27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਕੋਹਿਨੂਰ ਐੱਮ.ਐੱਨ. ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 24-11-2025
ਕਾਦੀਆਂ, 23 ਨਵੰਬਰ (ਹਰਦੀਪ ਸਿੰਘ ਸੰਧੂ)-ਸਥਾਨਕ ਕੋਹਿਨੂਰ ਸਕੂਲ ਕਾਦੀਆਂ ਦਾ ਸਾਲਾਨਾ ਸਮਾਗਮ ਧੂਮ-ਧਾਮ ਨਾਲ ਕਰਵਾਇਆ ਗਿਆ | ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਸ੍ਰੀ ਅਨਿਲ ਕੁਮਾਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਜਿਨ੍ਹਾਂ ਦਾ ਪਿ੍ੰਸੀਪਲ ਸ੍ਰੀਮਤੀ ਰਣਜੀਤ ਕੌਰ ਕੋਹਾੜ ਅਤੇ ਸਮੂਹ ਪ੍ਰਬੰਧਕਾਂ ਵਲੋਂ ਸਵਾਗਤ ਕੀਤਾ ਗਿਆ | ਜਦ ਕਿ ਵਿਸ਼ੇਸ਼ ਮਹਿਮਾਨ ਸ਼੍ਰੀ ਵਿਜੇ ਕੁਮਾਰ ਬੀ.ਐੱਲ.ਓ. ਕਾਦੀਆਂ ਤੇ ਸ਼੍ਰੀ ਮੁਕੇਸ਼ ਕੁਮਾਰ ਸਹਾਇਕ ਜ਼ਿਲ੍ਹਾ ਗਾਈਡੈਂਸ ਕੌਂਸਲਰ ਸਨ | ਸਮਾਗਮ ਦੀ ਸ਼ੁਰੂਆਤ ਵਿਚ ਪਿ੍ੰਸੀਪਲ ਰਣਜੀਤ ਕੌਰ ਕੋਹਾੜ ਵਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਤੇ ਵਿਦਿਆਰਥੀਆਂ ਦੀ ਸਾਲ ਦੀ ਕਾਰਗੁਜ਼ਾਰੀ ਤੇ ਸਾਲ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਗਿਆ | ਬੱਚਿਆਂ ਦੁਆਰਾ ਸ਼ਬਦ, ਐਕਸ਼ਨ ਗੀਤ, ਗਿੱਧਾ, ਭੰਗੜਾ ਆਦਿ ਦੀ ਪੇਸ਼ਕਾਰੀ ਦਿੱਤੀ ਗਈ | ਮੁੱਖ ਮਹਿਮਾਨ ਸ੍ਰੀ ਅਨਿਲ ਕੁਮਾਰ ਨੇ ਬੱਚਿਆਂ ਨੂੰ ਆਪਣੇ ਅਧਿਆਪਕਾਂ ਤੇ ਮਾਤਾ-ਪਿਤਾ ਦੇ ਕਹਿਣੇ ਵਿਚ ਰਹਿ ਕੇ ਆਪਣੀ ਸ਼ਖ਼ਸੀਅਤ ਨੂੰ ਵਧੀਆ ਬਣਾਉਣ ਲਈ ਕਿਹਾ | ਅੰਤ ਵਿਚ ਹਰਪ੍ਰੀਤ ਸਿੰਘ ਕੋਹਾੜ ਵਲੋਂ ਸਕੂਲ ਵਿਚ ਪਹੁੰਚੇ ਸਾਰੇ ਮਹਿਮਾਨਾਂ ਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ | ਸਕੂਲ ਦੇ ਡਾਇਰਕੈਟਰ ਮੁਖਤਾਰ ਸਿੰਘ ਕੋਹਾੜ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਹਰਪ੍ਰੀਤ ਸਿੰਘ ਕੋਹਾੜ, ਸ਼੍ਰੀ ਕਲੂਭੂਸ਼ਣ, ਸਲੋਤਰਾ ਲੈਕਚਰਾਰ, ਲਵਪ੍ਰੀਤ ਸਿੰਘ ਕੋਹਾੜ, ਕੁਲਬੀਰ ਸਿੰਘ, ਗੁਰਵਿੰਦਰ ਸਿੰਘ, ਦਿਓਲ ਅਵਤਾਰ ਸਿੰਘ, ਸਰਪੰਚ ਸੁਖਰਾਜ ਸਿੰਘ ਭਿੰਡਰ, ਸਰਬਜੀਤ ਸਿੰਘ ਭਿੰਡਰ, ਸੁਰਿੰਦਰ ਸਿੰਘ ਖਾਲਸਾ, ਪਰਮਜੀਤ ਸਿੰਘ, ਡਾਕਟਰ ਹਰਮਨ, ਤਰਸੇਮ ਜੋਜੜਾ, ਬਲਜਿੰਦਰ ਸਿੰਘ, ਦੀਦਾਰ ਸਿੰਘ, ਰਣਜੀਤ ਕੌਰ ਕਾਹਲੋਂ, ਸਮੂਹ ਸਟਾਫ਼ ਮਨਵੀਰ ਕੌਰ, ਡਿੰਪਲ ਭਗਤ, ਸਮਰੀਨ, ਨੇਹਾ, ਨਵਨੀਤ ਕੌਰ, ਕੰਚਨ, ਲਵਪ੍ਰੀਤ ਕੌਰ, ਅਨੂ ਕੌਰ, ਰਮਨੀਤ ਕੌਰ, ਰਾਧਾ, ਕਿਰਨ, ਬਲਜੀਤ ਕੌਰ, ਮਨਦੀਪ ਕੌਰ, ਇੰਦੂ ਬਾਲਾ, ਪੂਜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਕਣਕ ਦਾ ਬੀਜ ਵੰਡਿਆ ਅਗਲੀ ਖ਼ਬਰ 20 ਦਸੰਬਰ ਨੂੰ ਧੂਮ-ਧਾਮ ਤੇ ਉਤਸ਼ਾਹ ਨਾਲ ਕਿ੍ਸਮਸ ਮੌਕੇ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ : ਫਾਦਰ ਜੋਸ ਪਡਿਆਟੀ
Ad Position 24