27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਦਸਮੇਸ਼ ਸਕੂਲ ਘੁਮਾਣ ਵਿਖੇ ਕਰਵਾਏ ਵਿੱਦਿਅਕ ਮੁਕਾਬਲੇ

Ad Position 21
No active advertisement
ਅਜੀਤ ਡੈਸਕ 24-11-2025
ਘੁਮਾਣ, 23 ਨਵੰਬਰ (ਬੰਮਰਾਹ)- ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਵਿਖੇ ਪੈਨਸ਼ਨਰ ਤੇ ਸੋਸ਼ਲ ਵੈਲਫੇਅਰ ਅਸ਼ੋਸੀਏਸ਼ਨ ਬਲਾਕ ਸ੍ਰੀ ਹਰਗੋਬਿੰਦਪੁਰ ਵਲੋਂ ਬਲਾਕ ਸ੍ਰੀ ਹਰਗੋਬਿੰਦਪੁਰ ਦੇ ਪ੍ਰਾਇਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵੱਖ-ਵੱਖ ਵਰਗਾਂ ਦੇ ਪ੍ਰਸ਼ਨੋਤਰੀ, ਕਵਿਤਾ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਬਲਾਕ ਦੇ ਵੱਖ-ਵੱਖ ਸਕੂਲਾਂ ਤੋਂ 105 ਵਿਦਿਆਰਥੀਆਂ ਨੇ ਭਾਗ ਲਿਆ | ਪ੍ਰਸ਼ਨੋਤਰੀ ਮੁਕਾਬਲੇ ਵਿਚੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਘੁਮਾਣ, ਐੱਸ.ਓ.ਈ. ਸ਼੍ਰੀ ਹਰਗੋਬਿੰਦਪੁਰ, ਚੀਮਾ ਪਬਲਿਕ ਸਕੂਲ ਕਿਸ਼ਨਕੋਟ, ਐਨ.ਈ.ਐਸ. ਕੋਠੀ ਅਠਵਾਲ ਤੇ ਗੁਰੂ ਰਾਮਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੁਜਾਲਾ ਦੇ ਵਿਦਿਆਰਥੀ ਜੇਤੂ ਰਹੇ | ਕਵਿਤਾ ਮੁਕਾਬਲਿਆਂ ਵਿਚੋਂ ਐਨ ਈ.ਐਸ. ਕੋਠੀ ਅਠਵਾਲ, ਸੈਂਟਰਲ ਪਬਲਿਕ ਸਕੂਲ ਘੁਮਾਣ, ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਘੁਮਾਣ, ਚੀਮਾ ਪਬਲਿਕ ਸਕੂਲ ਕਿਸ਼ਨਕੋਟ, ਸਰਕਾਰੀ ਪ੍ਰਇਮਰੀ ਸਕੂਲ ਨੰਗਲ, ਐਸ.ਓ.ਈ. ਸ੍ਰੀ ਹਰਗੋਬਿੰਦਪੁਰ, ਸਰਕਾਰੀ ਪ੍ਰਾਇਮਰੀ ਸਕੂਲ ਮੰਡਿਆਲਾ ਤੇ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਸ੍ਰੀ ਹਰਗੋਬਿੰਦਪੁਰ ਦੇ ਵਿਦਿਆਰਥੀ ਜੇਤੂ ਰਹੇ | ਇਸੇ ਤਰ੍ਹਾਂ ਭਾਸ਼ਣ ਮੁਕਾਬਲਿਆਂ 'ਚੋਂ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਘਮਾਣ, ਐਨ.ਈ.ਐਸ. ਕੋਠੀ ਅਟਵਾਲ, ਚੀਮਾ ਪਬਲਿਕ ਸਕੂਲ ਕਿਸ਼ਨਕੋਟ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਘੁਮਾਣ, ਐਸ.ਓ.ਈ. ਸ੍ਰੀ ਹਰਗੋਬਿੰਦਪੁਰ, ਸੈਂਟਰਲ ਪਬਲਿਕ ਸਕੂਲ ਘੁਮਾਣ ਤੇ ਹਰਿਕਿ੍ਸ਼ਨ ਪਬਲਿਕ ਸਕੂਲ ਸ੍ਰੀ ਹਰਗੋਬਿੰਦਪੁਰ ਦੇ ਵਿਦਿਆਰਥੀ ਜੇਤੂ ਰਹੇ | ਇਸ ਸੰਬੰਧੀ ਜਾਣਕਾਰੀ ਸਵਿੰਦਰ ਸਿੰਘ ਪ੍ਰਧਾਨ, ਹਰਪਾਲ ਸਿੰਘ ਜਨਰਲ ਸਕੱਤਰ, ਦਿਲਬਾਗ ਸਿੰਘ ਬਸਰਾਵਾਂ ਸਕੱਤਰ ਤੇ ਕੈਸ਼ੀਅਰ ਗੁਰਨਾਮ ਸਿੰਘ ਮੰਡ ਨੇ ਦਿੱਤੀ | ਇਸ ਸਮੇਂ ਕਲੱਬ ਦੇ ਮੈਂਬਰ ਜੋਗਿੰਦਰ ਸਿੰਘ ਦਕੋਹਾ, ਮਾਸਟਰ ਰਤਨ ਸਿੰਘ ਸਾਬਕਾ ਸਰਪੰਚ ਦਕੋਹਾ, ਬਲਜੀਤ ਸਿੰਘ ਪੰਡੋਰੀ, ਜਗੀਰ ਸਿੰਘ, ਪਿ੍ੰਸੀਪਲ ਹਰਜਿੰਦਰ ਕੌਰ, ਸੰਦੀਪ ਕੌਰ, ਜਸਵਿੰਦਰ ਸਿੰਘ ਪੱਡਾ, ਨਿਰਮਲ ਸਿੰਘ ਭੋਲ ਬਾਗੇ, ਨਿਰਮਲ ਸਿੰਘ ਟਾਂਡਾ, ਹਰਭਜਨ ਸਿੰਘ ਪੱਡਾ, ਬਲਵਿੰਦਰ ਕੌਰ, ਪਰਮਜੀਤ ਕੌਰ, ਹਰਬੰਸ ਸਿੰਘ ਮੰਡਿਆਲਾ, ਹਰਸ਼ਰਨ ਸਿੰਘ, ਕੰਵਲਜੀਤ ਸਿੰਘ, ਬਲਰਾਜ ਸਿੰਘ ਪੱਡਾ, ਮਨੋਹਰ ਲਾਲ ਸ਼ਰਮਾ, ਦਰਸ਼ਨ ਲਾਲ, ਰਾਜਬੀਰ ਕੌਰ, ਮਨਜੀਤ ਸਿੰਘ, ਸਤਨਾਮ ਸਿੰਘ ਆਦਿ ਵੀ ਹਾਜ਼ਰ ਸਨ | ਇਸ ਸਮੇਂ 85 ਸਾਲ ਦੀ ਉਮਰ ਤੱਕ ਦੇ ਸੇਵਾ ਮੁਕਤ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਜੱਜਾਂ ਦੀ ਭੂਮਿਕਾ ਦਲੇਰਜੀਤ ਕੌਰ, ਬਲਵਿੰਦਰ ਕੌਰ, ਹਰਬੰਸ ਸਿੰਘ ਮਡਿਆਲਾ, ਸਵਿੰਦਰ ਸਿੰਘ ਤੇ ਨਿਰਮਲ ਸਿੰਘ ਨੇ ਨਿਭਾਈ | ਸਟੇਜ ਸਕੱਤਰ ਦੇ ਫਰਜ ਦਿਲਬਾਗ ਸਿੰਘ ਬਸਰਾਵਾਂ ਨੇ ਨਿਭਾਏ | ਅਖੀਰ ਵਿਚ ਗੁਰਨਾਮ ਸਿੰਘ ਮੰਡ ਨੇ ਸਾਰਿਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕੋਠੇ ਕਰਤਾਰ ਸਿੰਘ ਦੇ ਸਰਪੰਚ ਜਸਪਾਲ ਸਿੰਘ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਿਲ ਅਗਲੀ ਖ਼ਬਰ 46ਵੇਂ ਬਾਬਾ ਨਾਮਦੇਵ ਯਾਦਗਾਰੀ ਖੇਡ ਮੇਲੇ ਨੂੰ ਲੈ ਕੇ ਕਲੱਬ ਮੈਂਬਰਾਂ ਦੀ ਹੋਈ ਇਕੱਤਰਤਾ
Ad Position 24