21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਝੰਡਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 06-12-2025
ਪਠਾਨਕੋਟ, 5 ਦਸੰਬਰ (ਅ.ਬ.)- ਹਰ ਸਾਲ ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸੰਬਰ ਨੂੰ ਭਾਰਤੀ ਜਵਾਨਾਂ, ਸੇਲਰਜ਼ ਤੇ ਏਅਰਮੈਨਾਂ ਦੀ ਕੁਰਬਾਨੀ ਤੇ ਬਹਾਦਰੀ ਵਜੋਂ ਮਨਾਇਆ ਜਾਂਦਾ ਹੈ | ਇਹ ਇਕ ਅਜਿਹਾ ਮੌਕਾ ਹੈ, ਜਦੋਂ ਅਸੀਂ ਆਪਣੇ ਬਹਾਦਰ ਸੈਨਿਕਾਂ ਤੇ ਸਹੀ ਅਰਥਾਂ ਵਿਚ ਦੇਸ਼ ਭਗਤਾਂ ਵਲੋਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ | ਇਤਿਹਾਸ 'ਚ ਭਾਰਤੀ ਜਵਾਨਾਂ ਦੀ ਕੁਰਬਾਨੀ ਤੇ ਬਹਾਦਰੀ ਦੇ ਕਿੱਸਿਆਂ ਦਾ ਦੁਨੀਆਂ ਵਿਚ ਕੋਈ ਸਾਨੀ ਨਹੀਂ ਹੈ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪੱਲਵੀ ਵਲੋਂ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਪਰਡੈਂਟ ਮਧੂ ਮਾਲਾ, ਸੀਨੀਅਰ ਸਹਾਇਕ ਗੁਰਮੀਤ ਸਿੰਘ, ਕੈਪਟਨ ਕੁਲਦੀਪ ਸਿੰਘ, ਸੰਜੀਵ ਕੁਮਾਰ, ਨੀਲਮ ਕਾਟਲ, ਸੇਵਾ-ਮੁਕਤ ਲੈਫਟੀਨੈਂਟ ਕਰਨਲ ਸਰਬਜੀਤ ਸਿੰਘ ਸੈਣੀ ਤੇ ਹੋਰ ਵੀ ਵਿਭਾਗੀ ਅਧਿਕਾਰੀ ਕਰਮਚਾਰੀ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਅੱਜ ਸੈਨਿਕ ਭਲਾਈ ਦਫ਼ਤਰ ਪਠਾਨਕੋਟ ਵਲੋਂ ਝੰਡਾ ਦਿਵਸ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪੱਲਵੀ ਨੂੰ ਫਲੈਗ ਲਗਾਇਆ | ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪੱਲਵੀ ਨੇ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਸਾਰੀਆਂ ਹੀ ਲੜਾਈਆਂ ਤੇ ਓਪਰੇਸ਼ਨਾਂ ਦੌਰਾਨ ਪੰਜਾਬ ਦੇ ਸੂਰਬੀਰ ਸੈਨਿਕਾਂ ਨੇ ਆਪਣੀ ਬੇ-ਮਿਸਾਲ ਬਹਾਦਰੀ ਦਾ ਪ੍ਰਗਟਾਵਾ ਕੀਤਾ ਹੈ | ਇਸ ਸ਼ੁੱਭ ਦਿਨ 'ਤੇ ਪੂਰਾ ਰਾਸ਼ਟਰ ਜੋਸ਼ ਅਤੇ ਮਾਣ ਨਾਲ ਝੰਡਾ ਦਿਵਸ ਫ਼ੰਡ ਵਿਚ ਹਿੱਸਾ ਪਾਉਂਦਾ ਹੈ | ਦੇਸ਼ ਵਾਸੀ, ਬੱਚੇ ਤੇ ਬਜ਼ੁਰਗ ਝੰਡਾ ਪ੍ਰਾਪਤ ਕਰਨ ਉਪਰੰਤ ਸ਼ਹੀਦਾਂ ਦੀਆਂ ਕੁਰਬਾਨੀਆਂ ਪ੍ਰਤੀਦਾਨ ਦੇ ਕੇ ਆਭਾਰ ਪ੍ਰਗਟ ਕਰਦੇ ਹਨ | ਸਾਡੇ ਜਵਾਨਾਂ ਦੀਆਂ ਅਣਗਿਣਤ ਕੁਰਬਾਨੀਆਂ ਤੇ ਰਾਸ਼ਟਰ ਏਕਤਾ ਲਈ ਇਸ ਨੇਕ ਦਿਹਾੜੇ ਨੂੰ ਮਨਾਉਣ ਦੀ ਅਤਿ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਇਸ ਦਿਹਾੜੇ 'ਤੇ ਜਮ੍ਹਾਂ ਕੀਤੀ ਗਈ ਰਾਸ਼ੀ ਝੰਡਾ ਦਿਵਸ ਫ਼ੰਡ ਦੇ ਰੂਪ ਵਿਚ ਜਮ੍ਹਾਂ ਹੁੰਦੀ ਹੈ | ਇਹ ਫ਼ੰਡ ਵਿਧਵਾਵਾਂ, ਸੈਨਿਕਾਂ ਦੇ ਯਤੀਮ ਬੱਚਿਆਂ ਅਤੇ ਮੁਥਾਜ ਸੈਨਿਕਾਂ ਜਿਨ੍ਹਾਂ ਨੇ ਆਪਣਾ ਆਪਾ ਦੇਸ਼ ਲਈ ਕੁਰਬਾਨ ਕੀਤਾ ਹੈ, ਉਨ੍ਹਾਂ ਦੀ ਭਲਾਈ ਲਈ ਵਰਤਿਆ ਜਾਂਦਾ ਹੈ | ਇਸ ਮੌਕੇ ਸਭ ਨੂੰ ਖੁੱਲੇ੍ਹ ਦਿਲ ਨਾਲ ਦਾਨ ਦੇਣ ਲਈ ਅਪੀਲ ਕੀਤੀ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਸ੍ਰੀ ਕੇ.ਵੀ. ਨੰਬਰ-2 ਆਰਮੀ ਏਰੀਆ ਪਠਾਨਕੋਟ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਇੰਟਰ-ਕਾਲਜ ਲੇਖ ਅਤੇ ਸਲੋਗਨ ਮੁਕਾਬਲੇ ਕਰਵਾਏ
Ad Position 24