ਪਠਾਨਕੋਟ, 6 ਦਸੰਬਰ (ਸੰਧੂ)-ਗ੍ਰੀਨਲੈਂਡ ਕਿ੍ਕਟ ਕਲੱਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਧੂਮਧਾਮ ਨਾਲ ਕਿ੍ਕਟ ਟੂਰਨਾਮੈਂਟ ਕਰਵਾ ਰਿਹਾ ਹੈ | 47ਵੇਂ ਕਿ੍ਸਮਸ ਕਿ੍ਕਟ ਟੂਰਨਾਮੈਂਟ 7 ਦਸੰਬਰ ਨੂੰ ਉਦਘਾਟਨ ਕੀਤਾ ਜਾ ਰਿਹਾ ਹੈ | ਪ੍ਰਧਾਨ ਇੰਦਰਜੀਤ ਗੁਪਤਾ, ਚੇਅਰਮੈਨ ਡਾ: ਗੁਰਬਖ਼ਸ਼ ਚੌਧਰੀ ਅਤੇ ਕਾਰਜਕਾਰੀ ਪ੍ਰਧਾਨ ਪਵਨ ਮਹਾਜਨ ਰਿਸ਼ੂ ਨੇ ਦੱਸਿਆ ਕਿ ਇਸ ਸਾਲ ਦਾ ਕਿ੍ਕਟ ਟੂਰਨਾਮੈਂਟ ਬਿਲਕੁਲ ਵੱਖਰੇ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਜਿਸ ਦਾ ਮੁੱਖ ਟੀਚਾ ਸਥਾਨਕ ਪੱਧਰ 'ਤੇ ਕਿ੍ਕਟ ਨੂੰ ਉਤਸ਼ਾਹਿਤ ਕਰਨਾ ਹੈ | ਉਨ੍ਹਾਂ ਕਿਹਾ ਕਿ 7 ਦਸੰਬਰ ਨੂੰ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਵਿਚ ਅੰਡਰ-12, ਅੰਡਰ-16 ਤੇ ਪਲੱਸ-40 ਮੈਚ ਹੋਣਗੇ | ਉਨ੍ਹਾਂ ਕਿਹਾ ਕਿ ਜਦੋਂ ਤੱਕ ਛੋਟੇ ਬੱਚਿਆਂ ਨੂੰ ਵਧਣ-ਫੁੱਲਣ ਲਈ ਇਕ ਚੰਗਾ ਪਲੇਟਫ਼ਾਰਮ ਪ੍ਰਦਾਨ ਨਹੀਂ ਕੀਤਾ ਜਾਂਦਾ, ਸਥਾਨਕ ਪੱਧਰ 'ਤੇ ਕਿਸੇ ਵੀ ਖੇਡ ਨੂੰ ਉਤਸ਼ਾਹਿਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਅੰਡਰ-12 ਤੇ 16 ਕਿ੍ਕਟ ਟੂਰਨਾਮੈਂਟਾਂ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਆਕਰਸ਼ਕ ਇਨਾਮਾਂ ਤੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ, ਜਦੋਂ ਕਿ ਅੰਡਰ-40+ ਵਰਗ ਵਿਚ ਕਿ੍ਕਟ ਖੇਡਣ ਵਾਲੇ ਖਿਡਾਰੀਆਂ ਨੂੰ ਦੁਬਾਰਾ ਖੇਡਣ ਦਾ ਮੌਕਾ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ 7 ਦਸੰਬਰ ਨੂੰ ਐਸ.ਡੀ. ਸਕੂਲ ਦੇ ਮੈਦਾਨ ਵਿਚ ਕਿ੍ਕਟ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੀਤਾ ਜਾ ਰਿਹਾ ਹੈ, ਜੋ ਕਿ ਇਲਾਕਾ ਨਿਵਾਸੀਆਂ ਲਈ ਖਿੱਚ ਦਾ ਕੇਂਦਰ ਹੋਵੇਗਾ |