ਧਾਰੀਵਾਲ, 7 ਦਸੰਬਰ (ਜੇਮਸ ਨਾਹਰ)-ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਜ਼ੋਨ ਨੰਬਰ 7 ਸੋਹਲ ਤੋਂ ਮਿਹਨਤੀ, ਅਣਥੱਕ ਤੇ ਗਰੀਬਾਂ ਦੀ ਅਵਾਜ਼ ਬੁਲੰਦ ਕਰਨ ਵਾਲੇ ਸੂਝਵਾਨ ਕਾਂਗਰਸੀ ਉਮੀਦਵਾਰ ਵਜੀਰ ਸਿੰਘ ਲਾਲੀ ਵਲੋਂ ਪਿੰਡ ਦੇਵੀਦਾਸਪੁਰ ਵਿਖੇ ਸਾਬਕਾ ਸਰਪੰਚ ਧਨਵੰਤ ਸਿੰਘ ਦੇ ਸਹਿਯੋਗ ਨਾਲ ਸੁਖਵਿੰਦਰ ਸਿੰਘ ਬਾਊ ਦੇ ਘਰ ਚੋਣ ਮੀਟਿੰਗ ਕੀਤੀ ਗਈ | ਇਸ ਮੌਕੇ ਲੋਕਾਂ ਨੇ ਵਜ਼ੀਰ ਸਿੰਘ ਲਾਲੀ ਦੇ ਹੱਕ 'ਚ ਭਰਵਾਂ ਇਕੱਠ ਕਰ ਕੇ ਉਨ੍ਹਾਂ ਨੂੰ ਫਤਵਾ ਦੇਣ ਦਾ ਭਰੋਸਾ ਦਿੱਤਾ | ਇਸ ਦੌਰਾਨ ਉਮੀਦਵਾਰ ਵਜ਼ੀਰ ਲਾਲੀ ਨੇ ਕਿਹਾ ਕਿ 14 ਦਸੰਬਰ ਵਾਲੇ ਦਿਨ ਉਨ੍ਹਾਂ ਨੂੰ ਚੋਣ ਨਿਸ਼ਾਨ ਪੰਜੇ 'ਤੇ ਆਪਣਾ ਕੀਮਤੀ ਵੋਟ ਦੇ ਕੇ ਕਾਮਯਾਬ ਕੀਤਾ ਜਾਵੇ | ਇਸ ਮੌਕੇ ਸਾਬਕਾ ਸਰਪੰਚ ਲਵਦੀਪ ਸਿੰਘ, ਸਾਬਕਾ ਸਰਪੰਚ ਸਤਵਿੰਦਰ ਸਿੰਘ, ਸੁਰਜੀਤ ਸਿੰਘ, ਹਰਜਿੰਦਰ ਸਿੰਘ, ਸੋਨੂੰ ਚੌਹਾਨ, ਕਮਲਬੀਰ ਸਿੰਘ, ਗੁਰਮੇਜ਼ ਪਿੰਦਰ ਬੱਲ, ਜੋਨ ਨਭੀ ਬਲ, ਰਣਜੀਤ ਸਿੰਘ ਆਦਿ ਹਾਜ਼ਰ ਸਨ |