17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਆਮ ਆਦਮੀ ਪਾਰਟੀ ਨੇ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਕਰਵਾ ਕੇ ਆਪਣੀ ਹਾਰ ਨੰੂ ਕਬੂਲਿਆ- ਬੱਬੇਹਾਲੀ

Ad Position 21
No active advertisement
ਅਜੀਤ ਡੈਸਕ 08-12-2025
ਗੁਰਦਾਸਪੁਰ, 7 ਦਸੰਬਰ (ਚੱਕਰਾਜਾ)- 14 ਦਸੰਬਰ ਨੰੂ ਹੋ ਰਹੀਆਂ ਬਲਾਕ ਸੰਮਤੀ ਚੋਣਾਂ 'ਚ ਬਲਾਕ ਸੰਮਤੀ ਗੁਰਦਾਸਪੁਰ ਦੀਆਂ 21 ਸੀਟਾਂ ਤੋਂ 20 ਸੀਟਾਂ 'ਤੇ ਆਮ ਆਦਮੀ ਪਾਰਟੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਕਰਵਾ ਕੇ ਇਨ੍ਹਾਂ ਚੋਣਾਂ 'ਚ ਆਪਣੀ ਹੁੰਦੀ ਦੇਖੀ ਹਾਰ ਨੰੂ ਸਿੱਧੇ ਰੂਪ 'ਚ ਕਬੂਲਿਆ ਹੈ ਤੇ ਲੋਕਤੰਤਰ ਦੀ ਗੱਲ ਕਰਨ ਵਾਲੀ 'ਆਪ' ਵਲੋਂ ਲੋਕਤੰਤਰ ਦਾ ਵੱਡੇ ਪੱਧਰ 'ਤੇ ਘਾਣ ਕੀਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਅੱਜ ਆਪਣੇ ਗ੍ਰਹਿ ਵਿਖੇ ਇਕ ਪ੍ਰੈੱਸ ਵਾਰਤਾ ਦੌਰਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਸ਼੍ਰੋਮਣੀ ਅਕਾਲੀ ਦਲ ਦੇ ਵੱਧ ਰਹੇ ਗ੍ਰਾਫ ਨੰੂ ਦੇਖ ਕੇ ਆਮ ਆਦਮੀ ਪਾਰਟੀ ਬੁਖਲਾਹਟ 'ਚ ਹੈ ਪਰ ਇਨ੍ਹਾਂ ਨੰੂ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਅਕਾਲੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਵਾ ਕੇ ਜੇਕਰ ਆਪਣੇ ਉਮੀਦਵਾਰ ਜਿੱਤਾ ਵੀ ਲੈਂਦੇ ਹਨ ਪਰ ਆਉਂਦੀਆਂ ਵਿਧਾਨ ਸਭਾ ਚੋਣਾਂ 'ਤੇ ਇਸ ਦਾ ਕੋਈ ਅਸਰ ਪੈਣ ਵਾਲਾ ਨਹੀਂ ਤੇ ਲੋਕ 'ਆਪ' ਸਰਕਾਰ ਨੂੰ ਵਿਧਾਨ ਸਭਾ ਚੋਣਾਂ 'ਚ ਮੂੰਹ ਨਹੀਂ ਲਾਉਣਗੇ ਤੇ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ | ਹਲਕਾ ਗੁਰਦਾਸਪੁਰ ਦੇ ਮੌਜੂਦਾ ਕਾਂਗਰਸ ਵਿਧਾਇਕ ਵਲੋਂ ਅਕਾਲੀ ਦਲ ਅਤੇ 'ਆਪ' ਦੇ ਮਿਲੇ ਹੋਣ ਬਾਰੇ ਕਹੀ ਗੱਲ ਦਾ ਜਵਾਬ ਦਿੰਦਿਆਂ ਸ. ਬੱਬੇਹਾਲੀ ਨੇ ਕਿਹਾ ਕਿ ਅਸਲ ਵਿਚ ਨਾਮਜ਼ਦਗੀਆਂ ਰੱਦ ਕਰਵਾਉਣ ਦੀ ਪਿਰਤ ਕਾਂਗਰਸ ਵਲੋਂ ਵੀ ਆਪਣੇ ਕਾਰਜਕਾਲ ਦੌਰਾਨ ਅਜਿਹਾ ਹੀ ਕੁਝ ਕਰਕੇ ਆਪਣੇ ਉਮੀਦਵਾਰਾਂ ਨੰੂ ਜਿਤਾਇਆ ਜਾਂਦਾ ਰਿਹਾ ਪਰ ਸ਼੍ਰੋਮਣੀ ਅਕਾਲੀ ਦਲ ਵਲੋਂ ਕਦੇ ਵੀ ਵਿਰੋਧੀਆਂ ਦੇ ਕਾਗ਼ਜ਼ ਰੱਦ ਕਰਵਾ ਕੇ ਚੋਣਾਂ ਜਿੱਤਣ ਦੀ ਰਾਜਨੀਤੀ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਜਾਂ ਬਲਾਕ ਸੰਮਤੀ ਦੇ ਉਮੀਦਵਾਰ ਇਸ ਸਮੇਂ ਚੋਣ ਮੈਦਾਨ ਵਿਚ ਹਨ, ਉਹ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਣਗੇ ਜਿਸ ਲਈ ਉਨ੍ਹਾਂ ਵਲੋਂ ਵੀ ਅੱਜ ਆਪਣੇ ਪਿੰਡ ਤੋਂ ਚੋਣ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਆਉਂਦੇ ਦਿਨਾਂ 'ਚ ਹਰੇਕ ਪਿੰਡ 'ਚ ਮੀਟਿੰਗ ਕਰਕੇ ਜਿੱਥੇ ਵੀ ਅਕਾਲੀ ਉਮੀਦਵਾਰ ਚੋਣ ਲੜ ਰਹੇ ਹਨ, ਉਨ੍ਹਾਂ
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਨੰਬਰ-19 ਤੋਂ ਸੁਨੇਹਾ ਅਕਾਲੀ ਉਮੀਦਵਾਰ ਨਾਮਜ਼ਦ ਅਗਲੀ ਖ਼ਬਰ ਅਨਮੋਲਜੋਤ ਸਿੰਘ ਰੰਧਾਵਾ ਬਿਨਾਂ ਮੁਕਾਬਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ <br/>
Ad Position 24