ਪਠਾਨਕੋਟ, 7 ਦਸੰਬਰ (ਸੰਧੂ)- ਜ਼ੋਨ 2 ਬੁੰਗਲ ਜ਼ਿਲ੍ਹਾ ਪ੍ਰੀਸ਼ਦ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕਾਜਲ ਠਾਕੁਰ ਦੀ ਚੋਣ ਮੁਹਿੰਮ ਹੁਣ ਪੂਰੀ ਤੇਜ਼ੀ ਨਾਲ ਅੱਗੇ ਵਧ ਗਈ ਹੈ | ਸਾਰੇ ਪਾਰਟੀ ਵਰਕਰ ਨਾ ਸਿਰਫ਼ ਉਤਸ਼ਾਹਿਤ ਹਨ ਬਲਕਿ ਕਾਜਲ ਠਾਕੁਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਇਕਜੁੱਟਤਾ ਨਾਲ ਕੰਮ ਕਰ ਰਹੇ ਹਨ | ਉਕਤ ਗੱਲ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਸ਼ੋਕ ਕੁਮਾਰ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਹੇ | ਕਾਜਲ ਠਾਕੁਰ ਦੀ ਮੁਹਿੰਮ ਲਈ ਇਕ ਮਜ਼ਬੂਤ ਨੀਂਹ ਉਨ੍ਹਾਂ ਦੇ ਪਤੀ ਤੇ ਸੁਜਾਨਪੁਰ ਹਲਕੇ ਲਈ 'ਆਪ' ਦੇ ਸੁਜਾਨਪੁਰ ਮੀਡੀਆ ਇੰਚਾਰਜ ਅਭਿਨੰਦਨ ਕੁਮਾਰ ਸਿੰਘ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਹੈ | ਅਭਿਨੰਦਨ, ਜੋ ਲੰਬੇ ਸਮੇਂ ਤੋਂ ਪਾਰਟੀ ਨੂੰ ਸਮਰਪਿਤ ਹਨ, ਨੇ ਜ਼ਮੀਨੀ ਪੱਧਰ ਦੇ ਵਰਕਰਾਂ 'ਚ ਨਵਾਂ ਉਤਸ਼ਾਹ ਭਰਿਆ ਹੈ | ਹਲਕਾ ਇੰਚਾਰਜ ਅਮਿਤ ਸਿੰਘ ਮੰਟੂ, ਭਾਨੂ ਪ੍ਰਤਾਪ ਅਤੇ ਸਵਰਨ ਸਲਾਰੀਆ ਦਾ ਤਜਰਬੇਕਾਰ ਸਮਰਥਨ ਇਸ ਮਹੱਤਵਪੂਰਨ ਚੋਣ ਵਿਚ ਕਾਜਲ ਠਾਕੁਰ ਲਈ ਬਹੁਤ ਮਦਦਗਾਰ ਸਾਬਤ ਹੋ ਰਿਹਾ ਹੈ | ਅਸ਼ੋਕ ਕੁਮਾਰ ਨੇ ਕਿਹਾ ਕਿ 'ਆਪ' ਜ਼ੋਨ ਬੁੰਗਲ ਜਿੱਤਣ ਲਈ ਤਿਆਰ ਹੈ | ਇਸ ਮੌਕੇ 'ਆਪ' ਐਸ.ਸੀ. ਵਿੰਗ ਦੇ ਜ਼ਿਲ੍ਹਾ ਇੰਚਾਰਜ ਰੌਸ਼ਨ ਲਾਲ, ਅਭਿਨੰਦਨ ਕੁਮਾਰ ਸਿੰਘ ਤੇ ਭੁਪਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |