ਤਾਰਾਗੜ੍ਹ, 7 ਦਸੰਬਰ (ਸੋਹਨ ਲਾਲ)- ਤਾਰਾਗੜ੍ਹ ਪੁਲਿਸ ਨੇ ਇਕ ਵਿਅਕਤੀ ਨੰੂ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਤਾਰਾਗੜ੍ਹ ਥਾਣੇ ਦੇ ਮੁਖੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਪੁਰਾਣਾ ਤਾਰਾਗੜ੍ਹ ਤੋਂ ਰਤਨਗੜ੍ਹ ਆਦਿ ਪਿੰਡਾਂ ਨੰੂ ਗਸ਼ਤ ਕਰ ਰਹੀ ਸੀ ਕਿ ਜਦ ਪੁਲਿਸ ਪਾਰਟੀ ਤਾਰਾਗੜ੍ਹ ਸ਼ਮਸ਼ਾਨਘਾਟ ਦੇ ਨਜ਼ਦੀਕ ਪਹੁੰਚੀ ਤਾਂ ਸਾਹਮਣੇ ਇਕ ਨੌਜਵਾਨ ਲੜਕਾ ਮੋਟਰਸਾਈਕਲ 'ਤੇ ਆਉਂਦਾ ਦਿਖਾਈ ਦਿੱਤਾ, ਪੁਲਿਸ ਪਾਰਟੀ ਨੰੂ ਦੇਖ ਕੇ ਉਹ ਘਬਰਾ ਗਿਆ ਤੇ ਮੋਟਰਸਾਈਕਲ ਮੋੜ ਕੇ ਭੱਜਣ ਲੱਗਾ ਤੇ ਆਪਣੀ ਜੇਬ 'ਚੋਂ ਇਕ ਮੋਮੀ ਲਿਫਾਫਾ ਜੋ ਕਿ ਵਜ਼ਨਦਾਰ ਸੀ ਕੱਢ ਕੇ ਬਾਹਰ ਸੜਕ ਕਿਨਾਰੇ ਸੁੱਟ ਦਿੱਤਾ | ਪੁਲਿਸ ਨੇ ਜਲਦ ਹੀ ਉਸ ਨੰੂ ਕਾਬੂ ਕਰ ਲਿਆ ਤੇ ਉਸ ਵਲੋਂ ਸੁੱਟੇ ਲਿਫਾਫੇ ਨੰੂ ਜਦ ਖੋਲ੍ਹ ਕੇ ਦੇਖਿਆ ਤਾਂ ਉਸ ਵਿਚੋਂ ਹੈਰੋਇਨ ਬਰਾਮਦ ਹੋਈ ਜਿਸ ਦਾ ਵਜ਼ਨ ਲਿਫਾਫੇ ਸਮੇਤ 6 ਗ੍ਰਾਮ ਸੀ | ਜਦੋਂ ਪੁਲਿਸ ਨੇ ਸਖ਼ਤੀ ਨਾਲ ਉਸ ਨੰੂ ਪੁੱਛਿਆ ਤਾਂ ਮੁਲਜ਼ਮ ਨੇ ਆਪਣਾ ਨਾਂਅ ਮੁਹੰਮਦ ਰਫੀਕ ਪੁੱਤਰ ਮਹਾਦੀਨ ਵਾਸੀ ਪਿੰਡ ਗੰਡਿਆਲ ਜ਼ਿਲ੍ਹਾ ਅਤੇ ਥਾਣਾ ਕਠੂਆ ਦੱਸਿਆ | ਪੁਲਿਸ ਵਲੋਂ ਮੁਲਜ਼ਮ ਨੰੂ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |