ਸ੍ਰੀ ਹਰਿਗੋਬਿੰਪੁਰ, 17 ਦਸੰਬਰ (ਕੰਵਲਜੀਤ ਸਿੰਘ ਚੀਮਾ)- ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਜ਼ੋਨ ਦੇ ਸ਼ੁਕਾਲਾ ਜ਼ੋਨ ਨੰਬਰ 9 ਤੋਂ ਆਜ਼ਾਦ ਉਮੀਦਵਾਰ ਜਸਪਾਲ ਸਿੰਘ ਨੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਿੰਦਰਪਾਲ ਸਿੰਘ ਨੂੰ ਹਰਾ ਕੇ ਬਲਾਕ ਸੰਮਤੀ ਸ਼ੁਕਾਲਾ ਚੋਣ ਜਿੱਤ ਲਈ | ਇਸ ਸਮੇਂ ਉਮੀਦਵਾਰ ਜਸਪਾਲ ਸਿੰਘ ਖੁਸ਼ੀ ਦਾ ਇਜ਼ਹਾਰ ਸ਼ਕਾਲਾ ਜ਼ੋਨ ਦੇ ਆਧੀਨ ਆਉਂਦੇ ਪਿੰਡ ਸ਼ੁਕਾਲਾ, ਟਣਾਨੀਵਾਲ, ਕਿਸ਼ਨਕੋਟ, ਮਚਰਾਏ, ਪੱਤੀ ਮਿੱਠਾਪੁਰ ਮਚਰਾਏ, ਨੂਰਪੁਰ, ਗਾਲੋਵਾਲ, ਸਮਰਾਏ, ਕਾਂਗੜਾ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ |