28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬਲਾਕ ਧਾਰੀਵਾਲ ਤੋਂ 'ਆਪ' ਦੇ ਜੇਤੂ ਸੰਮਤੀ ਮੈਂਬਰ ਗੁਰੂ ਘਰ ਨਤਮਸਤਕ ਹੋਏ

Ad Position 21
No active advertisement
ਅਜੀਤ ਡੈਸਕ 18-12-2025
ਧਾਰੀਵਾਲ, 17 ਦਸੰਬਰ (ਸਵਰਨ ਸਿੰਘ)- ਬਲਾਕ ਧਾਰੀਵਾਲ ਅਧੀਨ ਆਉਂਦੀਆਂ ਬਲਾਕ ਸੰਮਤੀ ਜ਼ੋਨ ਬੱਲ ਤੋਂ 'ਆਪ' ਦੇ ਜੇਤੂ ਸੰਮਤੀ ਮੈਂਬਰ ਮਾਕਿਲ ਸਿੰਘ ਬੰਟੀ ਛੋਟੇਪੁਰ, ਜ਼ੋਨ ਕਲਿਆਣਪੁਰ ਤੋਂ 'ਆਪ' ਦੇ ਜੇਤੂ ਉਮੀਦਵਾਰ ਗੁਰਦੀਪ ਸਿੰਘ ਉਰਫ਼ ਦੀਪ ਸੰਧੂ, ਜ਼ੋਨ ਆਲੋਵਾਲ ਤੋਂ 'ਆਪ' ਦੇ ਜੇਤੂ ਉਮੀਦਵਾਰ ਦਲਜੀਤ ਕੌਰ ਤੇ ਜ਼ੋਨ ਡਡਵਾਂ ਤੋਂ 'ਆਪ' ਦੇ ਜੇਤੂ ਉਮੀਦਵਾਰ ਸ਼ਰਨਜੀਤ ਕੌਰ ਕੰਗ ਨੇ ਸਮੇਤ ਜ਼ਿਲ੍ਹਾ ਪ੍ਰੀਸ਼ਦ ਜੇਤੂ ਬਲਜੀਤ ਸਿੰਘ ਸੋਹਲ ਇਤਿਹਾਸਕ ਗੁਰਦੁਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਸਮੇਤ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਤੇ ਵੋਟਰਾਂ ਦਾ ਸ਼ੁਕਰਾਨਾ ਕਰਦੇ ਹਾਂ | ਇਸ ਮੌਕੇ ਬਲਾਕ ਪ੍ਰਧਾਨ ਸਰਪੰਚ ਹਰਪਾਲ ਸਿੰਘ ਕੰਗ, ਮਨਿੰਦਰ ਸਿੰਘ ਬੌਬੀ ਸੋਹਲ, ਸਤੀਸ਼ ਕੁਮਾਰ ਬੈਂਸ, ਬੀਬੀ ਸੁਖਵਿੰਦਰ ਕੌਰ ਬਾਜਵਾ, ਹਰਦੇਵ ਸਿੰਘ ਦੇਬੀ ਸੰਧਵਾਂ, ਗੁਰਨਾਮ ਸਿੰਘ ਬੁੱਟਰ, ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਭਾਮ ਤੋਂ ਕਾਂਗਰਸ ਦੇ ਹਰਦੇਵ ਸਿੰਘ ਰਿਆੜ 231 ਵੋਟਾਂ ਨਾਲ ਜਿੱਤੇ ਅਗਲੀ ਖ਼ਬਰ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਜ਼ੋਨ ਨੰਬਰ 7 ਮਾੜੀ ਪੰਨਵਾਂ ਤੋਂ 'ਆਪ' ਉਮੀਦਵਾਰ ਹਰਜਿੰਦਰ ਕੌਰ ਜੇਤੂ
Ad Position 24