22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਪੰਚਾਇਤ ਸੰਮਤੀ ਬਟਾਲਾ ਦੇ 15 ਜ਼ੋਨਾਂ ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 13 ਜ਼ੋਨਾਂ 'ਚ ਸ਼ਾਨਦਾਰ ਜਿੱਤ ਦਰਜ ਕੀਤੀ

Ad Position 21
No active advertisement
ਅਜੀਤ ਡੈਸਕ 19-12-2025
ਬਟਾਲਾ, 18 ਦਸੰਬਰ (ਸਤਿੰਦਰ ਸਿੰਘ)- ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਦੇ ਨੌਜਵਾਨ ਵਿਧਾਇਕ ਸ: ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਬਟਾਲਾ ਹਲਕੇ ਵਿਚ ਕਰਵਾਏ ਵਿਕਾਸ ਕੰਮਾਂ 'ਤੇ ਵੋਟਰਾਂ ਨੇ ਮੋਹਰ ਲਗਾਉਂਦਿਆਂ ਪੰਚਾਇਤ ਸੰਮਤੀ ਬਟਾਲਾ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹਾਸਲ ਹੋਈ ਹੈ | ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਬਟਾਲਾ ਵਾਸੀਆਂ ਨੇ ਵਿਕਾਸ ਕਾਰਜਾਂ ਅਤੇ ਆਮ ਆਦਮੀ ਪਾਰਟੀ ਵਲੋਂ ਲੋਕ ਹਿੱਤਾਂ ਵਿੱਚ ਲਏ ਗਏ ਫੈਸਲਿਆਂ 'ਤੇ ਮੋਹਰ ਲਗਾਈ ਹੈ | ਉਨ੍ਹਾਂ ਕਿਹਾ ਕਿ ਜਦੋਂ ਦੀ ਬਟਾਲਾ ਹਲਕਾ ਵਾਸੀਆਂ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਲੋਕਾਂ ਦੀਆਂ ਦੁੱਖ-ਤਕਲੀਫਾਂ ਦੂਰ ਕੀਤੀਆਂ ਜਾਣ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕੀਤਾ ਜਾਵੇ | ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਜਿਤਾਇਆ ਹੈ, ਉਹ ਹੁਣ ਹੋਰ ਤੇਜ਼ੀ ਨਾਲ ਲੋਕਾਂ ਦੇ ਸਾਥ ਨਾਲ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਉਣਗੇ | ਉਨ੍ਹਾਂ ਕਿਹਾ ਕਿ ਲੋਕਾਂ ਨੇ ਵਿਕਾਸ ਕੰਮਾਂ 'ਤੇ ਮੋਹਰ ਲਗਾਉਂਦਿਆਂ ਰਵਾਇਤੀ ਪਾਰਟੀਆਂ ਨੂੰ ਇਕ ਵਾਰ ਫਿਰ ਸਪੱਸ਼ਟ ਸਨੇਹਾ ਦਿੱਤਾ ਹੈ ਕਿ ਉਹ ਵਿਕਾਸ ਦੀ ਰਾਜਨੀਤੀ ਵਿਚ ਵਿਸ਼ਵਾਸ ਰੱਖਦੇ ਹਨ | ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਨੌਸ਼ਹਿਰਾ ਮੱਝਾ ਤੋਂ ਆਪ ਦੇ ਉਮੀਦਵਾਰ ਮਨਦੀਪ ਸਿੰਘ 2453 ਵੋਟਾਂ ਨਾਲ ਜੇਤੂ ਰਹੇ ਹਨ | ਆਪ ਦੇ ਉਮੀਦਵਾਰ ਨੂੰ 9457, ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 7004 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 3934 ਅਤੇ ਭਾਜਪਾ ਦੇ ਉਮੀਦਵਾਰ ਨੂੰ 442 ਵੋਟਾਂ ਪਈਆਂ | ਜ਼ਿਲ੍ਹਾ ਪ੍ਰੀਸ਼ਦ ਵਡਾਲਾ ਗ੍ਰੰਥੀਆਂ ਜ਼ੋਨ ਤੋਂ ਆਪ ਦੇ ਉਮੀਦਵਾਰ ਮਿੱਤਰਪਾਲ ਸਿੰਘ 2540 ਵੋਟਾਂ ਨਾਲ ਜੇਤੂ ਰਹੇ ਹਨ | ਆਪ ਦੇ ਉਮੀਦਵਾਰ ਨੂੰ 8484, ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 5944 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 2170 ਤੇ ਹੋਰਾਂ ਨੂੰ 278 ਵੋਟਾਂ ਪਈਆਂ | ਪੰਚਾਇਤ ਸੰਮਤੀ ਬਟਾਲਾ ਦੇ 15 ਜ਼ੋਨਾਂ ਵਿਚੋਂ ਆਮ ਆਦਮੀ ਪਾਰਟੀ 13 ਅਤੇ ਕਾਂਗਰਸ ਪਾਰਟੀ 2 ਜ਼ੋਨਾਂ ਵਿਚ ਜੇਤੂ ਰਹੀ | ਜ਼ੋਨ ਕਲੇਰ ਖੁਰਦ ਤੋਂ ਆਪ ਦੇ ਉਮੀਦਵਾਰ ਰੱਜੋ 263 ਵੋਟਾਂ ਨਾਲ ਜੇਤੂ ਰਹੇ | ਆਪ ਨੂੰ 1066, ਕਾਂਗਰਸ 803, ਸ਼੍ਰੋਮਣੀ ਅਕਾਲੀ ਦਲ ਨੂੰ 303 ਵੋਟਾਂ ਪਈਆਂ | ਜ਼ੋਨ ਨੌਸ਼ਹਿਰਾ ਮੱਝਾ ਸਿੰਘ ਤੋਂ ਆਪ ਦੇ ਉਮੀਦਵਾਰ ਗੁਰਪ੍ਰੀਤ ਸਿੰਘ 532 ਵੋਟਾਂ ਨਾਲ ਜੇਤੂ ਰਹੇ | ਆਪ ਨੂੰ 1000, ਕਾਂਗਰਸ 468, ਸ਼੍ਰੋਮਣੀ ਅਕਾਲੀ ਦਲ ਨੂੰ 444 ਤੇ ਭਾਜਪਾ ਨੂੰ 38 ਵੋਟਾਂ ਪਈਆਂ | ਜ਼ੋਨ ਤੱਤਲੇ ਤੋਂ ਆਪ ਉਮੀਦਵਾਰ ਮਨਜਿੰਦਰ ਸਿੰਘ 422 ਵੋਟਾਂ ਨਾਲ ਜੇਤੂ ਰਹੇ | ਉਨ੍ਹਾਂ ਨੂੰ 1159, ਕਾਂਗਰਸ 737, ਸ਼੍ਰੋਮਣੀ ਅਕਾਲੀ ਦਲ ਨੂੰ 326 ਵੋਟਾਂ ਪਈਆਂ | ਜ਼ੋਨ ਸੇਖਵਾਂ ਤੋਂ ਆਪ ਦੇ ਉਮੀਦਵਾਰ ਗੁਰਮੀਤ ਕੌਰ 94 ਵੋਟਾਂ ਨਾਲ ਜੇਤੂ ਰਹੇ | ਆਪ ਨੂੰ 928, ਕਾਂਗਰਸ 618, ਸ਼੍ਰੋਮਣੀ ਅਕਾਲੀ ਦਲ ਨੂੰ 834 ਤੇ ਭਾਜਪਾ ਨੂੰ 62 ਵੋਟਾਂ ਪਈਆਂ | ਜ਼ੋਨ ਠੀਕਰੀਵਾਲ ਤੋਂ ਆਪ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ 725 ਵੋਟਾਂ ਨਾਲ ਜੇਤੂ ਰਹੇ | ਆਪ ਨੂੰ 1395, ਕਾਂਗਰਸ 670, ਸ਼੍ਰੋਮਣੀ ਅਕਾਲੀ ਦਲ ਨੂੰ 184 ਵੋਟਾਂ ਪਈਆਂ | ਜ਼ੋਨ ਰਾਮਪੁਰ ਤੋਂ ਆਪ ਦੇ ਉਮੀਦਵਾਰ ਨਰਿੰਦਰ ਕੌਰ 403 ਵੋਟਾਂ ਨਾਲ ਜੇਤੂ ਰਹੇ | ਆਪ ਨੂੰ 1212, ਕਾਂਗਰਸ 493, ਸ਼੍ਰੋਮਣੀ ਅਕਾਲੀ ਦਲ ਨੂੰ 809 ਅਤੇ ਭਾਜਪਾ ਨੂੰ 36 ਵੋਟਾਂ ਪਈਆਂ | ਜ਼ੋਨ ਡੱਲਾ ਤੋਂ ਆਪ ਦੇ ਉਮੀਦਵਾਰ ਜੋਧ ਸਿੰਘ 15 ਵੋਟਾਂ ਨਾਲ ਜੇਤੂ ਰਹੇ | ਆਪ ਨੂੰ 918, ਕਾਂਗਰਸ 903, ਸ਼੍ਰੋਮਣੀ ਅਕਾਲੀ ਦਲ ਨੂੰ 92 ਵੋਟਾਂ ਪਈਆਂ | ਜ਼ੋਨ ਦੁਨੀਆਂਸੰਧੂ ਤੋਂ ਆਪ ਦੇ ਉਮੀਦਵਾਰ ਪਲਵਿੰਦਰ ਕੌਰ 198 ਵੋਟਾਂ ਨਾਲ ਜੇਤੂ ਰਹੇ | ਆਪ ਨੂੰ 1215, ਕਾਂਗਰਸ 1017, ਸ਼੍ਰੋਮਣੀ ਅਕਾਲੀ ਦਲ ਨੂੰ 242 ਵੋਟਾਂ ਪਈਆਂ | ਜ਼ੋਨ ਵਡਾਲਾ ਗ੍ਰੰਥੀਆਂ ਤੋਂ ਆਪ ਦੇ ਉਮੀਦਵਾਰ ਮਨਵੀਰ ਕੌਰ 546 ਵੋਟਾਂ ਨਾਲ ਜੇਤੂ ਰਹੇ | ਆਪ ਨੂੰ 1221 ਤੇ ਕਾਂਗਰਸ ਨੂੰ 675 ਵੋਟਾਂ ਪਈਆਂ | ਜ਼ੋਨ ਤਲਵੰਡੀ ਝੁੰਗਲਾਂ ਤੋਂ ਆਪ ਦੇ ਉਮੀਦਵਾਰ ਜਤਿੰਦਰਪਾਲ ਕੌਰ 306 ਵੋਟਾਂ ਨਾਲ ਜੇਤੂ ਰਹੇ | ਆਪ ਨੂੰ 951 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 645 ਵੋਟਾਂ ਪਈਆਂ | ਜ਼ੋਨ ਮਸਾਣੀਆਂ ਤੋਂ ਆਪ ਉਮੀਦਵਾਰ ਕਰਨੈਲ ਸਿੰਘ 239 ਵੋਟਾਂ ਨਾਲ ਜੇਤੂ ਰਹੇ | ਆਪ ਨੂੰ 1503 ਕਾਂਗਰਸ ਪਾਰਟੀ ਨੂੰ 1264 ਵੋਟਾਂ ਪਈਆਂ | ਜ਼ੋਨ ਮਲਕਪੁਰ ਤੋਂ ਆਪ ਉਮੀਦਵਾਰ ਕਰਮਜੀਤ ਕੌਰ 251 ਵੋਟਾਂ ਨਾਲ ਜੇਤੂ ਰਹੇ | ਆਪ ਪਾਰਟੀ ਨੂੰ 1357, ਕਾਂਗਰਸ 1106 ਤੇ ਹੋਰਾਂ ਨੂੰ 68 ਵੋਟਾਂ ਪਈਆਂ | ਜ਼ੋਨ ਕੰਡਿਆਲ ਤੋਂ ਆਪ ਦੇ ਉਮੀਦਵਾਰ ਜਤਿੰਦਰ ਸਿੰਘ 300 ਵੋਟਾਂ ਨਾਲ ਜੇਤੂ ਰਹੇ | ਉਨ੍ਹਾਂ ਨੂੰ 1323, ਕਾਂਗਰਸ 1023, ਸ਼੍ਰੋਮਣੀ ਅਕਾਲੀ ਦਲ ਨੂੰ 388 ਵੋਟਾਂ ਪਈਆਂ | ਜ਼ੋਨ ਕਲੇਰ ਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੋਹਰ ਸਿੰਘ 215 ਵੋਟਾਂ ਨਾਲ ਜੇਤੂ ਰਹੇ | ਆਪ ਨੂੰ 891, ਕਾਂਗਰਸ 1106 ਤੇ ਭਾਜਪਾ ਪਾਰਟੀ ਨੂੰ 176 ਵੋਟਾਂ ਪਈਆਂ | ਜ਼ੋਨ ਚੋਧਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਦੇਵ ਸਿੰਘ 254 ਵੋਟਾਂ ਨਾਲ ਜੇਤੂ ਰਹੇ | ਆਪ ਨੂੰ 845, ਕਾਂਗਰਸ 1099, ਸ਼੍ਰੋਮਣੀ ਅਕਾਲੀ ਦਲ ਨੂੰ 200 ਵੋਟਾਂ ਪਈਆਂ |
Ad Position 22
No active advertisement
ਪਿਛਲੀ ਖ਼ਬਰ ਜ਼ੋਨ ਧੰਦੋਈ ਤੋਂ 'ਆਪ' ਉਮੀਦਵਾਰ ਬੀਬੀ ਅਮਰਜੀਤ ਕੌਰ 115 ਵੋਟਾਂ ਨਾਲ ਜੇਤੂ ਰਹੇ ਅਗਲੀ ਖ਼ਬਰ ਦੀਨਾਨਗਰ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਕਾਂਗਰਸ ਵਲੋਂ ਹੂੰਝਾਂ ਫੇਰ ਜਿੱਤ ਦਰਜ
Ad Position 24