22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਗੁਰਮੀਤ ਕੌਰ ਸੰਮਤੀ ਚੋਣ 'ਚ ਅਕਾਲੀ ਦਲ ਵਲੋਂ ਬਸਰਾਏ ਜ਼ੋਨ ਤੋਂ 250 ਵੋਟਾਂ ਨਾਲ ਜੇਤੂ

Ad Position 21
No active advertisement
ਅਜੀਤ ਡੈਸਕ 19-12-2025
ਬਟਾਲਾ, 18 ਦਸੰਬਰ (ਸਤਿੰਦਰ ਸਿੰਘ)- ਵਿਧਾਨ ਸਭਾ ਹਲਕਾ ਕਾਦੀਆਂ ਦੇ ਬਲਾਕ ਧਾਰੀਵਾਲ ਜ਼ੋਨ 17 ਬਸਰਾਏ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਵਲੋਂ ਹਲਕਾ ਕਾਦੀਆਂ ਦੇ ਇੰਚਾਰਜ ਸ: ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਵਿਚ ਸੀਨੀਅਰ ਅਕਾਲੀ ਆਗੂ ਡਾ. ਜਗਬੀਰ ਸਿੰਘ ਧਰਮਸੋਤ ਜ਼ਿਲ੍ਹਾ ਪ੍ਰਧਾਨ ਬਾਜੀਗਰ ਫਰੰਟ ਗੁਰਦਾਸਪੁਰ ਦੀ ਪਤਨੀ ਗੁਰਮੀਤ ਕੌਰ ਨੇ 250 ਵੋਟਾਂ ਦੀ ਲੀਡ ਲੈ ਕੇ ਜਿੱਤ ਪ੍ਰਾਪਤ ਕੀਤੀ ਅਤੇ ਇਹ ਸੀਟ ਜਿੱਤ ਕੇ ਸ਼ੋ੍ਰਮਣੀ ਅਕਾਲੀ ਦਲ ਤੇ ਮਾਹਲ ਪਰਿਵਾਰ ਦੀ ਝੋਲੀ 'ਚ ਪਾਈ | ਇਸ ਮੌਕੇ ਡਾ. ਧਰਮਸੋਤ ਨੇ ਆਪਣੇ ਨਗਰ ਪਿੰਡ ਬਸਰਾਏ ਤੇ ਪਿੰਡ ਕਾਹਲਵਾਂ ਦੇ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਅਤੇ ਸ: ਜਰਨੈਲ ਸਿੰਘ ਮਾਹਲ ਸਾ. ਪ੍ਰਧਾਨ ਨਗਰ ਕੌਂਸਲ ਕਾਦੀਆਂ ਨੇ ਡਾ. ਜਗਬੀਰ ਸਿੰਘ ਧਰਮਸੋਤ ਨੂੰ ਉਨ੍ਹਾਂ ਦੀ ਪਤਨੀ ਦੇ ਮੈਂਬਰ ਬਲਾਕ ਸੰਮਤੀ ਬਣਨ 'ਤੇ ਸਿਰੋਪਾਓ ਦਿੱਤਾ | ਇਸ ਮੌਕੇ ਜਸਬੀਰ ਸਿੰਘ ਨੰਬਰਦਾਰ ਬਸਰਾਵਾਂ, ਮਨਜੀਤ ਸਿੰਘ ਸਾ. ਸਰਪੰਚ ਬਸਰਾਵਾਂ, ਨਿਸ਼ਾਨ ਸਿੰਘ, ਇੰਦਰਜੀਤ ਸਿੰਘ ਜਕੜੀਆ, ਬਲਵਿੰਦਰ ਸਿੰਘ ਡੇਅਰੀਵਾਲ, ਸੁਰਿੰਦਰ ਸਿੰਘ ਕੋਟ ਟੋਡਰ ਮੱਲ, ਗੁਰਨਾਮ ਸਿੰਘ ਬੋਹੜੀ ਸਾਹਿਬ, ਮਨਪ੍ਰੀਤ ਸਿੰਘ ਮਨੀ ਬਸਰਾਵਾਂ, ਸੰਤੋਖ ਸਿੰਘ ਭਾਮੜੀ, ਲਾਡੀ ਬਾਬਾ ਬਸਰਾਵਾਂ, ਸ਼ਾਮ ਸਿੰਘ ਅਟਾਰੀ ਬਸਰਾਵਾਂ, ਪ੍ਰੇਮ ਸਿੰਘ ਘੁਮਣ, ਹਰਪ੍ਰੀਤ ਸਿੰਘ ਮਾਹਲ, ਕੁਲਦੀਪ ਸਿੰਘ ਕਾਹਲਵਾਂ, ਰਤਨ ਸਿੰਘ ਕਾਹਲਵਾਂ, ਵਿਜੇ ਮਸੀਹ ਕਾਹਲਵਾਂ, ਗੁਰਦੀਪ ਸਿੰਘ ਆਦਿ ਹਾਜ਼ਰ ਸਨ |

18ਬੀਟੀਐਲ22
Ad Position 22
No active advertisement
ਪਿਛਲੀ ਖ਼ਬਰ ਬੈਂਕ ਦੇ ਬਾਹਰੋਂ ਸਕੂਟਰੀ ਚੋਰੀ ਅਗਲੀ ਖ਼ਬਰ ਜ਼ੋਨ ਧੰਦੋਈ ਤੋਂ 'ਆਪ' ਉਮੀਦਵਾਰ ਬੀਬੀ ਅਮਰਜੀਤ ਕੌਰ 115 ਵੋਟਾਂ ਨਾਲ ਜੇਤੂ ਰਹੇ
Ad Position 24