ਗੁਰਦਾਸਪੁਰ, 18 ਦਸੰਬਰ (ਪੰਕਜ ਸ਼ਰਮਾ)- ਬੀਤੇ ਦਿਨੀਂ ਸ਼ਹਿਰ ਦੇ ਤਿੱਬੜੀ ਚੌਕ ਸਥਿਤ ਐਕਸਿਸ ਬੈਂਕ ਦੇ ਬਾਹਰ ਐਕਟਿਵਾ ਸਕੂਟਰੀ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਰਿੰਦਰ ਥਾਪਾ ਨੇ ਦੱਸਿਆ ਕਿ ਉਹ ਬੈਂਕ ਵਿਚ ਨੌਕਰੀ ਕਰਦਾ ਹੈ ਕਿ ਬੀਤੇ ਦਿਨੀਂ ਜਦੋਂ ਉਹ ਬੈਂਕ ਦੇ ਬਾਹਰ ਐਕਟੀਵਾ ਸਕੂਟਰੀ ਖੜ੍ਹੀ ਕਰਕੇ ਬੈਂਕ ਅੰਦਰ ਕੰਮ ਕਰ ਰਿਹਾ ਸੀ ਤੇ ਜਦੋਂ ਉਹ ਬਾਹਰ ਆਇਆ ਤਾਂ ਉਸ ਦੀ ਸਕੂਟਰੀ ਨੰਬਰ ਪੀ.ਬੀ.35.ਏ.ਐਲ. 7727 ਚੋਰੀ ਹੋ ਚੁੱਕੀ ਸੀ | ਉਸ ਨੇ ਦੱਸਿਆ ਕਿ ਇਹ ਸਾਰੀ ਘਟਨਾ ਬੈਂਕ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਰਿਕਾਰਡ ਹੋ ਗਈ ਹੈ | ਇਸ ਸੰਬੰਧੀ ਥਾਣਾ ਸਿਟੀ ਪੁਲਿਸ ਨੰੂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ |