ਡੇਰਾ ਬਾਬਾ ਨਾਨਕ, 18 ਦਸੰਬਰ (ਹੀਰਾ ਸਿੰਘ ਮਾਂਗਟ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਹੋਈਆਂ ਬਲਾਕ ਸੰਮਤੀ ਚੋਣਾਂ ਦੌਰਾਨ ਅੱਜ ਬਲਾਕ ਡੇਰਾ ਬਾਬਾ ਨਾਨਕ ਦੇ ਚੋਣਾਂ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ 17 ਉਮੀਦਵਾਰਾਂ ਨੂੰ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ | ਇਸ ਮੌਕੇ ਉਨ੍ਹਾਂ ਜਿੱਤ ਹਾਸਲ ਕਰਨ ਵਾਲੇ ਉਮੀਦਵਾਰ ਗੁਰਪ੍ਰੀਤ ਸਿੰਘ ਜ਼ੋਨ ਸ਼ਾਮਪੁਰਾ, ਸਰਬਨ ਸਿੰਘ ਜ਼ੋਨ ਧਰਮਕੋਟ ਰੰਧਾਵਾ, ਦਲਜੀਤ ਕੌਰ ਜ਼ੋਨ ਠੇਠਰਕੇ, ਕੁਲਦੀਪ ਸਿੰਘ ਜੋਨ ਜੋੜੀਆਂ ਕਲਾਂ, ਬਲਵਿੰਦਰ ਸਿੰਘ ਗੁਰਾਇਆ ਜ਼ੋਨ ਕਾਹਲਾਂਵਾਲੀ, ਸਿਮਰਨਜੀਤ ਕੌਰ ਜ਼ੋਨ ਹਰੂਵਾਲ, ਤਰਲੋਚਨ ਸਿੰਘ ਜ਼ੋਨ ਸ਼ਾਹਪੁਰ ਗੁਰਾਇਆ, ਤਰਨਜੀਤ ਸਿੰਘ ਜ਼ੋਨ ਦੇਹੜ, ਰਿਪੀ ਕੋਟਲੀ ਸੂਰਤ ਮੱਲ੍ਹੀ, ਅਮਨਦੀਪ ਧਿਆਨਪੁਰ, ਮਨਪ੍ਰੀਤ ਕੌਰ ਸ਼ਿਕਾਰ ਮਾਛੀਆਂ, ਰਜਵੰਤ ਕੌਰ ਘਰਵਾਲੀ, ਰਮਨਦੀਪ ਕੌਰ ਉਦੋਵਾਲੀ ਕਲਾਂ, ਰੇਸ਼ਮ ਸਿੰਘ ਸ਼ਾਹਪੁਰ ਜ਼ਾਜਨ, ਰਾਜਬੀਰ ਕੌਰ ਤਲਵੰਡੀ ਰਾਮਾ, ਕੁਲਜੀਤ ਕੌਰ ਬੱਬਰ ਵਾਲੀ ਕਲਾਂ, ਦਲੇਰ ਸਿੰਘ ਹਰਦੋਵਾਲ ਕਲਾਂ ਨੂੰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਵਧਾਈ ਦਿੱਤੀ ਗਈ ਤੇ ਸਿਰਪਾਓ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਜਿੱਤ ਹੋਈ ਹੈ | ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਪ੍ਰਧਾਨ ਰਜੇਸ਼ ਕੁਮਾਰ ਬਿੱਟਾ, ਮਨਜੋਤ ਸਿੰਘ ਰੰਧਾਵਾ, ਮਨਰੂਪ ਸਿੰਘ ਰੰਧਾਵਾ, ਮੇਜਰ ਸਿੰਘ ਠੇਠਰਕੇ, ਮਹਿੰਦਰ ਸਿੰਘ ਨਿਕੋਸਰਾ, ਸ਼ੁਭਕਰਨ ਸਿੰਘ ਠੇਠਰਕੇ ਸਮੇਤ ਵੱਡੀ ਗਿਣਤੀ 'ਚ ਆਪ ਆਗੂ ਹਾਜ਼ਰ ਸਨ |