22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸਿਮਰਨਜੀਤ ਕੌਰ ਦੇ ਬਲਾਕ ਸੰਮਤੀ ਮੈਂਬਰ ਬਣਨ 'ਤੇ ਪਿੰਡ ਬਸੰਤਕੋਟ 'ਚ ਪਾਏ ਕਾਂਗਰਸੀਆਂ ਨੇ ਭੰਗੜੇ

Ad Position 21
No active advertisement
ਅਜੀਤ ਡੈਸਕ 19-12-2025
ਧਿਆਨਪੁਰ/ਕੋਟਲੀ ਸੂਰਤ ਮੱਲ੍ਹੀ, 18 ਦਸੰਬਰ (ਕੁਲਦੀਪ ਸਿੰਘ ਸੋਨੂੰ, ਕੁਲਦੀਪ ਸਿੰਘ ਨਾਗਰਾ)-ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਬਸੰਤਕੋਟ ਵਿਚ ਉਸ ਸਮੇਂ ਖੁਸ਼ੀ ਦਾ ਮਾਹੌਲ ਬਣ ਗਿਆ, ਜਦੋਂ ਬਲਾਕ ਸੰਮਤੀ ਜ਼ੋਨ ਰਾਏਚੱਕ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਬਸੰਤਕੋਟ ਦੀ ਪਤਨੀ ਸਿਮਰਨਜੀਤ ਕੌਰ ਨੇ 136 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਜਿਸ ਕਰ ਕੇ ਪਿੰਡ ਬਸੰਤਕੋਟ 'ਚ ਕਾਂਗਰਸ ਪਾਰਟੀ ਦੇ ਸਮਰਥਕਾਂ ਨੇ ਭੰਗੜੇ ਪਾਏ | ਇਸ ਸੰਬੰਧੀ ਮਨਜੀਤ ਸਿੰਘ ਬਸੰਤਕੋਟ ਨੇ ਦੱਸਿਆ ਕਿ ਸ: ਸੁਖਜਿੰਦਰ ਸਿੰਘ ਰੰਧਾਵਾ ਤੇ ਸ: ਉਦੇਵੀਰ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ 'ਆਪ' ਦੀ ਧੱਕੇਸ਼ਾਹੀ ਦੇ ਵਿਰੋਧ 'ਚ ਕਾਂਗਰਸ ਪਾਰਟੀ ਨੇ ਜਿੱਤ ਦਰਜ ਕਰ ਕੇ ਦਰਸਾ ਦਿੱਤਾ ਹੈ ਕਿ ਲੋਕ ਕਾਂਗਰਸ ਨਾਲ ਦਿਲ ਤੋਂ ਜੁੜੇ ਹਨ | ਇਸ ਮੌਕੇ ਬਲਾਕ ਸੰਮਤੀ ਮੈਂਬਰ ਸਿਮਰਨਜੀਤ ਕੌਰ ਬਸੰਤਕੋਟ ਨੂੰ ਵਧਾਈ ਦੇਣ ਵਾਲਿਆਂ ਵਿਚ ਜਤਿੰਦਰ ਕੌਰ ਰੰਧਾਵਾ, ਉਦੇਵੀਰ ਸਿੰਘ ਰੰਧਾਵਾ, ਪੀ.ਸੀ.ਸੀ. ਮੈਂਬਰ ਸਵਿੰਦਰ ਸਿੰਘ ਭੰਮਰਾ, ਬਲਾਕ ਪ੍ਰਧਾਨ ਤੇਜਵੰਤ ਸਿੰਘ ਮਾਲੇਵਾਲ, ਬਲਾਕ ਮੀਤ ਪ੍ਰਧਾਨ ਪ੍ਰੀਤਮ ਸਿੰਘ ਧਾਲੀਵਾਲ, ਜ਼ਿਲ੍ਹਾ ਮੀਡੀਆ ਪ੍ਰਧਾਨ ਹਰਬੀਰ ਸਿੰਘ ਰਾਏਮਲ ਰੰਧਾਵਾ, ਮਨਜੀਤ ਸਿੰਘ ਬਾਜਵਾ, ਚੇਅਰਮੈਨ ਨਰਿੰਦਰ ਸਿੰਘ ਬਾਜਵਾ, ਸਰਪੰਚ ਗੁਰਮੇਜ਼ ਸਿੰਘ ਦਰਗਾਬਾਦ, ਤੇਜਬੀਰ ਸਿੰਘ ਭਿੱਟੇਵੱਡ ਸਰਪੰਚ, ਗੁਰਸਿਮਰਤ ਸਿੰਘ ਰੈਂਬੋ ਧਾਰੋਵਲੀ, ਪੀ.ਏ. ਗੁਰਵਿੰਦਰ ਸਿੰਘ, ਪ੍ਰਧਾਨ ਗੋਲਡੀ ਭੰਮਰਾ, ਅਨੀਤਾ ਰਾਣੀ ਜ਼ਿਲ੍ਹਾ ਕੋਆਰਡੀਨੇਟਰ ਨਿਕੋਸਰਾਂ ਖੁਰਦ, ਸਰਪੰਚ ਮਨਮੋਹਨ ਸਿੰਘ ਸ਼ਿਕਾਰ, ਸਰਪੰਚ ਕੋਮਲਦੀਪ ਸਿੰਘ ਬੰਬ ਨੰਬਰਦਾਰ, ਸ਼ਮਸ਼ੇਰ ਸਿੰਘ, ਅਵਤਾਰ ਸਿੰਘ, ਰਣਜੀਤ ਸਿੰਘ, ਰਜਿੰਦਰ ਸਿੰਘ, ਸਤਨਾਮ ਸਿੰਘ, ਦਵਿੰਦਰ ਸਿੰਘ, ਜਗਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਰਪੰਚ ਤਰਸੇਮ ਸਿੰਘ ਧਿਆਨਪੁਰ, ਐਡਵੋਕੇਟ ਸ਼ਰਨਜੀਤ ਸਿੰਘ ਬੇਦੀ ਰਉਵਾਲ, ਚੇਅਰਮੈਨ ਨਵਜੋਤ ਸਿੰਘ ਗਵਾਰ, ਸੁਖਵਿੰਦਰ ਸਿੰਘ ਮੱਲ੍ਹੀ ਡੇਰਾ ਪਠਾਣਾਂ, ਸਰਪੰਚ ਬਿਕਰਮਜੀਤ ਸਿੰਘ ਬਿੱਕਾ ਮੰਮਣ, ਸਰਪੰਚ ਸਰਬਜੀਤ ਸਿੰਘ ਅਲੀਨੰਗਲ, ਅਵਤਾਰ ਸਿੰਘ ਮੋਹਲੋਵਾਲੀ, ਸਰਪੰਚ ਕਮਲਜੋਤ ਉਦੋਵਾਲੀ, ਸਰਪੰਚ ਰਣਜੀਤ ਸਿੰਘ ਰਾਣਾ ਹਵੇਲੀ, ਸੁਖਜਿੰਦਰ ਸਿੰਘ ਰਉਵਾਲ ਬੇਦੀ, ਰਾਜਨ ਬੇਦੀ ਰਉਵਾਲ, ਦੀਦਾਰ ਸਿੰਘ ਦੋਲੋਵਾਲ, ਸਵਿੰਦਰ ਸਿੰਘ ਗਵਾਰ, ਸਰਪੰਚ ਸੁਰਜੀਤ ਸਿੰਘ ਮਹਾਲ ਨੰਗਲ, ਰਵਿਦਰ ਸਿੰਘ ਭਗਵਾਨਪੁਰ, ਸਰਪੰਚ ਅੰਗਰੇਜ਼ ਸਿੰਘ ਲਖਮਾਨੀਆਂ, ਕੁਲਵੰਤ ਸਿੰਘ ਰਾਏਚੱਕ, ਸਰਪੰਚ ਸੁਰਜੀਤ ਸਿੰਘ ਬਸਤੀ ਬਾਜੀਗਰ, ਸਰਪੰਚ ਜਸਵੰਤ ਸਿੰਘ ਗਿੱਲਾਂਵਾਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਮਤੀ ਜ਼ੋਨ ਖੁੰਡਾ ਤੋਂ 'ਆਪ' ਉਮੀਦਵਾਰ ਸਤਿੰਦਰਪਾਲ ਸਿੰਘ ਸੁਜਾਨਪੁਰ ਜੇਤੂ ਰਹੇ ਅਗਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ਤੋਂ ਚੋਣਾਂ ਜਿੱਤਣ ਵਾਲੇ 17 ਉਮੀਦਵਾਰਾਂ ਨੂੰ ਕੀਤਾ ਸਨਮਾਨਿਤ
Ad Position 24