22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਸੰਮਤੀ ਜ਼ੋਨ ਖੁੰਡਾ ਤੋਂ 'ਆਪ' ਉਮੀਦਵਾਰ ਸਤਿੰਦਰਪਾਲ ਸਿੰਘ ਸੁਜਾਨਪੁਰ ਜੇਤੂ ਰਹੇ

Ad Position 21
No active advertisement
ਅਜੀਤ ਡੈਸਕ 19-12-2025
ਧਾਰੀਵਾਲ, 18 ਦਸੰਬਰ (ਸਵਰਨ ਸਿੰਘ)- ਬਲਾਕ ਸੰਮਤੀ ਧਾਰੀਵਾਲ ਦੀ ਜ਼ੋਨ ਨੰਬਰ-10 ਖੁੰਡਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਿੰਦਰਪਾਲ ਸਿੰਘ ਸੁਜਾਨਪੁਰ ਜੇਤੂ ਰਹੇ ਹਨ | ਦੱਸਣਯੋਗ ਹੈ ਕਿ 'ਆਪ' ਉਮੀਦਵਾਰ ਸਤਿੰਦਰਪਾਲ ਸਿੰਘ ਸੁਜਾਨਪੁਰ ਨੂੰ 1139 ਵੋਟਾਂ ਪ੍ਰਾਪਤ ਹੋਈਆਂ, ਜਦੋਂ ਕਿ ਕਾਂਗਰਸੀ ਉਮੀਦਵਾਰ ਗੁਰਸ਼ਰਨ ਸਿੰਘ ਨੂੰ 553 ਤੇ ਅਕਾਲੀ ਦਲ ਉਮੀਦਵਾਰ ਦੀਪ ਮਾਨ ਖੁੰਡਾ ਨੂੰ 380 ਵੋਟਾਂ ਮਿਲੀਆਂ ਜਿਸ 'ਤੇ 586 ਵੋਟਾਂ ਦੇ ਫ਼ਰਕ ਨਾਲ ਆਮ ਆਦਮੀ ਪਾਰਟੀ ਨੇ ਸੀਟ ਜਿੱਤੀ ਹੈ | ਜੇਤੂ ਉਮੀਦਵਾਰ ਸਤਿੰਦਰਪਾਲ ਸਿੰਘ ਸੁਜਾਨਪੁਰ ਨੇ ਕਿਹਾ ਕਿ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਲੋਂ ਕੀਤੀ ਸਖ਼ਤ ਮਿਹਨਤ ਸਦਕਾ ਹੀ ਜਿੱਤਣ ਵਿਚ ਸਫ਼ਲ ਹੋਏ ਹਾਂ | ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ, ਹਰਦੇਵ ਸਿੰਘ ਮਾਲੀ ਸਮਰਾ, ਨਿਸ਼ਾਨ ਸਿੰਘ ਮਾਲੀ ਸਮਰਾ, ਤਰਲੋਚਨ ਸਿੰਘ ਸੁਜਾਨਪੁਰ, ਲਾਡੀ ਮਸੀਹ, ਕੁਲਜੀਤ ਸਿੰਘ ਖਾਨਮਲੱਕ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਘੁਮਾਣ ਤੋਂ ਬਲਾਕ ਸੰਮਤੀ ਮੈਂਬਰ ਬਣੀ ਰਮਨਦੀਪ ਕੌਰ ਦਾ ਵਿਧਾਇਕ ਕਿਸ਼ਨਕੋਟ ਵਲੋਂ ਸਨਮਾਨ ਅਗਲੀ ਖ਼ਬਰ ਸਿਮਰਨਜੀਤ ਕੌਰ ਦੇ ਬਲਾਕ ਸੰਮਤੀ ਮੈਂਬਰ ਬਣਨ 'ਤੇ ਪਿੰਡ ਬਸੰਤਕੋਟ 'ਚ ਪਾਏ ਕਾਂਗਰਸੀਆਂ ਨੇ ਭੰਗੜੇ
Ad Position 24