26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਭੋਗ 'ਤੇ ਵਿਸ਼ੇਸ਼ : ਇੰਜੀਨੀਅਰ ਐਕਸੀਅਨ ਰਜਿੰਦਰਪਾਲ ਸਿੰਘ ਕਾਹਲੋਂ

Ad Position 21
No active advertisement
ਅਜੀਤ ਡੈਸਕ 23-12-2025
ਵਡਾਲਾ ਗ੍ਰੰਥੀਆਂ- ਮੌਤ ਇਕ ਅਟੱਲ ਸੱਚਾਈ ਹੈ, ਜਿਸ ਦਾ ਸਾਹਮਣਾ ਹਰ ਜੀਵ ਨੂੰ ਕਿਸੇ ਨਾ ਕਿਸੇ ਦਿਨ ਕਰਨਾ ਹੀ ਪੈਂਦਾ ਹੈ ਪਰ ਜਦੋਂ ਇਹ ਸਮੇਂ ਤੋਂ ਪਹਿਲਾਂ ਹੀ ਆ ਜਾਵੇ ਤਾਂ ਇਹ ਅਤਿ ਦੁਖਦਾਈ ਹੋ ਜਾਂਦੀ ਹੈ | ਟਿਊਬਵੈੱਲ ਕਾਰਪੋਰੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਰਜਿੰਦਰਪਾਲ ਸਿੰਘ ਕਾਹਲੋਂ ਆਪਣਾ ਸੰਸਾਰਿਕ ਸਫ਼ਰ ਅਧੂਰਾ ਛੱਡ ਕੇ ਪ੍ਰਮਾਤਮਾ ਦੇ ਚਰਨਾਂ 'ਚ ਸਮਾ ਗਏ | ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਤਕੋਹਾ ਵਿਖੇ ਸੇਵਾ-ਮੁਕਤ ਮੁੱਖ ਅਧਿਆਪਕ ਸੁਖਦੇਵ ਸਿੰਘ ਕਾਹਲੋਂ ਅਤੇ ਮਾਤਾ ਧੀਰਜ ਕੌਰ ਦੀ ਕੁੱਖੋਂ 8 ਅਗਸਤ, 1970 ਨੂੰ ਜਨਮੇ ਰਜਿੰਦਰਪਾਲ ਸਿੰਘ ਕਾਹਲੋਂ ਨੇ ਆਪਣੀ 10ਵੀਂ ਦੀ ਪੜ੍ਹਾਈ ਪਿੰਡ ਦੇ ਗੁਰੂ ਨਾਨਕ ਹਾਈ ਸਕੂਲ ਸਤਕੋਹਾ ਤੋਂ ਪ੍ਰਾਪਤ ਕੀਤੀ | ਵਿਦਿਆਰਥੀ ਜੀਵਨ ਦੌਰਾਨ ਹੀ ਉਨ੍ਹਾਂ ਨੇ ਕੌਮੀ ਪੱਧਰ 'ਤੇ ਫੁੱਟਬਾਲ ਖੇਡ ਕੇ ਆਪਣੀ ਵਿਸ਼ੇਸ਼ ਪਹਿਚਾਣ ਬਣਾਈ | ਸਾਲ 1986 ਤੋਂ 1989 ਤੱਕ ਮਿਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਤੋਂ ਸਿਵਲ ਇੰਜੀਨੀਅਰਿੰਗ ਵਿਚ ਡਿਪਲੋਮਾ ਤੇ ਐੱਨ.ਆਈ.ਟੀ.ਟੀ.ਟੀ.ਆਰ. ਚੰਡੀਗੜ੍ਹ ਤੋਂ ਡਿਗਰੀ ਪ੍ਰਾਪਤ ਕੀਤੀ | ਸਾਲ 1991 ਵਿਚ ਉਨ੍ਹਾਂ ਨੇ ਟਿਊਬਵੈੱਲ ਕਾਰਪੋਰੇਸ਼ਨ 'ਚ ਜੂਨੀਅਰ ਇੰਜੀਨੀਅਰ ਵਜੋਂ ਸਰਕਾਰੀ ਸੇਵਾ ਦੀ ਸ਼ੁਰੂਆਤ ਕੀਤੀ | ਇਸ ਦੌਰਾਨ ਡੈਪੂਟੇਸ਼ਨ 'ਤੇ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ 'ਚ ਲਗਪਗ 5 ਸਾਲ ਤੱਕ ਜੂਨੀਅਰ ਇੰਜੀਨੀਅਰ ਵਜੋਂ ਸੇਵਾਵਾਂ ਨਿਭਾਈਆਂ | ਆਪਣੀ ਮਿਹਨਤ, ਇਮਾਨਦਾਰੀ ਤੇ ਫ਼ਰਜ਼ ਪ੍ਰਤੀ ਨਿਸ਼ਠਾ ਦੇ ਸਦਕਾ ਉਹ 2012 ਵਿਚ ਐੱਸ.ਡੀ.ਓ. ਤੇ 2020 ਵਿਚ ਐਕਸੀਅਨ ਦੇ ਅਹੁਦੇ 'ਤੇ ਨਿਯੁਕਤ ਹੋਏ | ਆਪਣੇ ਪੂਰੇ ਕਾਰਜਕਾਲ ਦੌਰਾਨ ਉਹ ਉੱਚ ਅਧਿਕਾਰੀਆਂ ਅਤੇ ਅਧੀਨ ਕਰਮਚਾਰੀਆਂ ਨਾਲ ਸੁਹਿਰਦ ਮਿਲਵਰਤਨ ਤੇ ਲੋਕ-ਹਿਤੈਸ਼ੀ ਸੋਚ ਕਰ ਕੇ ਵਿਸ਼ੇਸ਼ ਤੌਰ 'ਤੇ ਜਾਣੇ ਜਾਂਦੇ ਰਹੇ | ਸਵ. ਰਜਿੰਦਰਪਾਲ ਸਿੰਘ ਕਾਹਲੋਂ ਆਪਣੇ ਪਿੱਛੇ ਭਰਪੂਰ ਪਰਿਵਾਰ ਛੱਡ ਗਏ ਹਨ | ਉਨ੍ਹਾਂ ਦੀ ਪਤਨੀ ਨਿਰਮਲਜੀਤ ਕੌਰ ਕਾਹਲੋਂ, ਪੁੱਤਰ ਗੁਰਕੀਰਤ ਸਿੰਘ ਕਾਹਲੋਂ ਤੇ ਧੀ ਸਾਹਿਲ ਕਾਹਲੋਂ ਅਮਰੀਕਾ ਵਿਖੇ ਪੱਕੇ ਤੌਰ 'ਤੇ ਵੱਸ ਰਹੇ ਹਨ | ਕੁਝ ਸਮੇਂ ਤੋਂ ਸਿਹਤ ਠੀਕ ਨਾ ਰਹਿਣ ਕਾਰਨ ਉਨ੍ਹਾਂ ਨੇ 30 ਨਵੰਬਰ 2025 ਨੂੰ ਸਰਕਾਰੀ ਸੇਵਾ ਤੋਂ ਸੇਵਾ ਮੁਕਤੀ ਪ੍ਰਾਪਤ ਕੀਤੀ ਪਰ ਕੇਵਲ 15 ਦਿਨਾਂ ਬਾਅਦ 14 ਦਸੰਬਰ 2025 ਨੂੰ ਉਹ ਅਚਾਨਕ ਗੁਰੂ ਚਰਨਾਂ ਵਿਚ ਜਾ ਬਿਰਾਜੇ | ਅੱਜ 23 ਦਸੰਬਰ 2025 ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਸਤਕੋਹਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਵੇਗੀ |
-ਗੁਰਪ੍ਰਤਾਪ ਸਿੰਘ ਕਾਹਲੋਂ
Ad Position 22
No active advertisement
ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਐਚ.ਆਰ.ਏ. ਇੰਟਰਨੈਸ਼ਨਲ ਸਕੂਲ ਦੇ ਸੀਨੀਅਰ ਵਿੰਗ ਦਾ ਖੇਡ ਦਿਵਸ ਅਗਲੀ ਖ਼ਬਰ 'ਚਾਰ ਸਾਹਿਬਜ਼ਾਦੇ' ਫ਼ਿਲਮ ਰਾਹੀਂ ਵਿਦਿਆਰਥੀਆਂ ਨੂੰ ਲਾਸਾਨੀ ਸ਼ਹਾਦਤ ਬਾਰੇ ਕਰਵਾਇਆ ਜਾਣੂ
Ad Position 24