ਗੁਰਦਾਸਪੁਰ, 22 ਦਸੰਬਰ (ਚੱਕਰਾਜਾ)- ਐਚ.ਆਰ.ਏ. ਇੰਟਰਨੈਸ਼ਨਲ ਸਕੂਲ ਵਿਖੇ ਡਾਇਰੈਕਟਰ ਸੱਤਿਆ ਸੇਨ ਅਗਰਵਾਲ ਦੀ ਅਗਵਾਈ ਹੇਠ ਸੀਨੀਅਰ ਵਿੰਗ ਦਾ ਖੇਡ ਦਿਵਸ ਯਾਦਗਾਰੀ ਹੋ ਨਿੱਬੜਿਆ | ਇਸ ਮੌਕੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂ ਕਿ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ, ਇੰਦਰਜੀਤ ਸਿੰਘ ਬਾਜਵਾ, ਸਕੂਲ ਦੇ ਚੇਅਰਮੈਨ ਹੀਰਾ ਮਨੀ ਅਗਰਵਾਲ, ਡਾਇਰੈਕਟਰ ਸੱਤਿਆ ਸੇਨ, ਮੈਡਮ ਆਂਚਲ ਅਗਰਵਾਲ, ਡਾ: ਪਰਾਚੀ, ਮੈਡਮ ਨੀਲੋਫ਼ਰ ਤੇ ਨਵਦੀਪ ਕੌਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸਕੂਲ ਤੋਂ 2019 ਵਿਚ ਪੜ੍ਹ ਚੁੱਕੇ ਵਿਦਿਆਰਥੀ ਸਚਪ੍ਰੀਤ ਸਿੰਘ ਵੀ ਸ਼ਾਮਿਲ ਹੋਏ ਜੋ ਹੁਣ ਲੈਫ਼ਟੀਨੈਂਟ ਦੇ ਅਹੁਦੇ 'ਤੇ ਤਾਇਨਾਤ ਹਨ | ਪ੍ਰੋਗਰਾਮ ਦੀ ਸ਼ੁਰੂਆਤ ਸਵਾਗਤੀ ਗੀਤ ਤੇ ਮਹਿਮਾਨਾਂ ਵਲੋਂ ਜੋਤ ਜਗਾ ਕੇ ਕੀਤੀ | ਇਸ ਮੌਕੇ ਵਿਦਿਆਰਥੀਆਂ ਵਲੋਂ ਮਾਰਚ ਪਾਸ ਕੀਤਾ ਗਿਆ | ਖੇਡ ਦਿਵਸ ਦਾ ਆਗਾਜ਼ ਮਹਿਮਾਨਾਂ ਤੇ ਸਕੂਲ ਪ੍ਰਬੰਧਕਾਂ ਵਲੋਂ ਹਵਾ 'ਚ ਗ਼ੁਬਾਰੇ ਛੱਡ ਕੇ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਓਬਸਟੈਕਲ ਦੌੜ, ਰਿੰਗ ਦੌੜ, ਸਪਾਈਡਰ ਦੌੜ, ਰੈਬਿਟ ਦੌੜ, ਹਰਡਲ ਦੌੜ, ਸ਼ਾਟਪੁੱਟ, ਜੈਵਲਿਨ, ਡਿਸਕਸ, ਹੈਮਰ ਥਰੋ ਤੇ ਰਿਲੇਅ ਦੌੜ ਆਦਿ 'ਚ ਹਿੱਸਾ ਲਿਆ ਗਿਆ | ਬੱਚਿਆਂ ਵਲੋਂ ਗਿੱਧਾ ਭੰਗੜਾ, ਡਾਂਸ ਆਦਿ ਪੇਸ਼ ਕੀਤੇ ਗਏ | ਇਸ ਮੌਕੇ ਅਧਿਆਪਕਾਂ ਵਿਚਕਾਰ ਲੈਮਨ ਦੌੜ ਮੁਕਾਬਲਾ ਵੀ ਕਰਵਾਇਆ | ਅੰਤ 'ਚ ਜੈਸਮੀਨ ਹਾਊਸ ਨੂੰ ਬੈੱਸਟ ਹਾਊਸ ਚੁਣਿਆ ਗਿਆ ਅਤੇ ਮੈਡਮ ਪੂਨਮ ਸ਼ਰਮਾ ਤੇ ਉਸ ਦੇ ਸਾਥੀਆਂ ਨੰੂ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਜੇਤੂ ਵਿਦਿਆਰਥੀਆਂ ਨੰੂ ਮਹਿਮਾਨਾਂ ਵਲੋਂ ਮੈਡਲ ਦਿੱਤੇ ਗਏ | ਮੁੱਖ ਮਹਿਮਾਨ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਸਕੂਲ ਪ੍ਰਬੰਧਕਾਂ ਤੇ ਮੈਨੇਜਮੈਂਟ ਦੀ ਸ਼ਲਾਘਾ ਕੀਤੀ | ਚੇਅਰਮੈਨ ਹੀਰਾ ਮਨੀ ਅਗਰਵਾਲ ਤੇ ਡਾਇਰੈਕਟਰ ਸੱਤਿਆ ਸੇਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੰੂ ਯਾਦਗਾਰੀ ਚਿੰਨ੍ਹ ਭੇਟ ਕੀਤੇ | ਮੰਚ ਸੰਚਾਲਨ ਮੈਡਮ ਜੋਤੀ ਸੁਬਰੀਆ ਤੇ ਵਿਦਿਆਰਥਣਾਂ ਨੇ ਨਿਭਾਇਆ |