26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਐੈੱਸ.ਬੀ.ਐਸ.ਯੂ. ਗੁਰਦਾਸਪੁਰ ਤੇ ਆਈ.ਕੇ.ਜੀ. ਪੀ.ਟੀ.ਯੂ. ਕਪੂਰਥਲਾ ਨੇ ਸਮਝੌਤਾ ਪੱਤਰ 'ਤੇ ਕੀਤੇ ਹਸਤਾਖ਼ਰ

Ad Position 21
No active advertisement
ਅਜੀਤ ਡੈਸਕ 23-12-2025
ਗੁਰਦਾਸਪੁਰ, 22 ਦਸੰਬਰ (ਪੰਕਜ ਸ਼ਰਮਾ)- ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਅਤੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਨੇ ਇਕ ਸਮਝੌਤਾ ਪੱਤਰ 'ਤੇ ਹਸਤਾਖ਼ਰ ਕੀਤੇ ਗਏ | ਇਸ ਸਮਝੌਤੇ 'ਤੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਦੇ ਵਾਈਸ ਚਾਂਸਲਰ ਡਾ: ਐਸ.ਕੇ. ਮਿਸ਼ਰਾ ਅਤੇ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਦੇ ਵਾਈਸ ਚਾਂਸਲਰ ਡਾ: ਸੁਸ਼ੀਲ ਮਿੱਤਲ ਨੇ ਦਸਤਖ਼ਤ ਕੀਤੇ | ਇਸ ਸਮਝੌਤੇ ਦਾ ਉਦੇਸ਼ ਉੱਚ ਸਿੱਖਿਆ, ਖੋਜ ਤੇ ਨਵੀਨਤਾ ਦੇ ਖੇਤਰ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮਜ਼ਬੂਤ ਅਤੇ ਵਿਆਪਕ ਅਕਾਦਮਿਕ ਭਾਈਵਾਲੀ ਸਥਾਪਤ ਕਰਨਾ ਹੈ | ਇਹ ਸਮਝੌਤਾ ਸੂਬੇ 'ਚ ਅੰਤਰ-ਯੂਨੀਵਰਸਿਟੀ ਸਹਿਯੋਗ ਨੂੰ ਉਤਸ਼ਾਹਿਤ ਕਰਨ 'ਚ ਮਹੱਤਵਪੂਰਨ ਮੀਲ ਪੱਥਰ ਹੈ | ਸਮਝੌਤਾ ਪੱਤਰ 'ਤੇ ਹਸਤਾਖ਼ਰ ਸਮਾਗਮ ਦੋਵਾਂ ਯੂਨੀਵਰਸਿਟੀਆਂ ਦੇ ਸੀਨੀਅਰ ਅਕਾਦਮਿਕ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ 'ਚ ਕਰਵਾਇਆ ਗਿਆ | ਇਸ ਮੌਕੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਲੋਂ ਡੀਨ, ਸਹਿਯੋਗ ਤੇ ਕਾਰਪੋਰੇਟ ਸੰਬੰਧੀ ਡਾ: ਅਰਵਿੰਦ ਕੁਮਾਰ ਤੇ ਡੀਨ, ਖੋਜ ਤੇ ਸਲਾਹਕਾਰ ਡਾ: ਸਰਬਜੀਤ ਸਿੰਘ ਸਿੱਧੂ ਮੌਜੂਦ ਸਨ | ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਦੀ ਨੁਮਾਇੰਦਗੀ ਖੋਜ ਤੇ ਵਿਕਾਸ ਦੇ ਡੀਨ ਡਾ: ਪ੍ਰਵੀਨ ਬਾਂਸਲ, ਅਕਾਦਮਿਕ ਵਿਭਾਗ ਦੇ ਐਸੋਸੀਏਟ ਡੀਨ ਡਾ: ਰਾਜੀਵ ਬੇਦੀ ਤੇ ਖੋਜ ਤੇ ਵਿਕਾਸ ਵਿੰਗ ਦੇ ਹੋਰ ਅਧਿਕਾਰੀਆਂ ਨੇ ਕੀਤੀ |
Ad Position 22
No active advertisement
ਪਿਛਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਵਲੋਂ ਮੰਗਾਂ ਦਾ ਹੱਲ ਨਾ ਹੋਣ 'ਤੇ ਰੋਸ ਪ੍ਰਦਰਸ਼ਨਾਂ ਦੀ ਚਿਤਾਵਨੀ <br/> ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਐਚ.ਆਰ.ਏ. ਇੰਟਰਨੈਸ਼ਨਲ ਸਕੂਲ ਦੇ ਸੀਨੀਅਰ ਵਿੰਗ ਦਾ ਖੇਡ ਦਿਵਸ
Ad Position 24