26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਮਾਸਟਰ ਕੇਡਰ ਯੂਨੀਅਨ ਵਲੋਂ ਮੰਗਾਂ ਦਾ ਹੱਲ ਨਾ ਹੋਣ 'ਤੇ ਰੋਸ ਪ੍ਰਦਰਸ਼ਨਾਂ ਦੀ ਚਿਤਾਵਨੀ <br/>

Ad Position 21
No active advertisement
ਅਜੀਤ ਡੈਸਕ 23-12-2025
ਫ਼ਤਹਿਗੜ੍ਹ ਚੂੜੀਆਂ, 22 ਦਸੰਬਰ (ਐਮ.ਐਸ. ਫੁੱਲ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਸੂਬਾ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ, ਸੂਬਾ ਜੁਆਇੰਟ ਸਕੱਤਰ ਦਲਜੀਤ ਸਿੰਘ ਸਭਰਵਾਲ, ਸੀਨੀਅਰ ਮੀਤ ਪ੍ਰਧਾਨ ਅਮਰਬੀਰ ਸਿੰਘ ਰੰਧਾਵਾ, ਨਿਰਵੈਰ ਸਿੰਘ ਸਟੇਟ ਕਮੇਟੀ ਮੈਂਬਰ ਦੀ ਅਗਵਾਈ ਵਿਚ ਹੋਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੋਗਾ ਸ਼ਮਸ਼ੇਰ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਇੰਦਰਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਫਰੀਦਕੋਟ ਧਰਮਿੰਦਰ ਸਿੰਘ, ਜ਼ਿਲ੍ਹਾ ਸਰਪ੍ਰਸਤ ਫਾਜ਼ਿਲਕਾ ਧਰਮਿੰਦਰ ਗੁਪਤਾ, ਹਰਪ੍ਰੀਤ ਸਿੰਘ ਅੰਮਿ੍ਤਸਰ ਜ਼ਿਲ੍ਹਾ ਸਰਪ੍ਰਸਤ, ਗੁਰਦਾਸਪੁਰ ਰਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਸਰਕਾਰੀ ਮੁਲਾਜ਼ਮਾਂ ਤੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੰਮੇ ਸਮੇਂ ਤੋਂ ਅੱਖੋਂ-ਪਰੋਖੇ ਕਰਦੀ ਆ ਰਹੀ ਹੈ | ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨਾਲ ਕਈ ਵਾਰ ਵਿੱਤ ਮੰਤਰੀ ਵਲੋਂ ਮੀਟਿੰਗਾਂ ਕਰ ਕੇ ਕਿਸੇ ਵੀ ਵਿੱਤੀ ਮਸਲੇ ਦਾ ਹੱਲ ਨਹੀਂ ਕੀਤਾ ਗਿਆ | ਇਸ ਮੌਕੇ ਫੈਸਲਾ ਲਿਆ ਕਿ 2026 ਨਵੇਂ ਸਾਲ ਦੇ ਸ਼ੁਰੂਆਤ 'ਚ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਇਸ ਸਮੇਂ ਅਸ਼ਵਨੀ ਕੁਮਾਰ ਸਟੇਟ ਕਮੇਟੀ ਮੈਂਬਰ ਅੰਮਿ੍ਤਸਰ, ਹਰਪ੍ਰੀਤ ਸਿੰਘ ਅੰਮਿ੍ਤਸਰ, ਮਨਦੀਪ ਸਿੰਘ ਉਗਰ ਔਲਖ, ਕਰਮਜੀਤ ਵਾਸਦੇਵ ਸੀਨੀਅਰ ਮੀਤ ਪ੍ਰਧਾਨ ਗੁਰਦਾਸਪੁਰ, ਰਾਜਪਾਲ ਸਿੰਘ ਮੀਡੀਆ ਕੋਆਰਡੀਨੇਟਰ ਤਰਨਤਾਰਨ, ਪਰਮਿੰਦਰ ਸਿੰਘ ਬੇਗੇਵਾਲ, ਜੁਗਰਾਜ ਸਿੰਘ, ਨਰਿੰਦਰ ਕੁਮਾਰ ਜਨਰਲ ਸਕੱਤਰ ਫਰੀਦਕੋਟ, ਹਰਪ੍ਰੀਤ ਸਹਿਗਲ, ਅਮਨਦੀਪ ਸਿੰਘ ਮੀਡੀਆ ਕੋਆਰਡੀਨੇਟਰ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਅਮਨਦੀਪ ਸਿੰਘ ਬਲਾਕ ਪ੍ਰਧਾਨ, ਬਲਰਾਜ ਕੁਕਰੀ ਬਲਾਕ ਪ੍ਰਧਾਨ, ਨਿਰਮਲਜੀਤ ਸਿੰਘ ਬਲਾਕ ਪ੍ਰਧਾਨ, ਸੰਦੀਪ ਪੁਰੀ, ਨਿਰਮਲ ਸਿੰਘ, ਪਰਮਿੰਦਰ ਸਿੰਘ, ਅੰਮਿ੍ਤਪਾਲ ਸਿੰਘ ਡੀ.ਪੀ., ਗੁਰਪ੍ਰੀਤ ਸਿੰਘ ਵਿੱਤ ਸਕੱਤਰ, ਗੁਰਚਰਨ ਸਿੰਘ ਡੀ.ਪੀ., ਲਖਬੀਰ ਸਿੰਘ, ਪੁਨੀਤ ਕੁਮਾਰ, ਵਿਸ਼ਾਲ ਸ਼ਰਮਾ, ਲਖਵਿੰਦਰ ਸਿੰਘ ਲੈਕਚਰਾਰ, ਸੁਖਵਿੰਦਰ ਸਿੰਘ ਅਜੀਤਵਾਲ, ਸੋਢੀ ਸਿੰਘ, ਅੰਕੁਸ਼ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਜੀਵਨ ਸਿੰਘ ਖੁਜਾਲਾ ਤੋਂ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਐੈੱਸ.ਬੀ.ਐਸ.ਯੂ. ਗੁਰਦਾਸਪੁਰ ਤੇ ਆਈ.ਕੇ.ਜੀ. ਪੀ.ਟੀ.ਯੂ. ਕਪੂਰਥਲਾ ਨੇ ਸਮਝੌਤਾ ਪੱਤਰ 'ਤੇ ਕੀਤੇ ਹਸਤਾਖ਼ਰ
Ad Position 24