26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਗੁਰਦੁਆਰਾ ਬਾਬਾ ਜੀਵਨ ਸਿੰਘ ਖੁਜਾਲਾ ਤੋਂ ਨਗਰ ਕੀਰਤਨ ਸਜਾਇਆ <br/>

Ad Position 21
No active advertisement
ਅਜੀਤ ਡੈਸਕ 23-12-2025
ਹਰਚੋਵਾਲ/ਊਧਨਵਾਲ, 22 ਦਸੰਬਰ (ਢਿੱਲੋਂ, ਭਾਮ, ਪਰਗਟ ਸਿੰਘ)- ਪਿੰਡ ਖੁਜਾਲਾ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਚੜ੍ਹਦੀ ਪੱਤੀ ਤੋਂ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਬਾਬਾ ਰਾਮ ਥੰਮਣ ਪਿੰਡ ਖੁਜਾਲਾ, ਪਿੰਡ ਢੰਡੇ, ਮਨੇਸ ਤੋਂ ਹੁੰਦਾ ਹੋਇਆ ਆਪਣੇ ਨਿੱਜੀ ਸਥਾਨ 'ਤੇ ਪਹੁੰਚਿਆ | ਪ੍ਰਬੰਧਕ ਕਮੇਟੀ ਵਲੋਂ ਪੰਜ ਪਿਆਰਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਅਜੀਤ ਸਿੰਘ, ਜਥੇਦਾਰ ਬਾਬਾ ਗੁਰਪ੍ਰੀਤ ਸਿੰਘ ਵੈਦ, ਬਾਬਾ ਸੁੱਖਾ ਸਿੰਘ, ਬਾਬਾ ਮੋਹਣ ਸਿੰਘ, ਬਾਬਾ ਜਗਰੂਪ ਸਿੰਘ, ਮਾਸਟਰ ਸਵਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਸਾਬਕਾ ਸਰਪੰਚ ਢੰਡੇ, ਦਵਿੰਦਰ ਸਿੰਘ ਢੰਡੇ, ਲਖਵਿੰਦਰ ਸਿੰਘ ਲੱਖਾ, ਸਰਪੰਚ ਸੁਖਰਾਜ ਸਿੰਘ ਢੰਡੇ, ਅਮਨਦੀਪ ਸਿੰਘ ਅਮਨ, ਸਰਪੰਚ ਚਰਨਜੀਤ ਸਿੰਘ, ਬਲਦੇਵ ਸਿੰਘ ਫੌਜੀ, ਹੀਰਾ ਸਿੰਘ ਫੌਜੀ, ਤਰਲੋਕ ਸਿੰਘ ਫੌਜੀ, ਗੁਰਦੀਪ ਸਿੰਘ ਫੌਜੀ, ਗੁਰਨਾਮ ਸਿੰਘ ਫੌਜੀ, ਸੁਰਿੰਦਰ ਸਿੰਘ ਫੌਜੀ, ਬਿਕਰਮਜੀਤ ਸਿੰਘ, ਅਜਮੇਰ ਸਿੰਘ ਲਾਇਨਮੈਨ, ਹਰਵਿੰਦਰ ਸਿੰਘ ਹੈਪੀ, ਮੁਖਤਿਆਰ ਸਿੰਘ, ਹਰਦੀਪ ਸਿੰਘ ਫੌਜੀ ਕੈਸ਼ੀਅਰ, ਪ੍ਰਭਜੋਤ ਸਿੰਘ ਚੰਨ, ਆਕਾਸ਼ਦੀਪ ਸਿੰਘ, ਗੁਰਵਿੰਦਰ ਸਿੰਘ, ਸਾਹਿਲਦੀਪ ਸਿੰਘ, ਹਰਮਨ ਸਿੰਘ, ਜਸ਼ਨਦੀਪ ਸਿੰਘ, ਦਲਜੀਤ ਸਿੰਘ, ਹੁਸਨਪ੍ਰੀਤ ਸਿੰਘ, ਜੱਸਾ ਸਿੰਘ, ਤਰਲੋਕ ਸਿੰਘ, ਬਲਦੇਵ ਸਿੰਘ ਫੌਜੀ ਆਦਿ ਸੇਵਾਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਕਸ਼ਮੀ ਦੇਵੀ ਸਾਹਨੀ ਸਕੂਲ 'ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਅਗਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਵਲੋਂ ਮੰਗਾਂ ਦਾ ਹੱਲ ਨਾ ਹੋਣ 'ਤੇ ਰੋਸ ਪ੍ਰਦਰਸ਼ਨਾਂ ਦੀ ਚਿਤਾਵਨੀ <br/>
Ad Position 24