ਬਟਾਲਾ, 23 ਦਸੰਬਰ (ਸਤਿੰਦਰ ਸਿੰਘ)-ਕਾਂਗਰਸ ਪਾਰਟੀ ਦੇ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਇੰਚਾਰਜ ਸ: ਮਨਦੀਪ ਸਿੰਘ ਰੰਗੜ ਅਤੇ ਹਲਕਾ ਕੋਆਰਡੀਨੇਟਰ ਮਨਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਸੀਨੀਅਰ ਕਾਂਗਰਸੀ ਆਗੂ ਰਣਧੀਰ ਸਿੰਘ ਹੀਰਾ ਸੰਦਲਪੁਰ ਦੇ ਗ੍ਰਹਿ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਕਾਂਗਰਸ ਪਾਰਟੀ ਦੇ ਨਵੇਂ ਚੁਣੇ ਗਏ ਬਲਾਕ ਸੰਮਤੀ ਮੈਂਬਰਾਂ ਨੂੰ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ, ਕੋਆਰਡੀਨੇਟਰ ਮਨਜੀਤ ਸਿੰਘ ਚੀਮਾ ਅਤੇ ਕਾਂਗਰਸੀ ਆਗੂਆਂ ਵਲੋਂ ਸਨਮਾਨਿਤ ਕਰਦਿਆਂ ਮੁਬਾਰਕਬਾਦ ਦਿੱਤੀ ਗਈ | ਇਸ ਮੌਕੇ ਜ਼ੋਨ ਚਾਹਲ ਕਲਾਂ ਤੋਂ ਜੇਤੂ ਰਹੇ ਮਨਜਿੰਦਰ ਸਿੰਘ ਮਿਸ਼ਰਪੁਰ, ਜ਼ੋਨ ਅੰਮੋਨੰਗਲ ਤੋਂ ਸ਼ਿੰਗਾਰਾ ਸਿੰਘ ਮੀਰਪੁਰ, ਜ਼ੋਨ ਪੰਜਗਰਾਈਆਂ ਤੋਂ ਪਰਮਜੀਤ ਸਿੰਘ ਟੀਟਾ ਬਾਜਵਾ, ਜ਼ੋਨ ਰੰਗੜ ਨੰਗਲ ਤੋਂ ਮਲਕੀਤ ਸਿੰਘ ਨਾਨਕ ਨੰਗਲ, ਜ਼ੋਨ ਬਾਸ਼ਰਪੁਰ ਤੋਂ ਸ੍ਰੀਮਤੀ ਬੇਵੀ ਬਾਸ਼ਰਪੁਰ, ਜ਼ੋਨ ਭਾਮ ਤੋਂ ਹਰਦੇਵ ਸਿੰਘ ਭਾਮ ਸ਼ਾਮਲ ਹੋਏ | ਮਨਦੀਪ ਸਿੰਘ ਰੰਗੜ ਨੰਗਲ ਨੇ ਹਲਕਾ ਦੇ ਸਮੂਹ ਕਾਂਗਰਸੀ ਆਗੂਆਂ, ਵਰਕਰਾਂ, ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਸਰਕਾਰ ਵਲੋਂ ਕੀਤੀ ਗਈ ਧੱਕੇਸ਼ਾਹੀ ਦੇ ਬਾਵਜੂਦ ਵੀ ਬਲਾਕ ਸੰਮਤੀ ਚੋਣਾਂ ਵਿਚ ਵੱਡੀ ਜਿੱਤ ਦਿਵਾਉਣ ਵਿਚ ਅਹਿਮ ਰੋਲ ਅਦਾ ਕੀਤਾ, ਜਿਸ ਵਿਚ ਬਲਾਕ ਸ੍ਰੀ ਹਰਗੋਬਿੰਦਪੁਰ ਤੋਂ 5 ਅਤੇ ਬਲਾਕ ਸੰਮਤੀ ਕਾਦੀਆਂ ਤੋਂ 6 ਉਮੀਦਵਾਰ ਕਾਂਗਰਸ ਪਾਰਟੀ ਦੇ ਚੁਣੇ ਗਏ | ਮਨਦੀਪ ਸਿੰਘ ਰੰਗੜ ਅਤੇ ਮਨਜੀਤ ਸਿੰਘ ਚੀਮਾ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ | ਇਸ ਮੌਕੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਢੰਡੇ, ਯੂਥ ਪ੍ਰਧਾਨ ਹਰਮਨਜੀਤ ਸਿੰਘ ਰਿਆੜ, ਸਾਬਕਾ ਡਾਇਰੈਕਟਰ ਜਗਜੀਤ ਸਿੰਘ ਅੰਮੋਨੰਗਲ, ਨੰਬਰਦਾਰ ਕਸ਼ਮੀਰ ਸਿੰਘ ਨੱਤ, ਗੁਰਪ੍ਰੀਤ ਸਿੰਘ ਬਾਸਰਪੁਰ, ਰਣਜੀਤ ਸਿੰਘ ਵੈਰੋਨੰਗਲ, ਮੋਹਨ ਸਿੰਘ ਪੱਡਾ ਵੈਰੋਨੰਗਲ, ਬਚਿੱਤਰ ਸਿੰਘ ਜਾਲੀਆਂ, ਸਰਪੰਚ ਮਨਿੰਦਰ ਸਿੰਘ ਪੁਰੀਆਂ ਖੁਰਦ, ਗੁਰਵਿੰਦਰ ਸਿੰਘ ਜਾਹਦਪੁਰ, ਪੰਜਾਬ ਸਿੰਘ ਲਾਧੂਭਾਣਾ, ਸਰਬਪ੍ਰੀਤ ਸਿੰਘ ਸੁੱਖਾਚਿੜਾ, ਡਾਕਟਰ ਹਰਤਾਜ ਸਿੰਘ ਸੁੱਖਾਚਿੜਾ, ਲਖਵਿੰਦਰ ਸਿੰਘ ਚਾਹਲ, ਨਵਜੋਤ ਸਿੰਘ ਬਾਜਵਾ, ਡਾਕਟਰ ਬਲਵਿੰਦਰ ਸਿੰਘ ਬਹਾਦਰ ਹੁਸੈਨ, ਨੰਬਰਦਾਰ ਮਲਕੀਤ ਸਿੰਘ ਚਾਹਲ, ਬਲਵਿੰਦਰ ਸਿੰਘ ਮੱਲ੍ਹੀ, ਪ੍ਰਦੀਪ ਸਿੰਘ ਵੈਰੋਨੰਗਲ, ਰਜਿੰਦਰ ਸਿੰਘ ਰਾਜੂ, ਹਰਜਿੰਦਰ ਸਿੰਘ ਸੰਦਲਪੁਰ, ਤਰਸੇਮ ਸਿੰਘ ਫੁਲਕੇ, ਮੁਖਤਾਰ ਸਿੰਘ ਕੋਟਲਾ, ਲਖਵਿੰਦਰ ਸਿੰਘ ਚਾਹਲ, ਮਨਦੀਪ ਸਿੰਘ ਢਡਿਆਲਾ ਨਜ਼ਾਰਾ, ਪਰਮਜੀਤ ਸਿੰਘ ਢਡਿਆਲਾ ਨਜ਼ਾਰਾ, ਇੰਦਾ ਬੂੜੇਨੰਗਲ, ਸਾਹਿਬ ਸਿੰਘ ਆਦੋਵਾਲੀ, ਹਰਪ੍ਰੀਤ ਸਿੰਘ ਰੰਗੜ ਨੰਗਲ, ਡਾਕਟਰ ਸੁਰਿੰਦਰ ਸਿੰਘ ਭਾਟੀਆ, ਸੁਖਦੇਵ ਸਿੰਘ ਸੇਖਵਾਂ, ਸੋਨੂੰ ਮੀਰਪੁਰ, ਅੰਮਿ੍ਤਪਾਲ ਸਿੰਘ ਜਾਹਦਪੁਰ, ਬਲਦੇਵ ਸਿੰਘ, ਬਲਵਿੰਦਰ ਸਿੰਘ, ਸੂਬੇ. ਪਲਵਿੰਦਰ ਸਿੰਘ ਅੰਮੋਨੰਗਲ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਸਨ |