ਗੁਰਦਾਸਪੁਰ, 24 ਦਸੰਬਰ (ਚੱਕਰਾਜਾ)-ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ਼ ਨਰਸਿੰਗ ਵਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ ਵਿਚ ਕਾਲਜ ਅੰਦਰ ਵਧੀਆ ਕੰਮ ਕਰਨ ਵਾਲੀਆਂ ਸੇਵਾਦਾਰ ਬੀਬੀਆਂ ਤੇ ਸੇਵਾਦਾਰਾਂ ਨੰੂ ਕਾਲਜ ਦੇ ਮੁੱਖ ਪ੍ਰਬੰਧਕ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਮੁਨੱਵਰ ਮਸੀਹ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਕਾਲਜ ਦੇ ਸਕੱਤਰ ਪਿ੍ੰਸ ਸਹੋਤਰਾ ਤੇ ਐਮ.ਡੀ. ਪਿ੍ਆ ਸਹੋਤਰਾ ਵੀ ਸ਼ਾਮਿਲ ਸਨ | ਇਸ ਮੌਕੇ ਸਾਬਕਾ ਚੇਅਰਮੈਨ ਮੁਨੱਵਰ ਮਸੀਹ ਨੇ ਕਿਹਾ ਕਿ ਸਾਨੰੂ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ | ਇਸ ਮੌਕੇ ਕਾਲਜ ਦੇ ਮੁੱਖ ਸੇਵਾਦਾਰ ਲੱਕੀ ਮਸੀਹ, ਵਾਰਡਨ ਵਿਜੇ, ਵਾਰਡਨ ਕੋਮਲ, ਪੁਸ਼ਪਾ, ਅੰਜੂ, ਮੰਜੂ, ਕਮਲੇਸ਼ ਤੇ ਜੋਤੀ ਹਾਜ਼ਰ ਸਨ |