20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪਠਾਨਕੋਟ ਸਪੋਰਟਸ ਕਲੱਬ 26 ਤੋਂ 28 ਦਸੰਬਰ ਤੱਕ ਕਰਵਾਏਗਾ ਹਾਕੀ ਟੂਰਨਾਮੈਂਟ

Ad Position 21
No active advertisement
ਅਜੀਤ ਡੈਸਕ 25-12-2025
ਪਠਾਨਕੋਟ, 24 ਦਸੰਬਰ (ਸੰਧੂ)- ਪਠਾਨਕੋਟ ਸਪੋਰਟਸ ਕਲੱਬ ਨੇ ਪ੍ਰਧਾਨ ਡਾ: ਤਰਸੇਮ ਸਿੰਘ ਦੀ ਨਿਗਰਾਨੀ ਹੇਠ ਮੀਟਿੰਗ ਕੀਤੀ ਜਿਸ ਵਿਚ ਆਜੀਵਨ ਚੇਅਰਮੈਨ ਸਤੀਸ਼ ਮਹੇਂਦਰੂ ਤੇ ਵਾਈਸ ਚੇਅਰਮੈਨ ਨਰੇਸ਼ ਅਰੋੜਾ ਨੇ ਸ਼ਿਰਕਤ ਕੀਤੀ | ਇਸ ਮੌਕੇ ਪ੍ਰਧਾਨ ਡਾ: ਤਰਸੇਮ ਸਿੰਘ ਤੇ ਜਨਰਲ ਸਕੱਤਰ ਸੀ.ਐਸ. ਲਾਇਲਪੁਰੀ ਨੇ ਸਾਂਝੇ ਤੌਰ 'ਤੇ ਮੌਜੂਦ ਪਤਵੰਤੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਐਲਾਨ ਕੀਤਾ ਕਿ ਕਲੱਬ 26, 27 ਤੇ 28 ਦਸੰਬਰ ਨੂੰ ਮਿਸ਼ਨ ਰੋਡ 'ਤੇ ਸਥਿਤ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੇ ਮੈਦਾਨ 'ਚ ਇਕ ਵੱਡਾ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਟੂਰਨਾਮੈਂਟ ਦੀਆਂ ਤਿਆਰੀਆਂ ਕੁਝ ਸਮੇਂ ਤੋਂ ਚੱਲ ਰਹੀਆਂ ਸਨ ਪਰ ਕਈ ਕਾਰਨਾਂ ਕਰ ਕੇ ਤਰੀਕਾਂ ਨੂੰ ਦੋ ਵਾਰ ਮੁਲਤਵੀ ਕਰਨਾ ਪਿਆ | ਹੁਣ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਤੇ ਸਮੂਹ ਮੈਂਬਰਾਂ ਦੀਆਂ ਡਿਊਟੀਆਂ ਵੀ ਨਿਰਧਾਰਿਤ ਕਰ ਦਿੱਤੀਆਂ ਗਈਆਂ ਹਨ | ਆਜੀਵਨ ਚੇਅਰਮੈਨ ਸਤੀਸ਼ ਮਹੇਂਦਰੂ ਨੇ ਦੱਸਿਆ ਕਿ ਪਠਾਨਕੋਟ ਸਪੋਰਟਸ ਕਲੱਬ ਦੁਆਰਾ ਆਯੋਜਿਤ ਹਾਕੀ ਟੂਰਨਾਮੈਂਟ ਪੂਰੇ ਖੇਤਰ 'ਚ ਖਿੱਚ ਦਾ ਕੇਂਦਰ ਹੈ | ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ, ਜਦੋਂ ਕਿ ਡਿਪਟੀ ਕਮਿਸ਼ਨਰ ਪਠਾਨਕੋਟ ਤੇ ਐੱਸ.ਐੱਸ.ਪੀ. ਪਠਾਨਕੋਟ ਵੀ ਇਸ ਵਿਸ਼ੇਸ਼ ਮੌਕੇ ਮੌਜੂਦ ਰਹਿਣਗੇ | ਉਨ੍ਹਾਂ ਦੱਸਿਆ ਕਿ ਕਲੱਬ ਦੇ ਕੰਮ ਨੂੰ ਇਲਾਕੇ ਦੇ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਪੁਨੀਤ ਓਹਰੀ ਨੂੰ ਪੀ.ਆਰ.ਓ. ਦਾ ਚਾਰਜ ਦਿੱਤਾ ਗਿਆ ਹੈ | ਇਸ ਮੌਕੇ ਆਜੀਵਨ ਚੇਅਰਮੈਨ ਸਤੀਸ਼ ਮਹੇਂਦਰੂ, ਵਾਈਸ ਚੇਅਰਮੈਨ ਨਰੇਸ਼ ਅਰੋੜਾ, ਪ੍ਰਧਾਨ ਡਾ: ਤਰਸੇਮ ਸਿੰਘ, ਜਨਰਲ ਸਕੱਤਰ ਸੀ.ਐੱਸ. ਲਾਇਲਪੁਰੀ, ਕੈਸ਼ੀਅਰ ਰੋਮੀ ਵਡੈਹਰਾ, ਟੂਰਨਾਮੈਂਟ ਚੇਅਰਮੈਨ ਅਤੁੱਲ ਨਈਅਰ, ਗੁਰਚਰਨ ਪਲਾਹ, ਪੀ.ਆਰ.ਓ. ਪੁਨੀਤ ਓਹਰੀ, ਐਡਵੋਕੇਟ ਅਦਿੱਤਿਆ ਸੂਦਨ, ਰੂਪ ਲਾਲ ਪਠਾਨੀਆ, ਅਜੈ ਗੁਪਤਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 'ਬੇਗੋਵਾਲ ਤਾਰਾਗੜ੍ਹ' ਸਪੋਰਟਸ ਕਲੱਬ ਨੇ ਸੁਜਾਨਪੁਰ ਨੂੰ ਫਾਈਨਲ ਮੁਕਾਬਲੇ 'ਚ 2-0 ਨਾਲ ਹਰਾਇਆ ਅਗਲੀ ਖ਼ਬਰ ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ਼ ਨਰਸਿੰਗ ਨੇ ਸੇਵਾਦਾਰਾਂ ਨੰੂ ਵਿਸ਼ੇਸ਼ ਤੌਰ 'ਤੇ ਕੀਤਾ ਸਨਮਾਨਿਤ
Ad Position 24