22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕੇਂਦਰ ਤੇ ਪੰਜਾਬ ਸਰਕਾਰ ਪੂੰਜੀਪਤੀਆਂ ਦੀਆਂ ਸਰਕਾਰਾਂ : ਰੁਲਦੂ ਸਿੰਘ ਮਾਨਸਾ

Ad Position 21
No active advertisement
ਅਜੀਤ ਡੈਸਕ 25-12-2025
ਬਟਾਲਾ, 24 ਦਸੰਬਰ (ਸਤਿੰਦਰ ਸਿੰਘ)- ਅੱਜ ਪੰਜਾਬ ਕਿਸਾਨ ਯੂਨੀਅਨ ਦੇ ਮਾਝਾ ਦੁਆਬਾ ਜ਼ੋਨ ਦੇ ਕਿਸਾਨ ਆਗੂਆਂ ਦੀ ਭਰਵੀਂ ਮੀਟਿੰਗ ਚਰਨਜੀਤ ਸਿੰਘ ਭਿੰਡਰ, ਮੰਗਲ ਸਿੰਘ ਧਰਮਕੋਟ, ਗੁਰਿੰਦਰ ਸਿੰਘ ਖੱਦਰ ਅਤੇ ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ | ਕਿਸਾਨ ਆਗੂਆਂ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਭਾਗੋਕਾਵਾਂ, ਬਲਬੀਰ ਸਿੰਘ ਮੂਧਲ, ਅਸ਼ੋਕ ਮਹਾਜਨ, ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ, ਗੁਰਨਾਮ ਸਿੰਘ ਭਿਖੀ, ਰਾਜਵਿੰਦਰ ਸਿੰਘ ਰਾਣਾ ਤੇ ਵਿਸ਼ੇਸ਼ ਤੌਰ 'ਤੇ ਮੀਟਿੰਗ ਵਿਚ ਪਹੁੰਚੇ ਪੰਜਾਬ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਪੰਜਾਬ ਭਰ ਵਿਚ ਪੂਰਾ ਜਨਵਰੀ ਮਹੀਨਾ ਪੰਜਾਬ ਕਿਸਾਨ ਯੂਨੀਅਨ ਦੀ ਮੈਂਬਰਸ਼ਿਪ ਕਰਨ ਲਈ ਲਾਇਆ ਜਾਵੇਗਾ | ਇਸ ਮੌਕੇ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਸੰਭਾਵਿਤ ਬਿਜਲੀ ਤੇ ਬੀਜ ਸੋਧ ਬਿੱਲ ਦੇ ਵਿਚਾਰ ਨੂੰ ਕੇਂਦਰ ਸਰਕਾਰ ਨੂੰ ਰੱਦ ਕਰਨ ਲਈ ਕਿਹਾ ਗਿਆ, ਕਿਉਂਕਿ ਇਹ ਦੋਨੋਂ ਬਿੱਲ ਵੱਡੇ ਪੂੰਜੀਪਤੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਹਨ ਤੇ ਪੰਜਾਬ ਦੇ ਲੋਕ ਕਿਸੇ ਤਰ੍ਹਾਂ ਵੀ ਇਨ੍ਹਾਂ ਬਿੱਲਾਂ ਨੂੰ ਪਸੰਦ ਨਹੀਂ ਕਰਦੇ | ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਖਿਲਾਫ਼ 16 ਜਨਵਰੀ ਨੂੰ ਜ਼ਿਲਿ੍ਹਆਂ ਦੇ ਪੱਧਰ 'ਤੇ ਵੱਡੇ ਪ੍ਰਦਰਸ਼ਨ ਕਰਨਗੀਆਂ ਤੇ ਹਰ ਹਾਲਤ ਵਿਚ ਇਹ ਕਾਨੂੰਨ ਵਾਪਸ ਕਰਾਉਣ ਲਈ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ | ਮੀਟਿੰਗ ਵਿਚ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਦੇ ਡੀ.ਐੱਸ.ਪੀ. ਦੁਆਰਾ ਕਥਿਤ ਤੌਰ 'ਤੇ ਪੰਜਾਬ ਕਿਸਾਨ ਯੂਨੀਅਨ ਆਗੂਆਂ ਨੂੰ ਗਾਲੀ-ਗਲੋਚ ਕਰਨ ਦੀ ਨਿਖੇਧੀ ਕਰਦਿਆਂ ਡੀ.ਐੱਸ.ਪੀ. ਦੇ ਦਫ਼ਤਰ ਮੂਹਰੇ ਧਰਨਾ ਦੇਣ ਦਾ ਫ਼ੈਸਲਾ ਲਿਆ ਗਿਆ | ਇਸ ਮੌਕੇ ਰਾਜ ਸਿੰਘ ਵਿਲਾ ਕੋਠੀ, ਅਸ਼ਵਨੀ ਲੱਖਣ ਕਲਾਂ, ਜਗਜੀਤ ਸਿੰਘ ਸੇਖ਼ ਕਬੀਰ, ਨਿਰਮਲ ਸਿੰਘ ਛਜਲਵੰਡੀ, ਲਖਵਿੰਦਰ ਸਿੰਘ ਰੋਸੇ, ਪ੍ਰੇਮ ਮਸੀਹ ਸੋਨਾ, ਪਿੰਟਾ ਭਰਥ ਤਲਵੰਡੀ ਤੇ ਕੁਲਦੀਪ ਰਾਜੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੇ ਕੱਟਾਂ ਤੋਂ ਬਹਿਰਾਮਪੁਰ ਵਾਸੀ ਪ੍ਰੇਸ਼ਾਨ, ਗਰਾਮ ਸੁਧਾਰ ਸਭਾ ਨੇ ਬਿਜਲੀ ਸਪਲਾਈ ਬਹਾਲੀ ਦੀ ਕੀਤੀ ਮੰਗ ਅਗਲੀ ਖ਼ਬਰ ਕਾਂਗਰਸ ਦੇ ਰਾਜ ਮੌਕੇ ਹਲਕਾ ਫ਼ਤਹਿਗੜ੍ਹ ਚੂੜੀਆਂ ਅੰਦਰ ਬਾਜਵਾ ਦੀ ਅਗਵਾਈ 'ਚ ਵੱਡਾ ਵਿਕਾਸ ਹੋਇਆ : ਰਵੀਨੰਦਨ ਸਿੰਘ ਬਾਜਵ...
Ad Position 24