12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

29 ਨੂੰ ਮਨਾਇਆ ਜਾਏਗਾ ਕਿ੍ਸਮਸ ਦਾ ਪਵਿੱਤਰ ਤਿਉਹਾਰ : ਥੋਮਸ ਮਸੀਹ

Ad Position 21
No active advertisement
ਅਜੀਤ ਡੈਸਕ 27-12-2025
ਧਾਰੀਵਾਲ, 26 ਦਸੰਬਰ (ਜੇਮਸ ਨਾਹਰ)- ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਨੂੰ ਸਮਰਪਿਤ ਕਿ੍ਸਮਸ ਦਾ ਪਵਿੱਤਰ ਤਿਉਹਾਰ ਹਰਚੋਵਾਲ ਵਿਖੇ 29 ਦਸੰਬਰ ਨੂੰ ਧੂਮ-ਧਾਮ ਤੇ ਉਤਸਾਹ ਨਾਲ ਮਨਾਇਆ ਜਾਵੇਗਾ ਜਿਸ ਵਿਚ ਕੇਂਦਰ ਤੋਂ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਤੇ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਪਹੁੰਚ ਕੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਸੰਗਤ ਨਾਲ ਖੁਸ਼ੀ ਸਾਂਝੀ ਕਰੇਗੀ | ਭਾਜਪਾ ਘੱਟ ਗਿਣਤੀ ਮੋਰਚਾ ਦੇ ਸੂਬਾ ਪ੍ਰਧਾਨ ਥੋਮਸ ਮਸੀਹ ਨੇ ਦੱਸਿਆ ਕਿ ਕਿ੍ਸਮਸ ਸਮਾਗਮ 'ਚ ਪਾਸਟਰ ਰੋਸ਼ਨ ਮਸੀਹ ਮੁੱਖ ਪ੍ਰਚਾਰਕ ਵਜੋਂ ਸ਼ਮੂਲੀਅਤ ਕਰ ਕੇ ਪਵਿੱਤਰ ਬਾਈਬਲ ਰਾਹੀਂ ਸੰਗਤਾਂ ਨਾਲ ਹਮ ਕਲਾਮ ਹੋਣਗੇ | ਉਨ੍ਹਾਂ ਕਿਹਾ ਕਿ ਇਹ ਕਿ੍ਸਮਸ ਸਮਾਗਮ ਪ੍ਰਭਾਵਸ਼ਾਲੀ ਹੋਏਗਾ ਅਤੇ ਇਸ ਵਿਚ ਸੰਗਤਾਂ ਵੱਡੀ ਗਿਣਤੀ 'ਚ ਸ਼ਿਰਕਤ ਕਰਨਗੀਆਂ |
Ad Position 22
No active advertisement
ਪਿਛਲੀ ਖ਼ਬਰ ਅਕਾਲ ਹਸਪਤਾਲ ਘੁਮਾਣ ਵਿਖੇ ਘੱਟ ਖਰਚੇ 'ਚ ਵਧੀਆ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ : ਡਾ. ਅਮਨਜੋਤ, ਡਾ. ਅਮਨਦੀਪ ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵੇਰਕਾ ਕੈਟਲ ਫੀਡ ਪਲਾਂਟ ਘਣੀਏ-ਕੇ-ਬਾਂਗਰ ਵਿਖੇ ਦੁੱਧ ਦੇ ਲੰਗਰ ਲਗਾਏ
Ad Position 24