ਘੁਮਾਣ, 26 ਦਸੰਬਰ (ਬੰਮਰਾਹ)- ਅਕਾਲ ਹਸਪਤਾਲ ਰਈਆ ਵਾਲਿਆਂ ਵਲੋਂ ਘੁਮਾਣ ਵਿਖੇ ਹਸਪਤਾਲ ਖੋਲ੍ਹਣ ਤੋਂ ਬਾਅਦ ਜਿੱਥੇ ਹਰ ਬਿਮਾਰੀ ਦੇ ਇਲਾਜ ਲਈ ਵੱਖ-ਵੱਖ ਮਾਹਿਰ ਡਾਕਟਰ ਹਸਪਤਾਲ ਵਿਚ ਇਲਾਜ ਲਈ ਹਰ ਰੋਜ਼ ਉਪਲੱਬਧ ਹੁੰਦੇ ਹਨ, ਉੱਥੇ ਨਾਲ ਹੀ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਹਫਤੇ ਦੇ ਸਾਰੇ ਦਿਨ ਤੇ 24 ਘੰਟੇ ਹਸਪਤਾਲ 'ਚ ਉਪਲੱਬਧ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲ ਰਹੀ ਹੈ | ਇਸ ਸੰਬੰਧੀ ਡਾਕਟਰ ਅਮਨਜੋਤ ਸਿੰਘ ਤੇ ਡਾਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਜਿੱਥੇ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਡਾਕਟਰ ਮੁਹੱਈਆ ਕਰਵਾਏ ਗਏ ਹਨ ਉੱਥੇ ਨਾਲ ਹੀ ਹਰ ਤਰ੍ਹਾਂ ਦੇ ਅਪਰੇਸ਼ਨ ਵੀ ਅਕਾਲ ਹਸਪਤਾਲ ਘੁਮਾਣ ਵਿਖੇ ਹੀ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੇਂਡੂ ਇਲਾਕਾ ਹੋਣ ਕਾਰਨ ਇੱਥੋਂ ਦੇ ਲੋਕਾਂ ਨੂੰ ਜਨਾਨਾ ਰੋਗਾਂ ਦੇ ਇਲਾਜ ਲਈ ਸ਼ਹਿਰਾਂ 'ਚ ਜਾਣਾ ਪੈਂਦਾ ਸੀ ਪਰ ਹੁਣ ਅਕਾਲ ਨਾਲ ਹਸਪਤਾਲ 'ਚ ਹੀ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਨਵਦੀਪ ਕੌਰ ਐਮ.ਬੀ.ਬੀ.ਐਸ.-ਐਮ.ਡੀ. ਤੇ ਡਾ. ਨਿਰਮਲਜੀਤ ਕੌਰ ਐਮ.ਡੀ. ਔਰਤਾਂ ਦੇ ਰੋਗਾਂ ਦੇ ਇਲਾਜ ਲਈ ਹਰ ਵੇਲੇ ਹਾਜ਼ਰ ਹੋਣਗੇ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਨਾਰਮਲ ਡਿਲੀਵਰੀ, ਸੀਜੇਰੀਅਨ, ਲੈਪਰੋਸਕੋਪੀ ਵਿਧੀ ਦੁਆਰਾ ਬੱਚੇਦਾਨੀ ਦਾ ਆਪਰੇਸ਼ਨ, ਬੰਦ ਟਿਊਬਾਂ ਦਾ ਖੋਲ੍ਹਣਾ, ਪੈਪ ਸਮੀਅਰ ਟੈਸਟ ਤੇ ਬਾਰ-ਬਾਰ ਗਰਭਪਾਤ ਹੋਣ ਦਾ ਇਲਾਜ ਦੇ ਨਾਲ-ਨਾਲ ਹੋਰ ਵੀ ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਇਲਾਜ ਲਈ ਲੋਕਾਂ ਤੇ ਵਾਧੂ ਬੋਝ ਨਹੀਂ ਪਾਇਆ ਜਾ ਰਿਹਾ | ਘੱਟ ਖਰਚੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲ ਸਕੇ | ਉਹਨਾਂ ਕਿਹਾ ਕਿ ਹਰ ਰੋਜ਼ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਓ.ਪੀ.ਡੀ. ਹੋਵੇਗੀ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ 24 ਘੰਟੇ ਐਮਰਜੈਂਸੀ ਸਹੂਲਤ ਮੁਹੱਈਆ ਕਰਵਾਈ ਗਈ ਹੈ |