ਗੁਰਦਾਸਪੁਰ, 26 ਦਸੰਬਰ (ਅਸ਼ੋਕ ਸ਼ਰਮਾ) - ਬਲਾਕ ਸੰਮਤੀ ਜ਼ੋਨ ਰਾਮਨਗਰ ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਦੀ 7 ਪਿੰਡਾਂ ਵਿਚ ਹੋਈ ਸ਼ਾਨਦਾਰ ਜਿੱਤ 'ਤੇ ਪਿੰਡ ਵਾਸੀਆਂ ਵਲੋਂ ਸੁਖਵਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਸੰਨੀ ਦਾ ਭਰਵਾਂ ਸਵਾਗਤ ਕੀਤਾ ਹੈ | ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਇੰਜੀ: ਸੁਖਦੇਵ ਸਿੰਘ ਰਿਆੜ ਨੇ ਦੱਸਿਆ ਕਿ ਇਸ ਜ਼ੋਨ ਅੰਦਰ ਪਿੰਡ ਭੂਣ, ਰਾਮਨਗਰ ਸੱਜਾ ਪਾਸਾ, ਰਾਮਨਗਰ ਖੱਬਾ ਪਾਸਾ, ਗਾਦੜੀਆਂ, ਖਿੱਚੀਆਂ, ਮੋਖੇ, ਰਾਵਲ ਅਤੇ ਖਿੱਚੀਆਂ ਪੁਰਾਣੀਆਂ ਸ਼ਾਮਿਲ ਹਨ ਅਤੇ ਸਾਰੇ ਪਿੰਡਾਂ ਵਿਚ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਖਵਿੰਦਰ ਕੌਰ ਨੰੂ ਵੋਟਾਂ ਪਈਆਂ ਹਨ ਜਿਸ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੰੂ ਕਰਾਰੀ ਹਾਰ ਦਿੱਤੀ | ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੰੂ 1285 ਵੋਟਾਂ ਪਈਆਂ ਤੇ ਆਮ ਆਦਮੀ ਪਾਰਟੀ ਨੰੂ 499 ਵੋਟਾਂ ਪਈਆਂ | ਬਲਾਕ ਸੰਮਤੀ ਉਮੀਦਵਾਰ ਸੁਖਵਿੰਦਰ ਕੌਰ, ਉਨ੍ਹਾਂ ਦੇ ਪਤੀ ਸੰਨੀ ਤੇ ਇੰਜੀ: ਸੁਖਦੇਵ ਸਿੰਘ ਰਿਆੜ ਨੇ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਨਾਲ ਸੁਰਿੰਦਰ ਸਿੰਘ ਰਿਆੜ, ਹਰਜਿੰਦਰ ਸਿੰਘ ਬਾਵਾ, ਕੁਲਵੰਤ ਰਾਏ ਬਾਵਾ ਅਤੇ ਯੁੱਧ ਸਿੰਘ ਹਾਜ਼ਰ ਸਨ |