ਗੁਰਦਾਸਪੁਰ, 26 ਦਸੰਬਰ (ਅਸ਼ੋਕ ਸ਼ਰਮਾ)- ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪ੍ਰਧਾਨ ਜਵੰਦ ਸਿੰਘ ਦੀ ਪ੍ਰਧਾਨਗੀ ਹੇਠ ਇਕ ਨਿੱਜੀ ਪੈਲੇਸ 'ਚ ਪੈਨਸ਼ਨਰ ਦਿਹਾੜਾ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਅਵਿਨਾਸ਼ ਸਿੰਘ ਬਲਾਕ ਪ੍ਰਧਾਨ, ਸਵਿੰਦਰ ਸਿੰਘ ਔਲਖ ਬਲਾਕ ਪ੍ਰਧਾਨ, ਪ੍ਰਕਾਸ਼ ਚੰਦ, ਮੰਗਤ ਚੰਚਲ, ਸੁਰੇਸ਼ ਸ਼ਰਮਾ ਜ਼ਿਲ੍ਹਾ ਵਿੱਤ ਸਕੱਤਰ, ਮੱਖਣ ਕੁਹਾੜ, ਸੁਖਦੇਵ ਸਿੰਘ, ਮਨਜੀਤ ਸਿੰਘ ਸੈਣੀ, ਅਮਰਜੀਤ ਸਿੰਘ ਭਾਟੀਆ, ਅਜੀਤ ਸਿੰਘ ਸਿਧਵਾਂ, ਗੁਰਦਿਆਲ ਸਿੰਘ ਤੇ ਹਰਭਜਨ ਸਿੰਘ ਨੇ ਕੀਤੀ | ਸਮਾਗਮ 'ਚ ਉਚੇਚੇ ਤੌਰ 'ਤੇ ਪੰਜਾਬ ਪ੍ਰਧਾਨ ਕਰਮ ਸਿੰਘ ਧਨੋਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂ ਕਿ ਕੁਲਵਰਨ ਸਿੰਘ ਜਨਰਲ ਸਕੱਤਰ ਪੰਜਾਬ ਸ਼ਾਮਿਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ 'ਚ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਏ ਮੁਲਾਜ਼ਮਾਂ ਲਈ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਜਵੰਦ ਸਿੰਘ ਵਲੋਂ ਪੈਨਸ਼ਨਰ ਦਿਹਾੜੇ ਦੀਆਂ ਸਾਰਿਆਂ ਨੰੂ ਮੁਬਾਰਕਾਂ ਦਿੱਤੀਆਂ ਗਈਆਂ | ਜ਼ਿਲ੍ਹਾ ਜਨਰਲ ਸਕੱਤਰ ਸਵਿੰਦਰ ਸਿੰਘ ਔਲਖ ਨੇ ਪੈਨਸ਼ਨਰ ਦਿਹਾੜੇ 'ਤੇ ਚਾਨਣਾ ਪਾਇਆ | ਇਸ ਮੌਕੇ ਮੱਖਣ ਕੁਹਾੜ ਨੇ ਪੁਰਾਣੀ ਪੈਨਸ਼ਨ ਬਹਾਲੀ, ਕੈਸ਼ਲੈਸ ਬੀਮਾ ਸਕੀਮ ਦੀ ਬਹਾਲੀ ਤੇ 60 ਸਾਲ ਦੀ ਉਮਰ ਮਗਰੋਂ ਹਰ ਕਿਸੇ ਲਈ ਦੱਸ ਹਜ਼ਾਰ ਪੈਨਸ਼ਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ | ਕੁਲਵਰਨ ਸਿੰਘ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੰੂ ਮੌਜੂਦਾ ਸਰਕਾਰ ਦੇ ਰਵੱਈਏ ਦੇ ਮੱਦੇਨਜ਼ਰ ਆਪਣੇ ਹੱਕਾਂ ਪ੍ਰਤੀ ਸੁਚੇਤ ਰਹਿਣ 'ਤੇ ਜ਼ੋਰ ਦਿੱਤਾ ਤੇ ਸਰਕਾਰ ਦੀਆਂ ਡੰਗ ਟਪਾਊ ਨੀਤੀਆਂ ਦੀ ਨਿਖੇਧੀ ਕੀਤੀ | ਮੁੱਖ ਮਹਿਮਾਨ ਕਰਮ ਸਿੰਘ ਧਨੋਆ ਨੇ ਸਭ ਤੋਂ ਪਹਿਲਾਂ ਬਾਨੀ ਸੰਸਥਾਪਕ ਮਹਿੰਦਰ ਸਿੰਘ ਨੰੂ ਯਾਦ ਕੀਤਾ ਤੇ ਸਭ ਦੀ ਖ਼ੈਰ ਮੰਗਲ ਦੀ ਕਾਮਨਾ ਕੀਤੀ | ਸੁਰੇਸ਼ ਸ਼ਰਮਾ ਨੇ 5.1 ਦੇ ਰੂਲ ਤਹਿਤ ਸਰਕਾਰ ਵਲੋਂ ਨੈਸ਼ਨਲ ਫਿਕਸੇਸ਼ਨ ਦੇ ਹੱਕ ਦੀ ਵਾਪਸੀ ਸਬੰਧੀ ਚਾਨਣਾ ਪਾਇਆ | ਅੰਤ ਵਿਚ 80 ਸਾਲਾ ਪੈਨਸ਼ਨਰ ਸਾਥੀਆਂ ਤੇ ਭੈਣਾਂ ਜਿਨ੍ਹਾਂ ਵਿਚ ਬਿਮਲਾ ਦੇਵੀ, ਸ਼ਸ਼ੀ ਕਾਂਤਾ, ਸੁਰੇਸ਼ਟਾ ਕੁਮਾਰੀ, ਪਹਿਲਵਾਨ ਜਸਪਾਲ ਸਿੰਘ, ਜੋਗਿੰਦਰ ਸਿੰਘ, ਸੋਹਣ ਸਿੰਘ, ਪ੍ਰੇਮ ਨਾਥ, ਸੁਰਜੀਤ ਪਾਲ, ਨਰਿੰਦਰ ਕੁਮਾਰ, ਸੁਨੀਲ ਕੁਮਾਰ, ਕਰਮ ਚੰਦ, ਗੁਰਦਿਆਲ ਚੰਦ, ਧਰਮਪਾਲ, ਸੁਭਾਸ਼ ਚੰਦਰ, ਯਸ਼ਪਾਲ, ਬੂਟੀ ਰਾਮ, ਨਸੀਬ ਚੰਦ, ਕੁਲਵੰਤ ਸਿੰਘ, ਰਣਜੀਤ ਸਿੰਘ, ਸੁਭਾਸ਼ ਦੀਵਾਨਾ, ਤਰਸੇਮ ਸਿੰਘ ਭੰਗੂ, ਸ਼ੀਤਲ ਸਿੰਘ ਗੁਨੋਪੁਰੀ, ਨੰਦ ਲਾਲ, ਗੁਰਦੀਪ ਸਿੰਘ ਭੰਗੂ, ਮਦਨ ਲਾਲ ਸ਼ਰਮਾ, ਪੂਰਨ ਚੰਦ, ਭਜਨ ਦਾਸ, ਕਸ਼ਮੀਰ ਸਿੰਘ, ਸੁਨੀਲ ਕੁਮਾਰ, ਕੁਲਵੰਤ ਸਿੰਘ, ਸੰਤੋਖ ਸਿੰਘ, ਬਸੰਤ ਭੱਲਾ, ਕੇਵਲ ਸੈਣੀ, ਅਮਰਜੀਤ ਥਾਪਾ, ਸਾਧੂ ਰਾਮ, ਕੇਵਲ ਕ੍ਰਿਸ਼ਨ ਸਮੇਤ ਹੋਰਨਾਂ ਨੰੂ ਦੁਸ਼ਾਲੇ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ |