13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਕੈਬਨਿਟ ਮੰਤਰੀ ਕਟਾਰੂਚੱਕ ਨੇ ਬੇਹੜੀ ਬਜ਼ੁਰਗ ਖੇਤਰ ਵਿਖੇ ਹੜ੍ਹ ਨਾਲ ਨੁਕਸਾਨੀ ਨਹਿਰ ਦਾ ਜਾਇਜ਼ਾ ਲਿਆ

Ad Position 21
No active advertisement
ਅਜੀਤ ਡੈਸਕ 28-12-2025
ਪਠਾਨਕੋਟ/ਮਾਧੋਪੁਰ, 27 ਦਸੰਬਰ (ਵਿਨੋਦ/ਮਹਿਰਾ)-ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਬੇਹੜੀ ਬਜ਼ੁਰਗ ਦੇ ਨਜ਼ਦੀਕ ਹੜ੍ਹ ਨਾਲ ਨੁਕਸਾਨੀ ਨਹਿਰ ਦਾ ਨਿਰੀਖਣ ਕੀਤਾ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਕੇੇ ਭਰੋਸਾ ਦਿੱਤਾ ਕਿ ਜਲਦੀ ਹੀ ਇਸ ਨਹਿਰ ਦੀ ਮੁਰੰਮਤ ਕਰਵਾਈ ਜਾਵੇਗੀ | ਇਸ ਮੌਕੇ ਉਨ੍ਹਾਂ ਨਾਲ ਨਰੇਸ਼ ਸੈਣੀ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ, ਸਾਹਿਬ ਸਿੰਘ ਸਾਬਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪਵਨ ਕੁਮਾਰ ਫ਼ੌਜੀ ਬਲਾਕ ਸੰਮਤੀ ਮੈਂਬਰ ਤੇ ਸੰਦੀਪ ਕੁਮਾਰ ਬਲਾਕ ਪ੍ਰਧਾਨ ਵੀ ਹਾਜ਼ਰ ਸਨ | ਇਸ ਮੌਕੇ ਲਾਲ ਚੰਦ ਕਟਾਰੂਚੱਕ ਖ਼ੁਰਾਕ ਨੇ ਕਿਹਾ ਕਿ ਅਗਸਤ ਮਹੀਨੇ ਦੌਰਾਨ ਕੁਦਰਤ ਦੀ ਮਾਰ ਨੇ ਜ਼ਿਲ੍ਹਾ ਪਠਾਨਕੋਟ ਦਾ ਕਾਫੀ ਖੇਤਰ ਪ੍ਰਭਾਵਿਤ ਕੀਤਾ ਤੇ ਪੰਜਾਬ ਸਰਕਾਰ ਵਲੋਂ ਬਹੁਤ ਹੀ ਘੱਟ ਸਮੇਂ ਅੰਦਰ ਉਨ੍ਹਾਂ ਖੇਤਰਾਂ ਦੀ ਗਿਰਦਾਵਰੀ ਕਰਵਾ ਕੇ ਲੋਕਾਂ ਨੂੰ ਬਣਦਾ ਮੁਆਵਜ਼ਾ ਵੀ ਦਿੱਤਾ | ਇਨ੍ਹਾਂ ਦਿਨਾਂ ਦੌਰਾਨ ਬਹੇੜੀ ਬਜ਼ੁਰਗ ਨਜ਼ਦੀਕ ਨਹਿਰਾਂ 'ਚ ਪਾੜ ਪੈ ਗਿਆ ਸੀ | ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ 'ਤੇ ਅੱਜ ਉਨ੍ਹਾਂ ਵਲੋਂ ਖੇਤਰ ਦਾ ਦੌਰਾ ਕੀਤਾ ਗਿਆ ਜਿੱਥੇ ਮਾਧੋਪੁਰ ਲਿੰਕ ਨਹਿਰ ਦੇ ਟੁੱਟ ਜਾਣ ਨਾਲ ਬਹੇੜੀ ਬਜ਼ੁਰਗ ਤੇ ਹੋਰ ਨਾਲ ਲੱਗਦਾ ਖੇਤੀ ਯੋਗ ਖੇਤਰ ਕਾਫੀ ਪ੍ਰਭਾਵਿਤ ਹੋਇਆ ਸੀ | ਉਨ੍ਹਾਂ ਕਿਹਾ ਕਿ ਵਿਭਾਗੀ ਅਧਿਕਾਰੀਆਂ ਨੂੰ ਵੀ ਹਦਾਇਤ ਦਿੱਤੀ ਹੈ ਕਿ ਇਨ੍ਹਾ ਸਮਾਂ ਨਿਕਲ ਜਾਣ ਮਗਰੋਂ ਵੀ ਨਹਿਰ 'ਤੇ ਰਾਹਤ ਕਾਰਜ ਨਹੀਂ ਲੱਗਾ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਕ ਜਾਂ ਦੋ ਦਿਨਾਂ ਦੇ ਅੰਦਰ ਨਹਿਰ ਦੀ ਮੁਰੰਮਤ ਕਰਕੇ ਨਹਿਰ ਵਿਚ ਪਾਣੀ ਛੱਡਿਆ ਜਾਵੇ ਤਾਂ ਜੋ ਕਿਸਾਨਾਂ ਦੀਆਂ ਫ਼ਸਲ ਲਈ ਸਮੇਂ 'ਤੇ ਪਾਣੀ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਆਰ.ਟੀ.ਆਈ. ਐਕਟ ਦੇ ਦਾਇਰੇ 'ਚ ਲਿਆਉਣ ਦਾ ਸਰਕਾਰ ਦਾ ਫ਼ੈਸਲਾ ਗ਼ਲਤ -ਦਿਨੇਸ਼ ਬੱਬ... ਅਗਲੀ ਖ਼ਬਰ ਪੁਲਿਸ ਪ੍ਰਸ਼ਾਸਨ ਵਲੋਂ ਨਵੇਂ ਸਾਲ ਵਾਲੇ ਦਿਨ ਐਤਵਾਰ ਬਾਜ਼ਾਰ ਬੰਦ ਕਰਨਾ ਸ਼ਲਾਘਾਯੋਗ-ਮਨਿੰਦਰ ਸਿੰਘ ਲੱਕੀ
Ad Position 24