13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਉਸਾਰੀ ਵਰਕਰਾਂ ਨੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ

Ad Position 21
No active advertisement
ਅਜੀਤ ਡੈਸਕ 28-12-2025
ਤਾਰਾਗੜ੍ਹ, 27 ਦਸੰਬਰ (ਸੋਹਨ ਲਾਲ)- ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਦੀ ਸੂਬਾ ਕਮੇਟੀ ਦੇ ਸੱਦੇ 'ਤੇ ਉਸਾਰੀ ਵਰਕਰਾਂ ਵਲੋਂ ਬੱਸ ਸਟੈਂਡ ਪੁਰਾਣਾ ਤਾਰਾਗੜ੍ਹ ਵਿਖੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਲੇਬਰ ਕੋਡਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਗਟ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਜਗਤਪੁਰ, ਕਾਮਰੇਡ ਮੁਖ਼ਤਿਆਰ ਸਿੰਘ ਮਾਨ ਸਿੰਘਪੁਰ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਕਮਲ ਕਿਸ਼ੋਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਚਾਰ ਲੇਬਰ ਕੋਡ ਦੇਸ਼ ਦੇ ਮਜ਼ਦੂਰ ਵਰਗ ਉੱਤੇ ਬਹੁਤ ਹੀ ਮਾਰੂ ਹਮਲਾ ਹੈ | ਇਹ ਮਜ਼ਦੂਰ ਜਮਾਤ ਕੋਲੋਂ ਉਸ ਦੇ ਬੁਨਿਆਦੀ ਅਧਿਕਾਰ ਖੋਹ ਲੈਂਦੇ ਹਨ | ਆਗੂਆਂ ਨੇ ਕਿਹਾ ਕਿ ਸਰਕਾਰ ਇਹ ਕੂੜ ਪ੍ਰਚਾਰ ਕਰ ਰਹੀ ਹੈ ਕਿ ਇਹ ਲੇਬਰ ਕੋਡ ਮਜ਼ਦੂਰ ਪੱਖੀ ਹਨ | ਆਗੂਆਂ ਨੇ ਮਜ਼ਦੂਰ ਜਮਾਤ ਨੂੰ ਸੱਦਾ ਦਿੱਤਾ ਕਿ ਪੰਜਾਬ ਵਿਚ ਹਰ ਸਨਿਚਰਵਾਰ ਕਿਰਤ ਕੋਡਾਂ ਦੀਆਂ ਕਾਪੀਆਂ ਸਾੜਨ ਦਾ ਅੰਦੋਲਨ ਸ਼ੁਰੂ ਕਰਨ | ਇਸ ਮੌਕੇ ਗੁਰਮੀਤ ਸਿੰਘ, ਜੋਨੀ ਫੂਲਪੁਰੀ, ਸ਼ਕਤੀ, ਪ੍ਰਸ਼ੋਤਮ ਲਾਲ, ਕਰਨੈਲ ਸਿੰਘ, ਰੌਸ਼ਨ ਲਾਲ, ਬੋਧ ਰਾਜ, ਰਾਕੇਸ਼ ਕੁਮਾਰ, ਗ਼ਰੀਬ ਦਾਸ, ਰਸ਼ਪਾਲ, ਰਮੇਸ਼ ਗੱਜੂ, ਬਿੱਟੂ ਤਾਰਾਗੜ੍ਹ, ਚੰਨਣ ਪਾਲ ਤਾਰਾਗੜ੍ਹ, ਪੰਕਜ, ਕਾਕਾ ਬੈਰਮਪੁਰ, ਵਿਨੋਦ ਕੁਮਾਰ, ਜੋਗਿੰਦਰ ਪਾਲ, ਲਾਡੀ ਤਾਰਾਗੜ੍ਹ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਅਗਲੀ ਖ਼ਬਰ ਸਮਾਜਿਕ ਕਾਰਜਾਂ 'ਚ ਯੋਗਦਾਨ ਪਾਉਣ ਲਈ ਨਵੀਂ ਸੰਸਥਾ ਸਫ਼ਰ (ਏਕ ਜ਼ਰੀਆ) ਦਾ ਕੀਤਾ ਗਠਨ
Ad Position 24