15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਮਿੱਠੂ ਭਰਥ ਤੇ ਬਲਾਕ ਸੰਮਤੀ ਮੈਂਬਰ ਸੁਖਦੀਪ ਕੌਰ ਨੂੰ ਹਾਈਕਮਾਂਡ ਵੱਡੀ ਜ਼ਿੰਮੇਵਾਰੀ ਦੇਵੇ : ਰਣਜੀਤ ਸਿੰਘ ਕੈਨੇਡਾ

Ad Position 21
No active advertisement
ਅਜੀਤ ਡੈਸਕ 28-12-2025
ਊਧਨਵਾਲ, 27 ਦਸੰਬਰ (ਪਰਗਟ ਸਿੰਘ)- ਹਾਲ ਹੀ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਬਲਾਕ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਜ਼ੋਨ ਚੀਮਾ ਤੋਂ ਨਵੇਂ ਬਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਮਿੱਠੂ ਅਤੇ ਭਰਥ ਜ਼ੋਨ ਤੋਂ ਉਨ੍ਹਾਂ ਦੀ ਪਤਨੀ ਬੀਬੀ ਸੁਖਦੀਪ ਕੌਰ ਬਲਾਕ ਸੰਮਤੀ ਮੈਂਬਰ ਬਣ ਕੇ ਪੂਰੇ ਜ਼ਿਲ੍ਹੇ ਅਤੇ ਪੰਜਾਬ ਭਰ 'ਚ ਚਰਚਾ ਦਾ ਵਿਸ਼ਾ ਬਣੇ ਹਨ, ਨੂੰ ਚਾਹੁਣ ਵਾਲਿਆਂ ਵਲੋਂ ਮਣਾਂ ਮੂੰਹੀਂ ਪਿਆਰ ਮਿਲ ਰਿਹਾ ਹੈ | ਇਨ੍ਹਾਂ ਦੋਵਾਂ ਨੇ ਇਹ ਸੀਟਾਂ ਜਿੱਤਣ ਕਰ ਕੇ ਸਿਆਸੀ ਗਲਿਆਰਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ | ਹਲਕੇ ਦੇ ਲੋਕ ਹੁਣ ਇਸ ਜੋੜੀ ਨੂੰ ਢੁਕਵੇਂ ਅਹੁਦੇ 'ਤੇ ਵੇਖਣਾ ਚਾਹੁੰਦੇ ਹਨ | ਇਸੇ ਜੋੜੀ ਨੂੰ ਪਿਆਰ ਕਰਨ ਵਾਲਿਆਂ 'ਚ ਪਾਰਟੀ ਦੇ ਸੀਨੀਅਰ ਨੌਜਵਾਨ ਆਗੂ ਅਤੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੇ ਕਰੀਬੀ ਸਾਥੀ ਪਿੰਡ ਧੀਰਾ ਤੋਂ ਰਣਜੀਤ ਸਿੰਘ ਕੈਨੇਡਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਨੂੰ ਪਾਰਟੀ ਸਿਧਾਂਤਾਂ ਮੁਤਾਬਕ ਢੁਕਵੀਂ ਥਾਂ ਦੇ ਕੇ ਨਿਵਾਜਿਆ ਜਾਵੇ | ਉਨ੍ਹਾਂ ਕਿਹਾ ਕਿ ਨਰਿੰਦਰ ਸਿੰਘ ਮਿੱਠੂ ਬਹੁਤ ਹੀ ਮਿਲਾਪੜੇ ਸੁਭਾਅ ਤੇ ਪਾਰਟੀ ਪ੍ਰਤੀ ਸੱਚੀ-ਸੁੱਚੀ ਸੇਵਾ ਕਰਨ ਵਾਲਾ ਨੌਜਵਾਨ ਹੈ, ਜਿਸ ਨੇ ਇਹ ਸੀਟ ਜਿੱਤ ਕੇ ਪਾਰਟੀ ਹਾਈਕਮਾਨ ਦੀ ਝੋਲੀ ਵਿਚ ਪਾਈ ਹੈ ਤੇ ਬਲਾਕ ਸੰਮਤੀ ਦੀ ਸੀਟ 'ਤੇ ਜਿੱਤ ਦਰਜ ਕੀਤੀ ਹੈ | ਉਨ੍ਹਾਂ ਕਿਹਾ ਕਿ ਹੋਈਆਂ ਚੋਣਾਂ 'ਚ ਕਈ ਉਮੀਦਵਾਰ ਬੜੀ ਮੁਸ਼ਕਲ ਨਾਲ ਮਸਾਂ ਆਪਣੀ ਸੀਟ ਹੀ ਜਿੱਤ ਸਕੇ | ਉਨ੍ਹਾਂ ਨੇ ਦੋਵੇਂ ਸੀਟਾਂ 'ਤੇ ਜਿੱਤ ਦਾ ਝੰਡਾ ਗੱਡ ਕੇ ਪਾਰਟੀ ਦੀ ਝੋਲੀ ਵਿਚ ਪਾਈਆਂ ਹਨ, ਇਸ ਲਈ ਮੈਂ ਪਾਰਟੀ ਹਾਈਕਮਾਂਡ ਤੇ ਹਲਕਾ ਵਿਧਾਇਕ ਅਮਰਪਾਲ ਸਿੰਘ ਤੋਂ ਪੁਰਜ਼ੋਰ ਮੰਗ ਕਰਦਾ ਹਾਂ ਕਿ ਨਰਿੰਦਰ ਸਿੰਘ ਮਿੱਠੂ ਦੀ ਪਤਨੀ ਬੀਬੀ ਸੁਖਦੀਪ ਕੌਰ ਨੂੰ ਬਲਾਕ ਸੰਮਤੀ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਚੇਅਰਪਰਸਨ ਬਣਾਇਆ ਜਾਵੇ | ਇਸ ਨਾਲ ਪਾਰਟੀ ਵਿਚ ਮਿਹਨਤ ਕਰਨ ਵਾਲਿਆਂ ਨੂੰ ਹੋਰ ਉਤਸ਼ਾਹ ਮਿਲੇਗਾ ਤੇ ਪਾਰਟੀ ਮਜ਼ਬੂਤ ਹੋਵੇਗੀ, ਜਿਸ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਆਵੇਗੀ ਅਤੇ 2027 ਦੀਆਂ ਚੋਣਾਂ ਵਿਚ ਪਾਰਟੀ ਦਾ ਗ੍ਰਾਫ਼ ਹੋਰ ਉੱਚਾ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਡੀ.ਆਈ.ਜੀ. ਬਾਰਡਰ ਰੇਂਜ ਨੇ ਸਰਹੱਦੀ ਪਿੰਡਾਂ 'ਚ ਬਣਾਈਆਂ ਡਿਫੈਂਸ ਕਮੇਟੀਆਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਪਿੰਡ ਪੰਡੋਰੀ ਦੇ 16 ਸਾਲਾ ਵਿਦਿਆਰਥੀ ਨੇ 26ਵੀਂ ਪੰਜਾਬ ਸਪੈਸ਼ਲ ਉਲੰਪਿਕ 'ਚ ਜਿੱਤਿਆ ਸੋਨੇ ਦਾ ਤਗਮਾ
Ad Position 24