16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਗੁਰਦਾਸਪੁਰ ਸ਼ਹਿਰ ਤੇ ਪਿੰਡਾਂ ਅੰਦਰ ਧੁੰਦ ਦੀ ਵਿਛੀ ਚਿੱਟੀ ਚਾਦਰ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਗੁਰਦਾਸਪੁਰ, 28 ਦਸੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਸ਼ਹਿਰ ਤੇ ਆਲੇ ਦੁਆਲੇ ਪਿੰਡਾਂ ਵਿਚ ਧੁੰਦ ਦੀ ਚਿੱਟੀ ਚਾਦਰ ਵਿਛਣ ਨਾਲ ਲੋਕਾਂ ਦਾ ਟਰੈਫ਼ਿਕ ਤੋਂ ਲੈ ਕੇ ਤੇ ਜਨਤਾ ਦਾ ਚੱਲਣਾ ਮੁਹਾਲ ਹੋਇਆ ਪਿਆ ਹੈ | ਇੱਥੋਂ ਤੱਕ ਕਿ ਪਿਛਲੇ ਕਈ ਦਿਨਾਂ ਤੋਂ ਭਾਰੀ ਧੁੰਦ ਨੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ | ਇਸ ਨਾਲ ਨੈਸ਼ਨਲ ਹਾਈਵੇ ਤੇ ਹੋਰ ਸੰਪਰਕ ਸੜਕਾਂ 'ਤੇ ਲੋਕਾਂ ਨੰੂ 13 ਮੀਟਰ 'ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ | ਇਸ ਨਾਲ ਸੜਕ ਹਾਦਸਿਆਂ 'ਚ ਨਿਰੰਤਰ ਵਾਧਾ ਹੋਇਆ ਹੈ ਤੇ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਅਪ੍ਰੇਟਰ ਯੂਨੀਅਨ ਗੁਰਦਾਸਪੁਰ ਦੇ ਆਗੂ ਨੇ ਦੱਸਿਆ ਕਿ ਸੰਘਣੀ ਧੁੰਦ ਨਾਲ ਜੀਵਨ ਦੀ ਰਫਤਾਰ ਕਾਫ਼ੀ ਮੱਠੀ ਪੈ ਗਈ ਹੈ ਤੇ ਮੀਂਹ ਨਾ ਪੈਣ ਕਰਕੇ ਸੁੱਕੀ ਠੰਢ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਜਿੱਥੇ ਵਾਹਨ ਚਾਲਕਾਂ ਨੰੂ ਮੁਸ਼ਕਿਲਾਂ ਆਈਆਂ ਹਨ ਉੱਥੇ ਰੇਲ ਆਵਾਜਾਈ ਵੀ ਕਾਫ਼ੀ ਪ੍ਰਭਾਵਿਤ ਹੋਈ ਹੈ | ਮੌਸਮ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਵੇਂ ਸਾਲ ਤੋਂ ਪਹਿਲਾਂ ਮੀਂਹ ਪੈਣ ਨਾਲ ਮੌਸਮ ਵਿਚ ਕੁਝ ਤਬਦੀਲੀ ਆਉਣ ਦੀ ਸੰਭਾਵਨਾ ਹੈ ਜਦੋਂ ਕਿ ਲੋਕਾਂ ਨੰੂ ਪਿਛਲੇ 5 ਦਿਨਾਂ ਤੋਂ ਸੂਰਜ ਦੇਵਤਾ ਦੇ ਦਰਸ਼ਨ ਵੀ ਨਹੀਂ ਹੋਏ | ਲੋਕ ਸਵੇਰੇ ਅਤੇ ਸ਼ਾਮੀ ਠੰਢ ਤੋਂ ਬਚਣ ਵਾਸਤੇ ਸੜਕਾਂ ਕੰਢੇ ਧੂੰਆਂ ਲਗਾ ਕੇ ਆਪਣੇ ਜੀਵਨ ਬਸਰ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਮੁਸਲਿਮ ਜਮਾਤ ਅਹਿਮਦੀਆ ਦਾ 130ਵਾਂ 3 ਦਿਨਾ ਜਲਸਾ ਕਾਦੀਆਂ ਵਿਖੇ ਸਮਾਪਤ ਹੋਇਆ ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ 'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਤਹਿਤ ਮੀਟਿੰਗ
Ad Position 24