17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਦੇ ਮੁੱਖ ਦੁਆਰ ਸਾਹਮਣੇ ਲੱਗੇ ਕੂੜੇ ਦੇ ਢੇਰ

Ad Position 21
No active advertisement
ਅਜੀਤ ਡੈਸਕ 29-12-2025
ਨੌਸ਼ਹਿਰਾ ਮੱਝਾ ਸਿੰਘ, 28 ਦਸੰਬਰ (ਰਵੀ ਭਗਤ)- ਵੈਸੇ ਤਾਂ ਪੰਜਾਬ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਵਿੱਦਿਆ ਦਾ ਮੰਦਿਰ ਅਖਵਾਉਣ ਵਾਲੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਤੇ ਬਾਹਰੀ ਦੀਵਾਰਾਂ ਉੱਤੇ 'ਵਿੱਦਿਆ ਵਿਚਾਰੀ ਤਾਂ ਪਰਉਪਕਾਰੀ' ਤੇ 'ਜਿਥੇ ਸਫ਼ਾਈ, ਉਥੇ ਖ਼ੁਦਾਈ' ਵਰਗੇ ਅਨੇਕਾਂ ਹੀ ਲਿਖੇ ਹੋਏ ਸਲੋਗਨ ਦੇਖਣ ਨੂੰ ਮਿਲਦੇ ਹਨ ਪਰ ਇਨ੍ਹਾਂ ਸਲੋਗਨਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੌਸ਼ਹਿਰਾ ਮੱਝਾ ਸਿੰਘ ਦੇ ਮੁੱਖ ਦੁਆਰ ਸਾਹਮਣੇ ਛੱਪੜ ਦੇ ਕਿਨਾਰੇ ਲੱਗੇ ਕੂੜੇ ਦੇ ਢੇਰ ਚਿੜਾ ਰਹੇ ਹਨ | ਇਹ ਕੂੜੇ ਦੇ ਢੇਰ ਜਿੱਥੇ ਸਮਾਰਟ ਸਕੂਲ ਦੀ ਸ਼ੋਭਾ ਵਿਗਾੜ ਰਹੇ ਹਨ ਉਥੇ ਹੀ ਸਕੂਲੀ ਵਿਦਿਆਰਥੀ ਤੇ ਹੋਰ ਆਉਣ-ਜਾਣ ਵਾਲੇ ਰਾਹਗੀਰਾਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਸਕੂਲ ਦੇ ਸਾਹਮਣੇ ਇਸ ਛੱਪੜ ਦੀ ਸਫਾਈ ਤੇ ਚਾਰਦੀਵਾਰੀ ਕਰ ਕੇ ਵਿਦਿਆਰਥੀ ਤੇ ਆਮ ਲੋਕਾਂ ਨੂੰ ਇਸ ਗੰਦਗੀ ਤੋਂ ਨਿਜਾਤ ਦਿਵਾਈ ਜਾਵੇ | ਦੱਸਣਯੋਗ ਹੈ ਕਿ ਇਸ ਸਕੂਲ ਦੇ ਮਿਹਨਤੀ ਸਟਾਫ਼ ਵਲੋਂ ਸਾਲਾਨਾ ਸ਼ਾਨਦਾਰ ਨਤੀਜਾ ਐਲਾਨਿਆ ਜਾਂਦਾ ਹੈ ਤੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਵੱਡੀਆਂ ਮੱਲ੍ਹਾਂ ਮਾਰ ਚੁੱਕੇ ਹਨ |
Ad Position 22
No active advertisement
ਪਿਛਲੀ ਖ਼ਬਰ ਸ਼ੋਭਾ ਯਾਤਰਾ ਦਾ ਪਿੰਡ ਰਾਏਮਲ ਪਹੁੰਚਣ 'ਤੇ ਹੋਵੇਗਾ ਨਿੱਘਾ ਸਵਾਗਤ : ਪ੍ਰਧਾਨ ਹਰਬੀਰ ਸਿੰਘ ਅਗਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੇ ਬਟਾਲਾ ਆਸ਼ਰਮ 'ਚ ਭੰਡਾਰਾ ਕਰਵਾਇਆ
Ad Position 24