ਨਿੱਕੇ ਘੁੰਮਣ, 29 ਦਸੰਬਰ (ਸਤਬੀਰ ਸਿੰਘ ਘੁੰਮਣ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪਿੰਡ ਛੀਨਾ ਦੀਆਂ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੇ ਅੱਗੇ-ਅੱਗੇ ਸੁੰਦਰ ਪੁਸ਼ਾਕਾਂ ਵਿਚ ਸਜੀ ਬੈਂਡ ਪਾਰਟੀ ਅਤੇ ਬਾਬਾ ਬਿਧੀ ਚੰਦ ਖ਼ਾਲਸਾ ਛੀਨਾ ਗੱਤਕਾ ਪਾਰਟੀ ਦੇ ਨੌਜਵਾਨ ਖ਼ਾਲਸੇ ਦੇ 'ਜੰਗ ਜੂ' ਨਿਆਰੇ ਕਰੱਤਵ ਦਿਖਾ ਕੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ | ਨਗਰ ਕੀਰਤਨ ਦੇ ਨਾਲ-ਨਾਲ ਪ੍ਰਸਿੱਧ ਕੀਰਤਨੀ, ਰਾਗੀ, ਢਾਡੀ ਅਤੇ ਕਥਾਵਾਚਕਾਂ ਸੰਤਾਂ, ਮਹਾਂਪੁਰਸ਼ਾਂ ਵਲੋਂ ਸੰਗਤ ਨੂੰ ਗੁਰਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਸੀ | ਨਗਰ ਕੀਰਤਨ ਦਾ ਵੱਖ-ਵੱਖ ਮੁਹੱਲਿਆਂ ਵਿਚ ਸੰਗਤ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਨਗਰ ਕੀਰਤਨ ਸ਼ਾਮ ਨੂੰ ਮੁੜ ਆਪਣੇ ਆਰੰਭਕ ਅਸਥਾਨ 'ਤੇ ਪਹੁੰਚ ਕੇ ਸਮਾਪਤ ਹੋਇਆ | ਇਸ ਮੌਕੇ ਲਵਜੀਤ ਸਿੰਘ, ਗੁਰਜਿੰਦਰ ਸਿੰਘ, ਮਨਜੀਤ ਸਿੰਘ, ਪਿ੍ਤਪਾਲ ਸਿੰਘ, ਗੁਰਸਾਂਤ ਸਿੰਘ, ਗ੍ਰੰਥੀ ਸਿੰਘ ਲਖਵਿੰਦਰ ਸਿੰਘ, ਕਿਸਾਨ ਆਗੂ ਗੁਰਪ੍ਰੀਤ ਸਿੰਘ ਛੀਨਾ, ਮਲਕੀਤ ਸਿੰਘ ਛੀਨਾ, ਥਾਣੇਦਾਰ ਹਰਦੀਪ ਸਿੰਘ, ਰਣਜੀਤ ਸਿੰਘ ਛੀਨਾ, ਡਾ. ਅਵਤਾਰ ਸਿੰਘ, ਗੁਰਵਿੰਦਰ ਸਿੰਘ ਛੀਨਾ, ਮੰਗਲ ਸਿੰਘ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ ਜੇ.ਈ., ਗੁਰਬਖਸ਼ ਸਿੰਘ ਛੀਨਾ, ਜੋਗਾ ਸਿੰਘ, ਪ੍ਰਮਜੀਤ ਸਿੰਘ, ਅਮਰੀਕ ਸਿੰਘ, ਹੀਰਾ ਸਿੰਘ, ਜਸਬੀਰ ਸਿੰਘ, ਪਟਵਾਰੀ ਜੰਗ ਬਹਾਦਰ ਸਿੰਘ, ਹਰਵਿੰਦਰ ਸਿੰਘ ਫ਼ੌਜੀ, ਗੁਰਨਾਮ ਮਸੀਹ ਸਮੇਤ ਵੱਡੀ ਗਿਣਤੀ ਵਿਚ ਹੋਰ ਸ਼ਰਧਾਲੂ ਸੰਗਤ ਹਾਜ਼ਰ ਸੀ |