26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਬਾਬਾ ਨਾਮਦੇਵ ਯਾਦਗਾਰੀ ਖੇਡ ਮੇਲੇ ਲਈ ਅਮਰੀਕਾ 'ਚ ਵਸਦੇ ਘੁਮਾਣ ਭਰਾਵਾਂ ਨੇ ਦਿਖਾਈ ਵੱਡੀ ਦਰਿਆਦਿਲੀ

Ad Position 21
No active advertisement
ਅਜੀਤ ਡੈਸਕ 30-12-2025
46ਵੇਂ ਬਾਬਾ ਨਾਮਦੇਵ ਯਾਦਗਾਰੀ ਖੇਡ ਮੇਲੇ ਨੂੰ ਲੈ ਕੇ ਘੁਮਾਣ ਪਰਿਵਾਰ ਦੀ ਨੂੰ ਹ ਤਨੀਸ਼ਾ ਕੌਰ ਬੈਂਸ ਕਲੱਬ ਮੈਂਬਰਾਂ ਨੂੰ 11 ਲੱਖ ਦੀ ਨਕਦ ਰਾਸ਼ੀ ਭੇਟ ਕਰਦੀ ਹੋਈ | ਤਸਵੀਰ : ਬੰਮਰਾਹ


ਘੁਮਾਣ, 29 ਦਸੰਬਰ (ਬੰਮਰਾਹ)-ਘੁਮਾਣ ਪਰਿਵਾਰ ਦੀ ਹੋਣ ਵਾਲੀ ਨੂੰ ਹ ਜੋਰਾਵਰ ਸਿੰਘ ਦੀ ਮੰਗੇਤਰ ਤਨੀਸ਼ਾ ਕੌਰ ਬੈਂਸ ਯੂ. ਐੱਸ. ਏ. ਵਲੋਂ ਆਪਣੇ ਪਿਤਾ ਰਾਜਵਿੰਦਰ ਸਿੰਘ ਬੈਂਸ ਯੂ. ਐੱਸ. ਏ., ਮਾਤਾ ਤਜਿੰਦਰ ਕੌਰ ਬੈਂਸ ਯੂ. ਐੱਸ. ਏ. ਤੇ ਭਰਾ ਕਰਨ ਜੈ ਸਿੰਘ ਬੈਂਸ ਨਾਲ ਘੁਮਾਣ ਵਿਖੇ ਆਪਣੇ ਸਹੁਰਾ ਪਰਿਵਾਰ ਦੇ ਘਰ ਵਿਖੇ ਪੁੱਜੇ, ਜਿੱਥੇ ਬਾਬਾ ਨਾਮਦੇਵ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਅਠਵਾਲ ਦੀ ਅਗਵਾਈ 'ਚ ਸਮੁੱਚੇ ਕਲੱਬ ਮੈਂਬਰਾਂ ਤੇ ਇਲਾਕੇ ਦੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਤੇ ਜੀ ਆਇਆਂ ਨੂੰ ਕਿਹਾ | ਇਸ ਮੌਕੇ ਉਨ੍ਹਾਂ ਨਾਲ ਕੁਲਵੰਤ ਸਿੰਘ ਰੁਮਾਣਾ ਤੇ ਹੋਰ ਆਗੂ ਹਾਜ਼ਰ ਸਨ | ਇਸ ਮੌਕੇ ਬਾਬਾ ਨਾਮਦੇਵ ਸਪੋਰਟਸ ਕਲੱਬ ਵਲੋਂ ਮਾ. ਸੁਖਦੇਵ ਸਿੰਘ ਦਕੋਹਾ, ਲੈਕਚਰਾਰ ਗੁਰਨਾਮ ਸਿੰਘ ਮੰਡ ਤੇ ਤਰਪਿੰਦਰਪਾਲ ਸਿੰਘ ਭੱਟੀਵਾਲ ਨੇ ਘੁਮਾਣ ਪਰਿਵਾਰ ਤੇ ਬੈਂਸ ਪਰਿਵਾਰ ਦੀ ਨਵੀਂ ਬਣੀ ਰਿਸ਼ਤੇਦਾਰੀ 'ਤੇ ਵਧਾਈ ਦਿੱਤੀ ਤੇ ਨਾਲ ਹੀ ਘੁਮਾਣ ਪਰਿਵਾਰ ਵਲੋਂ ਸਮਾਜ ਲਈ ਕੀਤੇ ਜਾ ਰਹੇ ਕੰਮਾਂ ਦੀ ਸੰਖੇਪ ਨਾਲ ਜਾਣਕਾਰੀ ਦਿੱਤੀ ਤੇ ਸ਼ਾਲਾਘਾ ਕੀਤੀ | ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਵਿਦੇਸ਼ਾਂ ਵਿਚ ਰਹਿੰਦੇ ਹਨ ਉਨ੍ਹਾਂ ਦਾ ਆਪਣੇ ਪਿੰਡ ਤੇ ਇਲਾਕੇ ਨਾਲ ਮੋਹ ਟੁੱਟ ਜਾਂਦਾ ਹੈ, ਪਰ ਘੁਮਾਣ ਪਰਿਵਾਰ ਤੇ ਬੈਂਸ ਪਰਿਵਾਰ ਦੀ ਆਪਣੇ ਪਿੰਡ ਤੇ ਇਲਾਕੇ ਪ੍ਰਤੀ ਖਿੱਚ ਤੇ ਮੋਹ ਪਿਆਰ ਨੇ ਸਾਬਤ ਕਰ ਦਿੱਤਾ ਕਿ ਚੌਥੀ ਪੀੜੀ ਵੀ ਆਪਣੇ ਬਜ਼ੁਰਗਾਂ ਦੇ ਪਾਏ ਪੂਰਨਿਆਂ 'ਤੇ ਚੱਲਦੀ ਹੋਈ ਆਪਣੇ ਇਲਾਕੇ ਲਈ ਕੁਝ ਕਰਨ ਦਾ ਜਜ਼ਬਾ ਰੱਖਦੀ ਹੈ, ਜਿਸ ਤੋਂ ਬਾਅਦ ਘੁਮਾਣ ਪਰਿਵਾਰ ਦੀ ਨੂੰ ਹ ਬਣੀ ਤਨੀਸ਼ਾ ਕੌਰ ਬੈਂਸ ਨੇ ਘੁਮਾਣ ਪਰਿਵਾਰ ਦੀ ਤਰਫ਼ੋਂ 11 ਲੱਖ ਰੁਪਏ ਦੀ ਰਾਸ਼ੀ ਕਲੱਬ ਦੇ ਮੈਂਬਰਾਂ ਨੂੰ ਸੌਂਪੀ | ਇਸ ਮੌਕੇ ਕਲੱਬ ਵਲੋਂ ਘੁਮਾਣ ਪਰਿਵਾਰ ਦੀ ਨੂੰ ਹ ਤਨੀਸ਼ਾ ਕੌਰ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ, ਸੁੰਦਰ ਛਾਲ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਤਨੀਸ਼ਾ ਕੌਰ ਬੈਂਸ, ਰਾਜਵਿੰਦਰ ਸਿੰਘ ਬੈਂਸ, ਤਜਿੰਦਰ ਕੌਰ ਬੈਂਸ, ਕਰਨ ਜੈ ਸਿੰਘ ਬੈਂਸ, ਕੁਲਵੰਤ ਸਿੰਘ ਰੁਮਾਣਾ, ਸਰਬਜੀਤ ਕੌਰ ਸੰਧੂ, ਵਾਸਦੇਵ ਸਿੰਘ ਰਿਆੜ, ਜੋਗਿੰਦਰ ਸਿੰਘ ਰਿਆੜ, ਗੁਰਪ੍ਰਤਾਪ ਸਿੰਘ, ਤਨਵੀਰ ਸਿੰਘ ਲਾਲੀ, ਨਵਜੋਤ ਸਿੰਘ ਵਿਰਕ, ਦਵਿੰਦਰ ਸਿੰਘ ਸੰਧੂ ਤੋਂ ਇਲਾਵਾ ਪ੍ਰਧਾਨ ਗੁਰਨਾਮ ਸਿੰਘ ਅਠਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਮਿੱਠੂ ਭਰਥ, ਜਸਬੀਰ ਸਿੰਘ ਜੱਸ ਸੰਧਵਾਂ, ਜੋਗਿੰਦਰ ਸਿੰਘ ਰੰਧਾਵਾ, ਰਵੀ ਦਕੋਹਾ, ਸਰਪੰਚ ਮਨਦੀਪ ਸਿੰਘ ਮਹਿਮਦ, ਹਰਦੇਵ ਸਿੰਘ ਬੱਦੋਵਾਲ, ਸਰਪੰਚ ਰਤਨ ਸਿੰਘ ਸ਼ਾਹ ਧਰਮਕੋਟ, ਵਰਕਸ ਮੈਨੇਜਰ ਬਲਜੀਤ ਸਿੰਘ ਪੰਡੋਰੀ, ਲੈਕਚਰਾਰ ਗੁਰਨਾਮ ਸਿੰਘ ਮੰਡ, ਸੰਤੋਖ ਸਿੰਘ ਹੀਰਾ ਮੰਡ, ਪਟਵਾਰੀ ਕੰਵਰਪਾਲ ਸਿੰਘ ਮੰਡ, ਅਵਤਾਰ ਸਿੰਘ ਤਾਰੀ ਬਰਿਆਰ, ਰਵੀ ਦਕੋਹਾ, ਲੈਕਚਰਾਰ ਕੇਵਲ ਸਿੰਘ ਕਾਜਮਪੁਰ, ਤਰਪਿੰਦਰਪਾਲ ਸਿੰਘ ਭੱਟੀਵਾਲ, ਪਿ੍ੰਸੀਪਲ ਸਵਿੰਦਰ ਸਿੰਘ ਵੀਲਾ ਬੱਜੂ, ਗੁਰਮੁਖ ਸਿੰਘ ਖੱਖ, ਬਲਵਿੰਦਰ ਸਿੰਘ ਮਚਰਾਵਾਂ, ਹਰਵਿੰਦਰ ਸਿੰਘ ਸ਼ੁਕਾਲਾ, ਚਰਨ ਸਿੰਘ ਸੈਰੋਵਾਲ, ਗੁਰਬਿੰਦਰ ਸਿੰਘ ਬੱਬੀ, ਹਰਮੀਤ ਸਿੰਘ ਸੰਧਵਾਂ, ਗੁਰਮੰਗਤ ਸਿੰਘ ਮੱਲ੍ਹੀ, ਮੈਨੇਜਰ ਸਪਨਾ, ਲੈਕਚਰਾਰ ਪਰਮਜੀਤ ਕੌਰ ਮੰਡ, ਮਾ. ਹਰਬੰਸ ਸਿੰਘ ਮੰਡਿਆਲਾ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਅÏਰਤ ਦੀ ਮੌਤ ਅਗਲੀ ਖ਼ਬਰ ਸ਼ਹਾਦਤ ਨੂੰ ਸਮਰਪਿਤ ਡੱਲਾ ਮੋੜ 'ਤੇ ਦੁੱਧ ਦਾ ਲੰਗਰ ਲਗਾਇਆ
Ad Position 24