26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੜਕ ਹਾਦਸੇ 'ਚ ਅÏਰਤ ਦੀ ਮੌਤ

Ad Position 21
No active advertisement
ਅਜੀਤ ਡੈਸਕ 30-12-2025
ਸੁਨਾਮ ਊਧਮ ਸਿੰਘ ਵਾਲਾ, 29 ਦਸੰਬਰ (ਧਾਲੀਵਾਲ, ਭੁੱਲਰ)-ਸੁਨਾਮ-ਪਟਿਆਲਾ ਸੜਕ 'ਤੇ ਪਿੰਡ ਮਰਦਖੇੜਾ ਨੇੜੇ ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਇਕ ਅÏਰਤ ਦੀ ਮੌਤ ਅਤੇ ਕਾਰ ਚਾਲਕ ਨੌਜਵਾਨ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ | ਪੁਲਿਸ ਚੌਂਕੀ ਮਹਿਲਾਂ ਚੌਂਕ ਦੇ ਸਹਾਇਕ ਥਾਣੇਦਾਰ ਦੇਸ ਰਾਜ ਅਤੇ ਸਹਾਇਕ ਥਾਣੇਦਾਰ ਰਵੇਲ ਸਿੰਘ ਨੇ ਦੱਸਿਆ ਕਿ ਖਨੌਰੀ ਤੋਂ ਮਹਿਲਾਂ ਚੌਂਕ ਹੋਕੇ ਸੁਨਾਮ ਜਾ ਰਹੇ ਇਕ ਟਰੱਕ ਅਤੇ ਮਾਨਸਾ ਤੋਂ ਪਟਿਆਲਾ ਵੱਲ ਆ ਰਹੀ ਕਾਰ ਪਿੰਡ ਮਰਦਖੇੜਾ ਨੇੜੇ ਪੈ ਰਹੀ ਸੰਘਣੀ ਧੁੰਦ ਕਾਰਨ ਆਪਸ 'ਚ ਟਕਰਾ ਗਏ | ਜਿਸ ਕਾਰਨ ਕਾਰ ਚਾਲਕ ਨੌਜਵਾਨ ਅਰਮਾਨਜੋਤ ਸਿੰਘ ਅਤੇ ਉਸ ਦੀ ਮਾਤਾ ਸਿਮਰਨਦੀਪ ਕੌਰ ਗੰਭੀਰ ਜ਼ਖਮੀ ਹੋ ਗਏ ਜਦੋਂ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ | ਮੌਕੇ 'ਤੇ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਦੀ ਟੀਮ ਵਲੋਂ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ | ਜਿੱਥੇ ਡਾਕਟਰਾਂ ਵਲੋਂ ਹਾਲਤ ਨਾਜ਼ੁਕ ਵੇਖਦੇ ਹੋਏ ਦੋਵਾਂ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ ਗਿਆ ਪਰ ਸਿਮਰਨਦੀਪ ਕੌਰ (42) ਪਤਨੀ ਚਮਕੌਰ ਸਿੰਘ ਵਾਸੀ ਪਿੰਡ ਠੂਠਿਆਂ ਵਾਲੀ ਜ਼ਿਲ੍ਹਾ ਮਾਨਸਾ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਦਮ ਤੋੜ ਗਈ ਜਦੋਂ ਕਿ ਉਸ ਦਾ ਪੁੱਤਰ ਅਰਮਾਨਜੋਤ ਸਿੰਘ ਜੇਰੇ ਇਲਾਜ ਹੈ |

Ad Position 22
No active advertisement
ਪਿਛਲੀ ਖ਼ਬਰ ਦਵਾਈਆਂ ਦੀ ਦੁਕਾਨ ਵਿਚ ਨਕਦੀ ਸਮੇਤ ਦਵਾਈਆਂ ਦੀ ਕੀਤੀ ਚੋਰੀ <br/> ਅਗਲੀ ਖ਼ਬਰ ਬਾਬਾ ਨਾਮਦੇਵ ਯਾਦਗਾਰੀ ਖੇਡ ਮੇਲੇ ਲਈ ਅਮਰੀਕਾ 'ਚ ਵਸਦੇ ਘੁਮਾਣ ਭਰਾਵਾਂ ਨੇ ਦਿਖਾਈ ਵੱਡੀ ਦਰਿਆਦਿਲੀ
Ad Position 24