22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮਨਰੇਗਾ ਨੂੰ ਖਤਮ ਕਰਨ ਦੇ ਵਿਰੋਧ 'ਚ ਬਸਪਾ ਵਲੋਂ 2 ਨੰੂ ਧਰਨੇ ਦਾ ਐਲਾਨ

Ad Position 21
No active advertisement
ਅਜੀਤ ਡੈਸਕ 31-12-2025
ਗੁਰਦਾਸਪੁਰ, 30 ਦਸੰਬਰ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੇ.ਪੀ ਭਗਤ ਦੀ ਪ੍ਰਧਾਨਗੀ ਹੇਠ ਡਾ: ਅੰਬੇਦਕਰ ਭਵਨ ਰੋੜੀ ਮੁਹੱਲਾ ਵਿਖੇ ਹੋਈ | ਜਿਸ ਵਿਚ ਚੌਧਰੀ ਗੁਰਨਾਮ ਸਿੰਘ ਇੰਚਾਰਜ ਬਸਪਾ ਪੰਜਾਬ ਤੇ ਮਾਝਾ ਜ਼ੋਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਜਦੋਂ ਕਿ ਜਸਬੀਰ ਸਿੰਘ ਸੂਬਾ ਸਕੱਤਰ ਬਸਪਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਵਲੋਂ ਮਿਲੇ ਨਿਰਦੇਸ਼ਾਂ ਅਤੇ ਸੂਬਾ ਪ੍ਰਧਾਨ ਡਾ: ਅਵਤਾਰ ਸਿੰਘ ਕਰੀਮਪੁਰੀ ਵਲੋਂ ਦਿੱਤੇ ਸੁਨੇਹੇ ਨੰੂ ਵਰਕਰਾਂ ਨਾਲ ਸਾਂਝਾ ਕੀਤਾ ਗਿਆ | ਪ੍ਰਧਾਨ ਜੇ.ਪੀ ਭਗਤ ਨੇ ਦੱਸਿਆ ਕਿ 2 ਜਨਵਰੀ ਨੰੂ ਬਹੁਜਨ ਸਮਾਜ ਪਾਰਟੀ ਵਲੋਂ ਜ਼ਿਲ੍ਹਾ ਹੈੱਡ ਕੁਆਰਟਰ 'ਤੇ ਭਾਜਪਾ ਤੇ ਪੰਜਾਬ ਸਰਕਾਰ ਵਲੋਂ ਮਨਰੇਗਾ ਨੰੂ ਖਤਮ ਕਰਨ ਦੇ ਵਿਰੋਧ ਵਿਚ ਜ਼ਿਲ੍ਹਾ ਪੱਧਰੀ ਧਰਨਾ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਨੰੂ ਮੰਗ ਪੱਤਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੰੂ ਕਿਸੇ ਵੀ ਕੀਮਤ 'ਤੇ ਮਜ਼ਦੂਰਾਂ ਦੇ ਹੱਕ ਖੋਹਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਅਤੇ ਬਸਪਾ ਪਾਰਟੀ ਮਜ਼ਦੂਰਾਂ ਲਈ ਹਰ ਲੜਾਈ ਲੜਨ ਲਈ ਤਿਆਰ ਹੈ | ਉਨ੍ਹਾਂ ਨੇ ਸਮੂਹ ਸਮਾਜ ਭਲਾਈ ਅਤੇ ਮਜ਼ਦੂਰ ਸੰਗਠਨਾਂ ਨੰੂ ਸੱਦਾ ਦਿੱਤਾ ਕਿ ਸਾਰੇ ਮਿਲ ਕੇ ਕੇਂਦਰ ਤੇ ਪੰਜਾਬ ਸਰਕਾਰ ਨੰੂ ਮਜ਼ਦੂਰਾਂ ਦੇ ਹੱਕ ਖਤਮ ਕਰਨ ਤੋਂ ਰੋਕੀਏ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਮੋਹਣ ਲਾਲ, ਮੀਤ ਪ੍ਰਧਾਨ ਤਰਸੇਮ ਲਾਲ, ਸੂਬੇਦਾਰ ਬਲਦੇਵ ਰਾਜ, ਹਰਵੰਸ਼ ਲਾਲ, ਰਵੀ ਕੁਮਾਰ, ਅਸ਼ੋਕ ਕੁਮਾਰ ਬਟਾਲਾ, ਪੂਰਨ ਚੰਦ ਪ੍ਰਧਾਨ ਦੀਨਾਨਗਰ, ਹਰਵੰਸ਼ ਸਿੰਘ ਪ੍ਰਧਾਨ ਫ਼ਤਿਹਗੜ੍ਹ ਚੂੜੀਆਂ, ਕਸ਼ਮੀਰ ਸਿੰਘ ਸਕੱਤਰ, ਮਨਜੀਤ ਸਿੰਘ ਮੀਤ ਪ੍ਰਧਾਨ, ਜਗਦੀਸ਼ ਰਾਜ ਜਨਰਲ ਸਕੱਤਰ, ਪ੍ਰਸ਼ੋਤਮ ਲਾਲ ਤੇ ਰਮੇਸ਼ ਕੁਮਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਮੇਤ 2 ਪੁਲਿਸ ਅੜਿੱਕੇ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਤੇ ਬਲਾਕ ਸੰਮਤੀ ਮੈਂਬਰ ਵਜ਼ੀਰ ਸਿੰਘ ਦਾ ਭਰਵਾਂ ਸਵਾਗਤ
Ad Position 24