20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸੰਮਤੀ ਮੈਂਬਰ ਪਰਮਜੀਤ ਕੌਰ ਦਾ ਵਿਧਾਇਕ ਰੰਧਾਵਾ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 31-12-2025
ਕਲਾਨੌਰ, 30 ਦਸੰਬਰ (ਪੁਰੇਵਾਲ)-ਪੰਚਾਇਤ ਸੰਮਤੀ ਕਲਾਨੌਰ ਦੇ ਨੰਬਰ 18 ਬਾਂਗੋਵਾਣੀ ਤੋਂ ਬਿਨਾਂ ਮੁਕਾਬਲਾ ਜਿੱਤਣ ਵਾਲੇ ਸੰਮਤੀ ਮੈਂਬਰ ਪਰਮਜੀਤ ਕੌਰ ਨੂੰ ਰਿਟਰਨਿੰਗ ਅਫਸਰ ਕਲਾਨੌਰ ਵਲੋਂ ਜੇਤੂ ਸਰਟੀਫਿਕੇਟ ਦਿੱਤਾ ਗਿਆ | ਉਪਰੰਤ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਸਨਮਾਨ ਕੀਤਾ ਗਿਆ | ਵਿਧਾਇਕ ਰੰਧਾਵਾ ਨੇ ਕਿਹਾ ਕਿ ਸੰਮਤੀ ਮੈਂਬਰ ਪਰਮਜੀਤ ਕੌਰ ਸਮੇਤ ਪਰਿਵਾਰ ਵਲੋਂ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਨਿਰੰਤਰ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪਾਰਟੀ ਵਲੋਂ ਪਰਮਜੀਤ ਕੌਰ ਨੂੰ ਪੰਚਾਇਤ ਸੰਮਤੀ 'ਚ ਨੁਮਾਇੰਦਗੀ ਦਿੱਤੀ ਹੈ | ਵਿਧਾਇਕ ਰੰਧਾਵਾ ਨੇ ਪਰਮਜੀਤ ਕੌਰ ਨੂੰ ਵਧਾਈ ਦਿੱਤੀ ਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ 'ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਜੋਤ ਸਿੰਘ ਰੰਧਾਵਾ, ਰੇਸ਼ਮ ਸਿੰਘ ਪੱਡਾ ਸੰਮਤੀ ਮੈਂਬਰ, ਹਰਮਿੰਦਰ ਸਿੰਘ ਕਾਹਲੋਂ, ਗੁਰਦੇਵ ਸਿੰਘ ਗੱਗੋਵਾਲੀ ਸਰਪੰਚ, ਬਲਜੀਤ ਸਿੰਘ ਬਾਂਗੋਵਾਣੀ, ਅਮਨਦੀਪ ਸਿੰਘ ਗੋਲਡੀ ਕੁੰਜਰ, ਗੁਰਮੁੱਖ ਸਿੰਘ ਭੋਜਰਾਜ, ਸੁਰਿੰਦਰ ਸਿੰਘ ਸਰਪੰਚ, ਸੁਖਵਿੰਦਰ ਸਿੰਘ ਗਿੱਲ, ਗੁਰਨਾਮ ਸਿੰਘ ਚੰਡੀਗੜ੍ਹ, ਕੁਲਵੰਤ ਸਿੰਘ ਸ਼ਕਰੀ, ਦਲਜੀਤ ਸਿੰਘ ਸ਼ਕਰੀ, ਗੁਰਚਰਨ ਸਿੰਘ ਸ਼ਕਰੀ, ਹਰਪਾਲ ਸਿੰਘ, ਗੁਰਪਾਲ ਸਿੰਘ ਭੀਖੋਵਾਲੀ, ਸ਼ਰਨਜੀਤ ਸਿੰਘ ਮੁਗਲ, ਲਖਬੀਰ ਸਿੰਘ ਨਾਰਵਾਂ, ਹਰਮਨਜੀਤ ਸਿੰਘ ਮੱਲਿਆਂਵਾਲ, ਸਰਬਜੀਤ ਸਿੰਘ ਗੱਗੋਵਾਲੀ, ਸਰਪੰਚ ਕੁਲਬੀਰ ਸਿੰਘ ਖਾਨੋਵਾਲ, ਲਖਬੀਰ ਸਿੰਘ ਨਾਰਵਾਂ, ਅੰਕੂ ਗੋਰਾਇਆ, ਇੰਦਰਜੀਤ ਕੁਮਾਰ ਭਾਰਲ, ਜਗਮੋਹਨ ਸਿੰਘ, ਸਰਪੰਚ ਨਵਜੋਤ ਸਿੰਘ, ਰਵਿੰਦਰ ਸਿੰਘ ਅਠਵਾਲ, ਹਰਦੀਪ ਸਿੰਘ ਬਜ਼ੁਰਗਵਾਲ, ਗੁਰਸ਼ਰਨ ਸਿੰਘ ਸਹਾਰੀ, ਬਚਿੱਤਰ ਸਿੰਘ ਘੁੰਮਣ ਕਲਾਂ, ਸੁਖਵਿੰਦਰ ਸਿੰਘ ਗਿੱਲ, ਨਿਆਮਤ ਮਸੀਹ, ਨਜ਼ੀਰ ਮਸੀਹ, ਸਾਮੂ ਮਸੀਹ, ਸੁਖਦੇਵ ਮਸੀਹ, ਦਿਲਬਾਗ ਮਸੀਹ, ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਮੁਹਤਬਰਾਂ ਵਲੋਂ ਸੰਮਤੀ ਮੈਂਬਰ ਪਰਮਜੀਤ ਕੌਰ ਨੂੰ ਵਧਾਈ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ 'ਆਪ' ਨੇ ਚੇਅਰਮੈਨ ਨਿਸ਼ਾਨ ਸਿੰਘ ਚਾਹਲ ਬੋਲੇਵਾਲ ਨੂੰ ਯੂਥ ਵਿੰਗ ਮਾਝਾ ਜ਼ੋਨ ਦਾ ਪ੍ਰਧਾਨ ਬਣਾਇਆ ਅਗਲੀ ਖ਼ਬਰ ਭੱਠਾ ਮਜ਼ਦੂਰਾਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਰੈਲੀਆਂ 7 ਨੂੰ -ਕਾਮਰੇਡ ਬਖਤਪੁਰਾ
Ad Position 24