19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬਮਿਆਲ ਦੀ ਦਾਣਾ ਮੰਡੀ ਅਚਾਨਕ ਹੋਈ ਛਾਉਣੀ 'ਚ ਤਬਦੀਲ

Ad Position 21
No active advertisement
ਅਜੀਤ ਡੈਸਕ 31-12-2025
ਬਮਿਆਲ, 30 ਦਸੰਬਰ (ਰਕੇਸ਼ ਸ਼ਰਮਾ)-ਨਵਾਂ ਸਾਲ ਅਤੇ ਵੱਧ ਰਹੀ ਧੁੰਦ ਦੇ ਚੱਲਦੇ ਜਿੱਥੇ ਪੰਜਾਬ ਪੁਲਿਸ ਅਤੇ ਬਾਕੀ ਦੀਆਂ ਸੁਰੱਖਿਆ ਏਜੰਸੀਆਂ ਵਲੋਂ ਸਰਹੱਦੀ ਖੇਤਰ ਬਮਿਆਲ ਵਿਚ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਲਗਾਤਾਰ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ ਅਤੇ ਪੰਜਾਬ ਪੁਲਿਸ ਵਲੋਂ ਵਿਛਾਈ ਗਈ ਸੈਕੰਡ ਲਾਈਨ ਆਫ਼ ਡਿਫੈਂਸ ਦੇ ਨਾਕਿਆਂ 'ਤੇ ਵੀ ਨਫ਼ਰੀ ਨੂੰ ਵਧਾ ਕੇ ਹਰ ਆਉਣ ਜਾਣ ਵਾਲੇ ਵਾਹਨ ਦੀ ਜਾਂਚ ਕੀਤੀ ਜਾ ਰਹੀ ਹੈ | ਉੱਥੇ ਹੀ ਪੰਜਾਬ ਪੁਲਿਸ ਵਲੋਂ ਅੱਜ ਬਮਿਆਲ ਵਿਖੇ ਇਕ ਵੱਡੀ ਮੌਕ ਡਰਿੱਲ ਨੂੰ ਅੰਜਾਮ ਦਿੱਤਾ ਗਿਆ | ਜਿਸ ਵਿਚ ਡੀ.ਜੀ.ਪੀ. ਪੰਜਾਬ ਪੁਲਿਸ ਦੇ ਹੁਕਮਾਂ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ ਦੀ ਜ਼ੀਰੋ ਰੇਖਾ ਦੇ ਬਿਲਕੁਲ ਨਜ਼ਦੀਕ ਪੈਂਦੀ ਪੁਲਿਸ ਚੌਂਕੀ ਬਮਿਆਲ ਵਿਖੇ ਪੰਜਾਬ ਪੁਲਿਸ, ਸੀਮਾ ਸੁਰੱਖਿਆ ਬਲ, ਐਸ.ਓ.ਜੀ. ਕਮਾਂਡੋ ਅਤੇ ਭਾਰਤੀ ਸੈਨਾ ਵਲੋਂ ਮਿਲ ਕੇ ਇਕ ਮੌਕ ਡਰਿੱਲ ਕੀਤੀ ਗਈ | ਜਾਣਕਾਰੀ ਅਨੁਸਾਰ ਇਹ ਮੌਕ ਡਰਿੱਲ ਇਸ ਆਧਾਰ 'ਤੇ ਸੀ ਕਿ ਜੇਕਰ ਸਰਹੱਦ ਪਾਰ ਤੋਂ ਕੁਝ ਅੱਤਵਾਦੀ ਬਮਿਆਲ ਪਹੁੰਚ ਕੇ ਪੁਲਿਸ ਚੌਂਕੀ 'ਤੇ ਹਮਲਾ ਕਰ ਦਿੰਦੇ ਹਨ ਜਾਂ ਫਿਰ ਕਬਜ਼ਾ ਕਰ ਲੈਂਦੇ ਹਨ, ਤਾਂ ਉਸ ਨੂੰ ਨਿਊਟਰਲਾਈਜ ਕਿਵੇਂ ਕੀਤਾ ਜਾਵੇਗਾ | ਜਿਸ ਦੇ ਚੱਲਦੇ ਅੱਜ ਭਾਰਤੀ ਸੈਨਾ ਸੀਮਾ ਸੁਰੱਖਿਆ ਬਲ ਦੇ ਜਵਾਨ ਅਤੇ ਪੰਜਾਬ ਪੁਲਿਸ ਆਪਣੇ ਪੂਰੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਬਮਿਆਲ ਵਿਖੇ ਦਾਣਾ ਮੰਡੀ ਵਿਚ ਪਹੁੰਚੀ | ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਸ ਮਿਸ਼ਨ ਨੂੰ ਸ਼ੁਰੂ ਕਰਦੇ ਹੋਏ ਪੁਲਿਸ ਚੌਂਕੀ ਦੀ ਦੀਵਾਰ ਨੂੰ ਲੰਘ ਕੇ ਪੁਲਿਸ ਚੌਂਕੀ ਦੇ ਅੰਦਰ ਪ੍ਰਵੇਸ਼ ਕੀਤਾ ਗਿਆ ਅਤੇ ਪੂਰੀ ਤਰ੍ਹਾਂ ਮੁਸਤੈਦੀ ਨਾਲ ਨਾਲ ਦੋ ਅੱਤਵਾਦੀਆਂ ਨੂੰ ਜਿੰਦਾ ਗਿ੍ਫ਼ਤਾਰ ਕਰਨ ਦੀ ਰਿਹਰਸਲ ਕੀਤੀ | ਇਸ ਮੌਕੇ ਡੀ.ਐਸ.ਪੀ. ਆਪ੍ਰੇਸ਼ਨ ਗੁਰਬਖ਼ਸ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੁੰਦਾਂ ਨੂੰ ਧਿਆਨ 'ਚ ਰੱਖਦੇ ਹੋਏ ਅਤੇ ਨਵੇਂ ਸਾਲ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਪੁਲਿਸ ਅਤੇ ਬਾਕੀ ਦੀਆਂ ਸੁਰੱਖਿਆ ਏਜੰਸੀਆਂ ਵਲੋਂ ਸਰਹੱਦੀ ਖੇਤਰ ਵਿਚ ਪੂਰੀ ਤਰ੍ਹਾਂ ਸੁਰੱਖਿਆ ਜਾਲ ਵਿਛਾਇਆ ਹੋਇਆ | ਜਿਸ ਦੇ ਚੱਲਦੇ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਕੀਤੀ ਗਈ ਹੈ | ਉੱਥੇ ਹੀ ਸਰਚ ਪ੍ਰੇਸ਼ਾਨ ਵੀ ਚਲਾਏ ਜਾ ਰਹੇ | ਉਨ੍ਹਾਂ ਦੱਸਿਆ ਕਿ ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਅਨੁਸਾਰ ਅੱਜ ਬਮਿਆਲ ਵਿਖੇ ਤਿੰਨੋ ਸੈਨਾਵਾਂ ਵਲੋਂ ਮਿਲ ਕੇ ਇਕ ਮੌਕ ਡਰਿੱਲ ਕੀਤੀ ਗਈ ਹੈ | ਜਿਸ ਵਿਚ ਕਿਸੇ ਅੱਤਵਾਦੀ ਹਮਲੇ ਨੂੰ ਕਿਵੇਂ ਨਾਕਾਮ ਕਰਨਾ ਹੈ, ਇਸ ਦੀ ਰਿਹਰਸਲ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸੜਕ ਦੇ ਕਿਨਾਰਿਆਂ 'ਤੇ ਚਿੱਟੀ ਪੱਟੀ ਨਾ ਹੋਣ ਕਾਰਨ ਹਾਦਸੇ ਹੋਣ ਦਾ ਬਣਿਆ ਰਹਿੰਦਾ ਹੈ ਖ਼ਤਰਾ ਅਗਲੀ ਖ਼ਬਰ 'ਆਪ' ਆਗੂ ਸਵਰਨ ਸਲਾਰੀਆ ਨੇ ਪਿੰਡ ਦੁਨੇਰਾ ਵਿਖੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
Ad Position 24