19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

'ਆਪ' ਆਗੂ ਸਵਰਨ ਸਲਾਰੀਆ ਨੇ ਪਿੰਡ ਦੁਨੇਰਾ ਵਿਖੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

Ad Position 21
No active advertisement
ਅਜੀਤ ਡੈਸਕ 31-12-2025
ਧਾਰਕਲਾਂ, 30 ਦਸੰਬਰ (ਨਰੇਸ਼ ਪਠਾਨੀਆ)-ਉਪ ਪ੍ਰਧਾਨ ਆਮ ਆਦਮੀ ਪਾਰਟੀ (ਪੰਜਾਬ) ਸਵਰਨ ਸਲਾਰੀਆ ਅੱਜ ਪਿੰਡ ਦੁਨੇਰਾ ਵਿਖੇ ਸਥਿਤ ਆਰਾਮ ਘਰ 'ਚ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੰੂ ਸੁਣਨ ਲਈ ਜਨਤਾ ਦਰਬਾਰ ਵਿਚ ਪਹੁੰਚੇ | ਦੁਨੇਰਾ ਦੇ ਲੋਕਾਂ ਨੇ ਫੋਕਲ ਪੁਆਇੰਟ ਵਿਖੇ ਲੋਅਰ ਕੋਰਟ ਸਥਾਪਿਤ ਕਰਨ ਦੀ ਮੰਗ ਅਤੇ ਖੇਡ ਮੈਦਾਨ ਨੰੂ ਪੂਰੀ ਤਰ੍ਹਾਂ ਬਣਾਉਣ ਲਈ ਕਿਹਾ | ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਈਆਂ ਹਾਲ ਦੀਆਂ ਚੋਣਾਂ ਦਾ ਬਾਈਕਾਟ ਕਰਨ ਵਾਲੀਆਂ ਪੰਚਾਇਤਾਂ ਭੰਗੂੜੀ, ਰੌਘ ਅਤੇ ਪਲਾਹ ਦੇ ਸਰਪੰਚਾਂ ਨੇ ਰੁੜ੍ਹ ਚੁੱਕੇ ਚੰਡੋਲਾ ਪੁਲ ਦੀ ਮੁੜ ਉਸਾਰੀ ਦੀ ਮੰਗ ਕੀਤੀ | ਰਣਜੀਤ ਸਾਗਰ ਡੈਮ ਦੁਆਰਾ ਐਕਵਾਇਰ ਕੀਤੇ ਪਿੰਡਾਂ ਦੇ ਉਜੜੇ ਲੋਕਾਂ ਨੇ ਨੌਕਰੀਆਂ ਲਈ ਮੰਗ ਕੀਤੀ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਧਾਰਕਲਾਂ ਦੇ ਆਗੂ ਨੇ ਜੋ ਕਿਸਾਨਾਂ ਦੀਆਂ 27500 ਏਕੜ ਜ਼ਮੀਨਾਂ ਜੰਗਲਾਤ ਵਿਭਾਗ ਦੇ ਨਾਮ ਧੱਕੇ ਨਾਲ ਕਰਵਾ ਦਿੱਤੀਆਂ ਸੀ, ਉਸ ਨੰੂ ਮੁੜ ਕਿਸਾਨਾਂ ਦੇ ਨਾਮ ਕਰਨ ਦੀ ਮੰਗ ਕੀਤੀ | ਵੱਖ-ਵੱਖ ਬੁਲਾਰਿਆਂ ਪੰਜਾਬ ਦੇ 10 ਜ਼ੋਨਾਂ ਦੇ ਇੰਚਾਰਜ ਪਰਮਿੰਦਰ ਸਿੰਘ, ਕਿਸਾਨ ਆਗੂ ਰਵੀਕਾਂਤ ਸ਼ਰਮਾ ਅਤੇ ਰਾਜਪੂਤ ਕਲਿਆਣ ਬੋਰਡ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਬੁੰਗਲ ਨੇ ਲੋਕਾਂ ਨੰੂ ਸੰਬੋਧਨ ਕੀਤਾ ਅਤੇ ਲੋਕਲ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਤੇ ਸਮੱਸਿਆਵਾਂ ਨੰੂ ਜਲਦ ਹੱਲ ਕਰਨ ਦੀ ਮੰਗ ਕੀਤੀ | ਸਮਾਗਮ ਦੇ ਆਖਿਰ ਵਿਚ ਸਾਰੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ | ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਧਾਰ ਬਲਾਕ ਵਿਚ ਸਭ ਤੋਂ ਜ਼ਿਆਦਾ ਕਾਂਗਰਸ, ਅਕਾਲੀ ਅਤੇ ਭਾਜਪਾ ਪਾਰਟੀ ਨੇ ਰਾਜ ਕੀਤਾ ਤੇ ਇਲਾਕੇ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ | ਉਨ੍ਹਾਂ ਕਿਹਾ ਕਿ ਮੈਂ ਇਲਾਕਾ ਵਾਸੀਆਂ ਨੰੂ ਭਰੋਸਾ ਦਿੰਦਾ ਹਾਂ ਕਿ ਜੋ ਵੀ ਤੁਸੀਂ ਮੈਨੰੂ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਹੈ, ਇਨ੍ਹਾਂ ਵਿਚੋਂ 80 ਫੀਸਦੀ ਸਮੱਸਿਆਵਾਂ ਨੰੂ ਇਕ ਮਹੀਨੇ ਵਿਚ ਹੱਲ ਕਰ ਦਿੱਤਾ ਜਾਵੇਗਾ ਅਤੇ ਰਹਿੰਦੇ ਕੰਮਾਂ ਨੰੂ ਦੋ ਤੋਂ ਤਿੰਨ ਮਹੀਨਿਆਂ ਵਿਚ ਪੂਰਾ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਦਾ ਮੰਤਵ ਰਾਜ ਕਰਨਾ ਨਹੀਂ ਲੋਕਾਂ ਦੀ ਸੇਵਾ ਕਰਨਾ ਹੈ | ਇਸ ਮੌਕੇ 'ਆਪ' ਆਗੂ ਯੋਗੇਸ਼ ਸ਼ਰਮਾ, ਅਸ਼ਵਨੀ ਸ਼ਰਮਾ, ਵਿਸ਼ਾਲ ਮਹਿਰਾ, ਪੁਸ਼ਪਿੰਦਰ ਪਠਾਨੀਆ, ਗੁਰਜੀਤ ਕੌਰ, ਮਿੰਟੂ ਸ਼ਰਮਾ, ਅਰੁਨ ਪਠਾਨੀਆ, ਕੋਮਲ ਸ਼ਰਮਾ ਅਤੇ ਹੋਰ ਕਈ ਲੋਕ ਮੌਕੇ 'ਤੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਮਿਆਲ ਦੀ ਦਾਣਾ ਮੰਡੀ ਅਚਾਨਕ ਹੋਈ ਛਾਉਣੀ 'ਚ ਤਬਦੀਲ ਅਗਲੀ ਖ਼ਬਰ 110 ਪਿੰਡਾਂ ਨੂੰ ਨਗਰ ਨਿਗਮ 'ਚ ਰਲਾਏ ਜਾਣ ਦਾ ਡਟਵਾਂ ਵਿਰੋਧ ਹੋਵੇਗਾ-ਢੇਸੀ/ਬਸੈਮੀ/ਬੀਰਮੀ
Ad Position 24