ਜਲਾਲਾਬਾਦ, 1 ਜੂਨ (ਕਰਨ ਚੁਚਰਾ)-ਜਲਾਲਾਬਾਦ ਥਾਣਾ ਸਦਰ ਪੁਲਿਸ ਨੇ ਗਲੋਕ ਪਿਸਟਲ ਬਰਾਮਦਗੀ ਤੋਂ ਬਾਅਦ ਅਣਪਛਾਤੇ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਤਨਾਮ ਦਾਸ ਨੇ ਦੱਸਿਆ ਕਿ ਉਨ੍ਹਾਂ ਨੂੰ 160 ਬਟਾਲੀਅਨ ਦੇ ਕਮਾਂਡੈਟ ਐੱਸ.ਸੀ ਯਾਦਵ ਬੀ.ਓ.ਪੀ ਐਨ.ਐੱਸ ਵਾਲਾ ਜਲਾਲਾਬਾਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 31.05.2025 ਨੂੰ ਬੀ.ਓ.ਪੀ ਐਨ.ਐੱਸ ਵਾਲਾ ਦੇ ਏਰੀਆ ਦੇ ਖੇਤ ਵਿਚੋਂ ਇੱਕ ਪਿਸਟਲ (ਗਲੋਕ ਮੇਡ ਇਨ ਆਸਟਰੀਆ 19 ਜੈਨ 4).1 ਮੈਗਜ਼ੀਨ (ਭਰੀ ਹੋਈ) ਅਤੇ ਪੀਲੀ ਟੇਪ ਨਾਲ ਲਪੇਟੀ ਹੋਈ ਬਰਾਮਦ ਹੋਈ | ਜਿਸ ਤੋਂ ਬਾਅਦ ਬੀ.ਐੱਸ.ਐਫ਼ ਅਧਿਕਾਰੀ ਦੇ ਬਿਆਨਾਂ 'ਤੇ ਆਧਾਰ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ |