ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-ਖੁਈਖੇੜਾ ਥਾਣਾ ਪੁਲਿਸ ਨੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਸ਼ੋਕ ਕੁਮਾਰ ਪੁੱਤਰ ਕਿ੍ਸ਼ਨ ਲਾਲ ਵਾਸੀ ਪਿੰਡ ਹੀਰਾਂਵਾਲੀ ਨੇ ਦੱਸਿਆ ਕਿ ਮਿਤੀ 30/31-05-2025 ਦੀ ਦਰਮਿਆਨੀ ਰਾਤ ਨੂੰ ਕਰੀਬ 9.30 ਉਹ ਅਤੇ ਅਜੀਤ ਝੀਂਜਾ ਪੁੱਤਰ ਕਿ੍ਸ਼ਨ ਲਾਲ ਵਾਸੀ ਪਿੰਡ ਹੀਰਾ ਵਾਲੀ ਆਪਣੇ ਖੇਤ ਨੂੰ ਗੇੜਾ ਮਾਰਨ ਗਏ | ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਜੋ ਮੋਟਰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ | ਜਿਸ ਤੋਂ ਬਾਅਦ ਉਨ੍ਹਾਂ ਨੇ ਅਣਪਛਾਤੇ ਵਿਅਕਤੀਆਂ ਨੂੰ ਕਾਬੂ ਕੀਤਾ | ਉਨ੍ਹਾਂ ਨੂੰ ਪਕੜੇ ਜਾਣ ਤੋਂ ਕੁੱਝ ਹੀ ਸਮੇਂ ਬਾਅਦ 8-10 ਵਿਅਕਤੀ ਆ ਗਏ | ਜਿੰਨਾ ਨੇ ਕਾਬੂ ਕੀਤੇ ਵਿਅਕਤੀਆਂ ਨੂੰ ਸਾਡੇ ਕੋਲੋਂ ਛੁਡਵਾ ਕੇ ਗੱਡੀ ਵਿਚ ਬਿਠਾ ਕੇ ਮੌਕੇ ਤੋਂ ਚਲੇ ਗਏ ਅਤੇ ਸਾਡੀ ਮਾਰਕੁੱਟ ਕੀਤੀ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਦੇ ਬਿਆਨਾਂ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ |