ਮੰਡੀ ਅਰਨੀਵਾਲਾ, 1 ਜੂਨ (ਨਿਸ਼ਾਨ ਸਿੰਘ ਮੋਹਲਾਂ)- ਸਰਕਾਰੀ ਹਾਈ ਸਕੂਲ ਮੁਰਾਦਵਾਲਾ ਦਲ ਸਿੰਘ ਵਿਖੇ ਅੱਜ ਮਾਪੇ ਅਧਿਆਪਕ ਮਿਲਣੀ ਕਰਾਈ ਗਈ | ਜਿੱਥੇ ਵਿਦਿਆਰਥੀਆਂ ਦੇ ਮਾਪਿਆਂ ਨੇ ਭਰਵੀਂ ਹਾਜ਼ਰੀ ਲਗਵਾਈ | ਉੱਥੇ ਨਾਲ ਦੀ ਨਾਲ ਸਕੂਲ ਮੁਖੀ ਅਨੁਰਾਗ ਤੇ ਅਧਿਆਪਕਾਂ ਨੇ ਸਕੂਲ ਦੇ ਸਰਬਪੱਖੀ ਵਿਕਾਸ ਬਾਰੇ ਖੁੱਲ ਕੇ ਚਰਚਾ ਕੀਤੀ | ਵਿਦਿਆਰਥੀਆਂ ਦੀ ਵਧੀਆ ਸਿੱਖਿਆ, ਰੋਜ਼ਾਨਾ ਹਾਜ਼ਰੀ ਵਧਾਉਣ ਅਤੇ ਹੋਰ ਮੁਸ਼ਕਲਾਂ ਲਈ ਸੁਝਾਅ ਲਏ ਗਏ | ਮਾਪਿਆਂ ਨੂੰ ਛੁੱਟੀਆਂ ਦੇ ਕੰਮ ਅਤੇ ਪ੍ਰੋਜੈਕਟ ਬਾਰੇ ਜਾਣੂ ਕਰਵਾਇਆ | ਪੀ.ਟੀ.ਐੱਮ ਦੌਰਾਨ ਛਬੀਲ ਲਗਾਈ ਗਈ | ਜਿਸ ਦਾ ਮਾਪਿਆਂ ਅਤੇ ਬੱਚਿਆ ਨੇ ਅਨੰਦ ਲਿਆ | ਇਸ ਮੌਕੇ ਸਕੂਲ ਮੁਖੀ ਅਨੁਰਾਗ ਕੁਮਾਰ, ਰਮੇਸ਼ ਕੁਮਾਰ, ਸੋਨੀਆ ਕੱਕੜ, ਜਰਨੈਲ ਸਿੰਘ, ਹਰਵਿੰਦਰ ਸਿੰਘ, ਰਿਤੂ ਚੌਧਰੀ, ਰਵੀ ਕੁਮਾਰ, ਵੀਨਾ ਰਾਣੀ, ਹਰਮੀਤ ਸਿੰਘ, ਮਿਸ ਪਰਵੀਨਾ, ਜਗਮੀਤ ਸਿੰਘ, ਅਮਿੱਤ ਕੰਬੋਜ, ਅਮਰ ਸਿੰਘ ਅਤੇ ਐੱਸ.ਐੱਮ. ਸੀ ਮੈਂਬਰ ਹਾਜ਼ਰ ਸਨ |