ਅਬੋਹਰ, 1 ਜੂਨ (ਵਿਵੇਕ ਹੂੜੀਆ)-ਸਕੂਲਾਂ ਵਿਚ ਦੁਪਹਿਰ ਦਾ ਖਾਣਾ ਬਣਾਉਣ ਵਾਲੀਆਂ ਮਿਡ-ਡੇ ਮੀਲ ਕੁੱਕ ਯੂਨੀਅਨ ਅਤੇ ਦਰਜਾ ਚਾਰ ਕਰਮਚਾਰੀਆਂ ਦੀ ਮੀਟਿੰਗ ਅਬੋਹਰ ਨਹਿਰੂ ਪਾਰਕ ਵਿਖੇ ਹੋਈ | ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੰਤਰੋ ਦੇਵੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਸ਼ਾਮਿਲ ਪਰਮਜੀਤ ਕੌਰ ਨੇ ਦੱਸਿਆ ਕਿ ਮਿਡ-ਡੇ ਮੀਲ ਕੁੱਕ ਅਤੇ ਦਰਜਾ ਚਾਰ ਸਫ਼ਾਈ ਸੇਵਕਾਂ ਅਤੇ ਚੌਕੀਦਾਰਾਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ 4 ਜੂਨ ਨੂੰ ਮਿੱਡੇ ਮੀਲ ਕੁੱਕ ਯੂਨੀਅਨ ਪੰਜਾਬ ਵਲੋਂ ਲੁਧਿਆਣਾ ਵਿਖੇ ਹੋ ਰਹੀ ਪੱਛਮੀ ਚੋਣ ਵਿਚ ਹਜ਼ਾਰਾ ਵਰਕਰ ਰੋਸ ਰੈਲੀ ਵਿਚ ਪਹੁੰਚਣਗੇ | ਇਸ ਮੌਕੇ ਨੇਹਾ ਰਾਣੀ, ਉਰਮਿਲਾ ਦੇਵੀ, ਸੁਮਨ, ਪਰਮਜੀਤ ਕੌਰ, ਸੁਖਦੀਪ ਕੌਰ, ਸਰਬਜੀਤ ਕੌਰ, ਕਮਲੇਸ਼ ਰਾਣੀ, ਮੰਜੂ ਰਾਣੀ, ਆਸ਼ਾ ਰਾਣੀ, ਤਾਰਾਵੰਤੀ, ਕੈਲਾਸ਼ ਰਾਣੀ | ਗੁੱਡੋ ਦੇਵੀ, ਰਾਮ ਪਿਆਰੀ, ਸਵਿੱਤਰੀ ਦੇਵੀ, ਸੋਨਮ ਰਾਣੀ, ਰੇਣੂ, ਬਲਜੀਤ ਕੌਰ, ਅਸ਼ਮੀਤ ਕੌਰ, ਆਸ਼ਾ ਰਾਣੀ ਆਦਿ ਹਾਜ਼ਰ ਸਨ |