ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-ਸ਼੍ਰੀ ਸਨਾਤਨ ਧਰਮ ਗੀਤਾ ਭਵਨ ਮੰਦਰ ਵਿਖੇ ਰਾਸ਼ਨ ਵੰਡ ਪ੍ਰੋਗਰਾਮ ਕਰਵਾਇਆ ਗਿਆ | ਇਸ ਸੇਵਾ ਪ੍ਰੋਗਰਾਮ ਦੀ ਮੁੱਖ ਮਹਿਮਾਨ ਸ਼੍ਰੀਮਤੀ ਡਾ. ਅੰਕਿਤਾ ਜਸੂਜਾ (ਐੱਮ.ਡੀ., ਇਸਤਰੀ ਰੋਗ ਮਾਹਰ, ਕਰਮ ਹੈਲਥ ਕੇਅਰ ਸੈਂਟਰ, ਫ਼ਾਜ਼ਿਲਕਾ) ਸਨ, ਜਿਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਗੀਤਾ ਭਵਨ ਮੰਦਰ ਦੇ ਇਸ ਸੇਵਾ ਕੰਮ ਵਿਚ ਹਿੱਸਾ ਲੈ ਕੇ ਪੁੰਨ ਪ੍ਰਾਪਤ ਕੀਤਾ | ਪ੍ਰੋਗਰਾਮ ਦੌਰਾਨ ਕੁਲ 131 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਕਮੇਟੀ ਦੇ ਉਪ ਪ੍ਰਧਾਨ ਅਤੇ ਖ਼ਜ਼ਾਨਚੀ ਅਸ਼ਵਨੀ ਕੁਮਾਰ ਕੁੱਕੜ ਨੇ ਦੱਸਿਆ ਕਿ ਇਹ ਮੰਦਰ ਸ਼ਹਿਰ ਦਾ ਸਭ ਤੋਂ ਪ੍ਰਾਚੀਨ ਮੰਦਰ ਹੈ, ਜਿੱਥੇ ਲੋਕਾਂ ਦੇ ਸਹਿਯੋਗ ਨਾਲ ਦਵਾਖ਼ਾਨਾ, ਸਿਲਾਈ ਸੈਂਟਰ, ਨਿੱਤ ਨਿੱਤ ਗੀਤਾ ਪਾਠ ਅਤੇ ਰੋਜ਼ਾਨਾ ਲੰਗਰ ਆਦਿ ਸੇਵਾਵਾਂ ਕਈ ਸਾਲਾਂ ਤੋਂ ਨਿਰੰਤਰ ਚੱਲ ਰਹੀਆਂ ਹਨ | ਮੰਦਰ ਵਿਚ 500 ਤੋਂ ਵੱਧ ਦਾਨੀ ਹਰ ਮਹੀਨੇ 20 ਤੋਂ 500 ਰੁਪਏ ਤੱਕ ਆਰਥਿਕ ਸਹਿਯੋਗ ਕਰਦੇ ਹਨ | ਜਿਸ ਨਾਲ ਇਹ ਸੇਵਾਵਾਂ ਨਿਰੰਤਰ ਚੱਲਦੀਆਂ ਹਨ | ਭਗਵਾਨ ਦੀ ਪੂਜਾ ਅਰਚਨਾ ਤੋਂ ਬਾਅਦ ਡਾ. ਅੰਕਿਤਾ ਜਸੂਜਾ ਕੋਲੋਂ ਆਰਤੀ ਕਰਵਾਈ ਗਈ | ਸੰਬੋਧਨ ਵਿਚ ਡਾ. ਅੰਕਿਤਾ ਜਸੂਜਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪਵਿੱਤਰ ਸੇਵਾ ਕਾਰਜ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ, ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ | ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਗੀਤਾ ਭਵਨ ਦੇ ਹਰ ਸੇਵਾ ਕੰਮ ਲਈ ਤਤਪਰ ਰਹਿਣ ਗੇ | ਇਸ ਪਾਵਨ ਮੌਕੇ 'ਤੇ ਅਸ਼ੋਕ ਸੁਖੀਜਾ, ਰਮਨ ਪਾਹਵਾ, ਪ੍ਰਵੇਸ਼ ਵਡੇਰਾ, ਕਿ੍ਸ਼ਨ ਕੁਮਾਰ ਗੁੰਬਰ, ਸਤੀਸ਼ ਧੂੜੀਆ, ਅਸ਼ਵਨੀ ਕੁਮਾਰ ਗਰੋਵਰ, ਡਾ. ਧਰਮਚੰਦ ਵਰਮਾ, ਵਿਜੈ ਵਢੇਰਾ, ਅਸ਼ੋਕ ਨਾਗਪਾਲ, ਭਾਰਤ ਭੂਸ਼ਨ, ਹਰੀਸ਼ ਮੁੰਜਾਲ, ਹਰੀ ਓਮ ਕੁੱਕੜ ਆਦਿ ਵਿਅਕਤੀ ਮੌਜੂਦ ਸਨ |