ਫ਼ਾਜ਼ਿਲਕਾ, 2 ਜੂਨ (ਅਮਰਜੀਤ ਸ਼ਰਮਾ)-ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਫ਼ਾਜ਼ਿਲਕਾ ਵਿਖੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਬੱਚਿਆਂ ਦੇ ਪੰਜਾਬੀ ਭਾਸ਼ਾ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ | 0 ਤੋਂ 10 ਸਾਲ ਉਮਰ ਵਰਗ ਵਿਚ ਸੀਆ ਨੇ ਪਹਿਲਾ ਅਤੇ ਰੂਹਾਨੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ 11 ਤੋਂ 15 ਸਾਲ ਉਮਰ ਵਰਗ ਵਿਚ ਜਸਲੀਨ ਕੌਰ ਨੇ ਪਹਿਲਾ, ਕੋਮਲਪ੍ਰੀਤ ਕੌਰ ਨੇ ਦੂਜਾ ਸਥਾਨ, 15 ਤੋਂ 20 ਸਾਲ ਉਮਰ ਵਰਗ ਵਿਚ ਮੋਹਿਨੀ ਨੇ ਪਹਿਲਾ ਅਤੇ ਚਰਨਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਸੀਨੀਅਰ ਗਰੁੱਪ ਵਿਚ 20 ਸਾਲ ਤੋਂ ਵੱਧ ਉਮਰ ਵਰਗ ਵਿਚ ਮਨਿੰਦਰ ਕੌਰ ਨੇ ਪਹਿਲਾ ਅਤੇ ਕੁਲਵਿੰਦਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸਾਹਿਬ ਦਵਿੰਦਰ ਪਾਲ ਸਿੰਘ, ਸਿੱਖ ਵੈੱਲਫੇਅਰ ਸੁਸਾਇਟੀ ਦੇ ਸਮੂਹ ਮੈਂਬਰ ਬਾਬਾ ਗੁਰਵਿੰਦਰ ਸਿੰਘ ਸ਼ੈਰੀ, ਪਿ੍ੰਸੀਪਲ ਨਰਿੰਦਰ ਪਾਲ ਸਿੰਘ, ਦਰਸ਼ਨ ਸਿੰਘ ਤਨੇਜਾ, ਪਰਮਜੀਤ ਸਿੰਘ, ਸਰਵਜੀਤ ਸਿੰਘ, ਸਹਿਜ ਪਾਲ ਸਿੰਘ, ਹਰਦੀਪ ਸਿੰਘ, ਜੋਗਿੰਦਰ ਸਿੰਘ, ਜਗਦੇਵ ਸਿੰਘ, ਲਖਵਿੰਦਰ ਸਿੰਘ ਸੈਣੀ, ਮਨਜੀਤ ਸਿੰਘ ਗੋਲਡੀ ਅਤੇ ਹੋਰ ਪਤਵੰਤੇ ਸੱਜਣਾਂ ਨੇ ਜੇਤੂ ਬੱਚਿਆਂ ਨੂੰ ਸਨਮਾਨ ਚਿੰਨ੍ਹ ਅਤੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪੰਜਾਬੀ ਭਾਸ਼ਾ ਦੇ ਸੁੰਦਰ ਲਿਖਾਈ ਮੁਕਾਬਲੇ ਵਿਚ ਰਹਿਮਤ ਧੂੜਿਆ, ਕਾਸ਼ਵੀਨ ਕੌਰ, ਭਵਸਿਰਤ ਕੌਰ, ਸੁਖਜੋਤ ਸਿੰਘ, ਸਾਕਸ਼ੀ, ਐਸ਼ਵੀਰ ਸਿੰਘ, ਅਸਰੀਤ ਕੌਰ, ਫਤਹਿਮੀਤ ਕੌਰ, ਹੇਵਨ ਕੌਰ, ਸਵਰੀਨ, ਨਮਨਪ੍ਰੀਤ ਕੌਰ, ਗਿਤਾਜ ਸਿੰਘ, ਪਰੀ, ਸਿ੍ਸ਼ਟੀ, ਤੇਜਵੰਤ, ਮੀਤ, ਰੂਹੀ , ਜੈਸਦੀਪ , ਚਰਨਜੀਤ ਕੌਰ, ਮਨਿੰਦਰ ਕੌਰ ਅਤੇ ਹੋਰ ਬੱਚਿਆਂ ਨੇ ਬੜੀ ਹਲਾਸ਼ੇਰੀ ਨਾਲ ਹਿੱਸਾ ਲਿਆ |