10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

12ਵੀਂ ਮੂਰਤੀ ਸਥਾਪਨਾ 'ਤੇ ਅੱਜ ਕਰਵਾਈ ਜਾਵੇਗੀ ਸ਼੍ਰੀ ਬਾਲਾ ਜੀ ਦੀ ਚੌਕੀ

Ad Position 21
No active advertisement
ਅਜੀਤ ਡੈਸਕ 03-06-2025
ਗੁਰੂਹਰਸਹਾਏ, 2 ਜੂਨ (ਕਪਿਲ ਕੰਧਾਰੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਸ਼ਹਿਰ ਦੇ ਗੁੱਦਰ ਢੰਡੀ ਰੋਡ 'ਤੇ ਸਥਿਤ ਰੁਦਰ ਅਵਤਾਰੀ ਬਾਲਾ ਜੀ ਧਾਮ ਵਿਖੇ 12ਵੀਂ ਮੂਰਤੀ ਸਥਾਪਨਾ ਦਿਵਸ ਮੌਕੇ ਸ੍ਰੀ ਬਾਲਾ ਜੀ ਸੇਵਾ ਸੰਘ ਵਲੋਂ ਸ਼੍ਰੀ ਬਾਲਾ ਜੀ ਦੀ ਚੌਂਕੀ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸ ਗਲਹੋਤਰਾ ਅਤੇ ਕਪਿਲ ਢੀਂਗਰਾ ਨੇ ਦੱਸਿਆ ਕਿ 12ਵੀਂ ਮੂਰਤੀ ਸਥਾਪਨਾ ਨੂੰ ਲੈ ਕੇ ਮੰਦਰ ਰੁਦਰ ਅਵਤਾਰੀ ਬਾਲਾ ਜੀ ਧਾਮ ਵਿਖੇ ਸ਼੍ਰੀ ਬਾਲਾ ਜੀ ਦੀ ਚੌਕੀ ਕਰਵਾਈ ਜਾ ਰਹੀ ਹੈ, ਜਿਸ ਵਿਚ ਭਗਤਾ ਵਲੋਂ ਸੁੰਦਰ-ਸੁੰਦਰ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ | ਉਨ੍ਹਾਂ ਨੇ ਦੱਸਿਆ ਕਿ ਅੱਜ 3 ਜੂਨ ਦਿਨ ਮੰਗਲਵਾਰ ਨੂੰ ਰਾਤ ਨੂੰ 8 ਵਜੇ ਆਈ ਹੋਈ ਸੰਗਤ ਨੂੰ ਲੰਗਰ ਛਕਾਇਆ ਜਾਵੇਗਾ | ਉਸ ਤੋਂ ਬਾਅਦ ਰਾਤ ਨੂੰ 9 ਵਜੇ ਪੂਰੇ ਵਿਧੀ ਵਿਧਾਨ ਦੇ ਨਾਲ ਪੂਜਾ ਅਰਚਨਾ ਕਰਕੇ ਭਗਤਾ ਵਲੋਂ ਸ਼੍ਰੀ ਬਾਲਾ ਜੀ ਮਹਾਰਾਜ ਦੇ ਸੁੰਦਰ-ਸੁੰਦਰ ਭਜਨਾਂ ਦਾ ਗੁਣਗਾਨ ਕੀਤਾ ਜਾਵੇਗਾ | ਇਸ ਮੌਕੇ ਭਗਤਾ ਵਲੋਂ ਇਲਾਕੇ ਦੇ ਲੋਕਾਂ ਨੂੰ ਇਸ ਚੌਂਕੀ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀ ਟੁੱਟੀ ਲੱਤ, ਮਾਮਲਾ ਦਰਜ ਅਗਲੀ ਖ਼ਬਰ ਸੰਤ ਕਬੀਰ ਕਾਲਜ ਜ਼ੀਰਾ ਵਿਖੇ ਬੀ.ਐੱਸ.ਸੀ. ਫ਼ੈਸ਼ਨ ਟੈਕਨਾਲੋਜੀ ਕੋਰਸ ਦੀ ਸ਼ੁਰੂਆਤ
Ad Position 24