10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸੜਕ ਹਾਦਸੇ 'ਚ ਨੌਜਵਾਨ ਦੀ ਟੁੱਟੀ ਲੱਤ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 03-06-2025
ਗੁਰੂਹਰਸਹਾਏ, 2 ਜੂਨ (ਹਰਚਰਨ ਸਿੰਘ ਸੰਧੂ)-ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਇਕ ਵਿਅਕਤੀ ਦੀ ਹਾਦਸੇ 'ਚ ਲੱਤ ਟੁੱਟ ਜਾਣ ਕਾਰਨ ਥਾਣਾ ਗੁਰੂਹਰਸਹਾਏ ਪੁਲਿਸ ਵਲੋਂ ਐਕਟਿਵਾ ਸਵਾਰ 2 ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਜੇਰੇ ਇਲਾਜ ਅਸ਼ੋਕ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਝਾਵਲਾ ਥਾਣਾ ਗੁਰੂਹਰਸਹਾਏ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਮਿਤੀ 20 ਮਈ ਨੂੰ ਮੁੱਦਈ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੱਠੇ 'ਤੇ ਜਾ ਰਿਹਾ ਸੀ, ਜਦ ਉਹ ਪਿੰਡ ਵਿਰਕ ਖ਼ੁਰਦ ਤੋਂ ਥੋੜ੍ਹਾ ਅੱਗੇ ਪੁੱਜਾ ਤਾਂ ਮੁਲਜ਼ਮ ਆਪਣੀ ਐਕਟਿਵਾ ਵਿਚਾਲੇ ਪਲਾਈ ਬੋਰਡ ਲੈ ਕੇ ਆ ਰਹੇ ਸੀ, ਜੋ ਦੋਨਾਂ ਪਾਸਿਆਂ ਤੋਂ ਬਾਹਰ ਵਧੀ ਹੋਈ ਸੀ, ਜਿਨ੍ਹਾਂ ਐਕਟਿਵਾ ਲਿਆ ਕੇ ਮੁੱਦਈ ਦੇ ਮੋਟਰਸਾਈਕਲ ਵਿਚ ਮਾਰੀ ਤੇ ਪਲਾਈ ਬੋਰਡ ਵੱਜਣ ਨਾਲ ਮੁੱਦਈ ਦੀ ਲੱਤ ਟੁੱਟ ਗਈ | ਸਹਾਇਕ ਥਾਣੇਦਾਰ ਮਹਿਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਗੁਰਭੇਜ ਸਿੰਘ ਉਰਫ਼ ਗੋਰਾ ਪੁੱਤਰ ਅਮਰੀਕ ਸਿੰਘ ਵਾਸੀ ਕਰਕਾਂਦੀ ਅਤੇ 1 ਅਣਪਛਾਤਾ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਥੈਲੇਸੀਮੀਆ ਤੋਂ ਬਚਣ ਲਈ ਸਮਾਜ ਦੇ ਹਰ ਵਰਗ ਲਈ ਜਾਗਰੂਕਤਾ ਜ਼ਰੂਰੀ ਅਗਲੀ ਖ਼ਬਰ 12ਵੀਂ ਮੂਰਤੀ ਸਥਾਪਨਾ 'ਤੇ ਅੱਜ ਕਰਵਾਈ ਜਾਵੇਗੀ ਸ਼੍ਰੀ ਬਾਲਾ ਜੀ ਦੀ ਚੌਕੀ
Ad Position 24