ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫ਼ਾਜ਼ਿਲਕਾ ਦੀ ਉਚੇਚੀ ਨਿਗਰਾਨੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫ਼ਾਜ਼ਿਲਕਾ ਵਿਚ ਵਿਸ਼ਵ ਥੈਲੇਸੀਮੀਆ ਦਿਵਸ ਮਨਾਇਆ ਗਿਆ¢ ਵਿਸ਼ਵ ਥੈਲੇਸੀਮੀਆ ਜਾਗਰੂਕਤਾ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਰਿੰਕੂ ਚਾਵਲਾ ਬੱਚਿਆਂ ਦੇ ਰੋਗਾਂ ਦੇ ਮਾਹਿਰ ਨੇ ਦੱਸਿਆ ਕਿ ਥੈਲੇਸੀਮੀਆ ਖ਼ੂਨ ਨਾਲ ਸਬੰਧਿਤ ਇਕ ਜੈਨੇਟਿਕ ਬਿਮਾਰੀ ਹੈ | ਥੈਲੇਸੀਮੀਆ ਵਾਲੇ ਲੋਕਾਂ ਵਿਚ ਜਾਂ ਤਾਂ ਹੀਮੋਗਲੋਬਿਨ ਪੈਦਾ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਜਾਂ ਨਹੀਂ ਹੁੰਦੀ | ਜਿਸ ਨਾਲ ਅਨੀਮੀਆ ਅਤੇ ਹੋਰ ਪੇਚੀਦਗੀਆਂ ਹੋ ਸਕਦੀਆਂ ਹਨ¢ ਇਸ ਬਿਮਾਰੀ ਨਾਲ ਪੀੜਤ ਨੂੰ ਹਰ 15-20 ਦਿਨਾਂ ਬਾਅਦ ਖ਼ੂਨ ਚੜ੍ਹਾਉਣਾ ਪੈਂਦਾ ਹੈ¢ ਇਸ ਬਿਮਾਰੀ ਦੇ ਵਧਣ ਦਾ ਮੁੱਖ ਕਾਰਨ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ¢ ਮਾਈਨਰ ਥੈਲੇਸੀਮੀਆ ਨਾਲ ਪੀੜਿਤ ਮਾਤਾ ਪਿਤਾ ਦਾ ਬੱਚਾ, ਥੈਲੇਸੀਮੀਆ ਮੇਜਰ ਹੋ ਸਕਦਾ ਹੈ¢ ਵਿਆਹ ਤੋਂ ਪਹਿਲਾਂ ਲੜਕੇ ਲੜਕੀ ਦਾ ਥੈਲੇਸੀਮੀਆ ਦਾ ਟੈੱਸਟ ਕਰਵਾ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ | ਇਸ ਤੋਂ ਇਲਾਵਾ ਵਿਆਹ ਤੋਂ ਪਹਿਲਾਂ ਲੜਕੇ-ਲੜਕੀ ਦੀ ਥੈਲੇਸੀਮੀਆ, ਏਡਜ਼, ਹੈਪੇਟਾਈਟਸ ਬੀ ਤੇ ਸੀ.ਆਰ.ਐੱਚ. ਫੈਕਟਰ ਆਦਿ ਦੀ ਜਾਂਚ ਕਰਵਾਉਣੀ ਚਾਹੀਦੀ ਹੈ | ਜੇਕਰ ਤਿੰਨ ਮਹੀਨੇ ਤੱਕ ਆਇਰਨ ਅਤੇ ਫੋਲਿਕ ਏਸਿਡ ਦੀਆਂ ਗੋਲੀਆਂ ਖਾਣ ਤੋਂ ਬਾਅਦ ਵੀ ਬੱਚੇ ਦਾ ਹੀਮੋਗਲੋਬਿਨ 7 ਤੋਂ 9 ਗਰਾਮ ਤੋਂ ਨਹੀਂ ਵਧ ਰਿਹਾ ਤਾਂ ਉਸ ਦਾ ਐੱਚ.ਪੀ.ਐਲ.ਸੀ ਟੈੱਸਟ ਕਰਵਾਉਣਾ ਚਾਹੀਦਾ ਹੈ, ਜਿਸ ਨਾਲ ਬੱਚੇ ਦੇ ਥੈਲੇਸੀਮੀਆ ਮਾਈਨਰ ਹੋਣ ਦਾ ਪਤਾ ਲੱਗ ਸਕੇ | ਡਾ. ਸੁਖਮਨੀ ਬੀ.ਟੀ.ਓ. ਨੇ ਦੱਸਿਆ ਕਿ ਥੈਲੇਸੀਮੀਆ ਰੋਗ ਦੇ ਪ੍ਰਮੁੱਖ ਲੱਛਣਾਂ ਵਿਚ ਪੀੜਤ ਵਿਅਕਤੀ ਦੇ ਵਾਧੇ ਅਤੇ ਵਿਕਾਸ ਵਿਚ ਦੇਰੀ, ਜ਼ਿਆਦਾ ਕਮਜ਼ੋਰੀ ਤੇ ਥਕਾਵਟ ਮਹਿਸੂਸ ਕਰਨਾ, ਚਿਹਰੇ ਦੀ ਬਨਾਵਟ ਵਿਚ ਬਦਲਾਅ ਹੋਣਾ, ਚਮੜੀ ਦਾ ਰੰਗ ਪੀਲਾ ਪੈਣਾ, ਪੇਸ਼ਾਬ ਗਾੜ੍ਹਾ ਆਉਣਾ ਅਤੇ ਜਿਗਰ ਤੇ ਤਿੱਲੀ ਦੇ ਆਕਾਰ ਵਧਣਾ ਆਦਿ ਸ਼ਾਮਲ ਹਨ¢ ਇਸ ਮÏਕੇ ਮਾਸ ਮੀਡੀਆ ਤੋਂ ਮਨਬੀਰ ਸਿੰਘ, ਦਿਵੇਸ਼ ਕੁਮਾਰ ਅਤੇ ਰਾਜ ਸਿੰਘ ਨੇ ਵੀ ਜਾਣਕਾਰੀ ਸਾਂਝੀ ਕੀਤੀ¢ ਇਸ ਸਮੇਂ ਪਿ੍ੰਸੀਪਲ ਸੁਤੰਤਰ ਪਾਠਕ, ਸੁਖਦੇਵ ਸਿੰਘ, ਆਕਾਸ਼ ਡੋਡਾ ਹਾਜ਼ਰ ਸਨ |